ETV Bharat / entertainment

ਗਿੱਪੀ ਗਰੇਵਾਲ ਦੀ ਇਸ ਨਵੀਂ ਫਿਲਮ ਦੀ ਝਲਕ ਆਈ ਸਾਹਮਣੇ, ਇਸ ਸਾਲ ਹੋਵੇਗੀ ਰਿਲੀਜ਼ - Ardaas Sarbat De Bhale Di

author img

By ETV Bharat Entertainment Team

Published : Apr 1, 2024, 3:00 PM IST

Gippy Grewal New movie Ardaas Sarbat De Bhale Di
Gippy Grewal New movie Ardaas Sarbat De Bhale Di

Ardaas Sarbat De Bhale Di: ਪਿਛਲੇ ਸਾਲ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਐਲਾਨ ਕੀਤਾ ਸੀ, ਹੁਣ ਇਸ ਦੀ ਰਿਲੀਜ਼ ਮਿਤੀ ਵੀ ਸਾਹਮਣੇ ਆ ਗਈ ਹੈ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਵਜੋਂ ਜਾਣੇ ਜਾਂਦੇ ਗਿੱਪੀ ਗਰੇਵਾਲ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਵੀ ਸ਼ਾਨਦਾਰ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨਾਂ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈਆਂ ਜਾ ਰਹੀਆਂ ਫਿਲਮਾਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਉਨਾਂ ਦੀ ਨਵੀਂ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਜਿਸ ਦੀ ਪਹਿਲੀ ਝਲਕ ਅੱਜ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਨੂੰ 13 ਸਤੰਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ 'ਜੀਓ ਸਟੂਡੀਓਜ਼' ਅਤੇ 'ਪਨੋਰਮਾ ਸਟੂਡੀਓਜ਼' ਜਿਹੇ ਨਾਮੀ ਗਿਰਾਮੀ ਅਤੇ ਵੱਕਾਰੀ ਹਿੰਦੀ ਸਿਨੇਮਾ ਬੈਨਰਜ਼ ਨਾਲ ਸੰਯੁਕਤ ਰੂਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਵੱਲੋਂ ਖੁਦ ਕੀਤਾ ਗਿਆ ਹੈ, ਜਿੰਨਾਂ ਤੋਂ ਇਸ ਫਿਲਮ ਦੇ ਨਿਰਮਾਤਾਵਾਂ ਵਿੱਚ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਸਹਿ ਨਿਰਮਾਤਾ ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ, ਵਿਨੋਦ ਅਸਵਾਲ ਆਦਿ ਸ਼ਾਮਿਲ ਹਨ।

ਸਾਲ 2015 ਵਿੱਚ ਰਿਲੀਜ਼ ਹੋਈ ਸੁਪਰ-ਡੁਪਰ ਹਿੱਟ ਫਿਲਮ 'ਅਰਦਾਸ' ਅਤੇ 2019 ਵਿੱਚ ਆਈ ਇੱਕ ਹੋਰ ਕਾਮਯਾਬ ਫਿਲਮ 'ਅਰਦਾਸ ਕਰਾਂ' ਦੇ ਨਵੇਂ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਬਹੁ-ਚਰਚਿਤ ਅਤੇ ਮਿਆਰੀ ਫਿਲਮ ਦੇ ਕਾਰਜਕਾਰੀ ਨਿਰਮਾਤਾ ਹਰਦੀਪ ਸਿੰਘ ਦੁੱਲਟ ਅਤੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ ਹਨ, ਜੋ ਗਿੱਪੀ ਗਰੇਵਾਲ ਦੇ ਸਭ ਤੋਂ ਵੱਧ ਮਨਪਸੰਦ ਕੈਮਰਾਮੈਨ ਵਜੋਂ ਮੰਨੇ ਜਾਂਦੇ ਹਨ ਅਤੇ ਉਨਾਂ ਦੀਆਂ ਬੇਸ਼ੁਮਾਰ ਪੰਜਾਬੀ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਪੰਜਾਬ ਦੇ ਖਰੜ-ਮੋਹਾਲੀ ਆਸਪਾਸ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਏ ਇਸ ਪਰਿਵਾਰਕ ਡਰਾਮਾ ਫਿਲਮ ਵਿੱਚ ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਕਈ ਹੋਰ ਮੰਨੇ ਪ੍ਰਮੰਨੇ ਐਕਟਰਜ਼ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨਾਂ ਨਾਲ ਗਿੱਪੀ ਗਰੇਵਾਲ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਉਪ-ਸਥਿਤੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।

ਓਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੇ ਕਈ ਹੋਮ ਪ੍ਰੋਜੈਕਟਸ ਨੂੰ ਲੈ ਕੇ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿੰਨਾਂ ਵਿੱਚ 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਕੈਰੀ ਆਨ ਜੱਟੀਏ' ਤੋਂ ਇਲਾਵਾ ਸ਼ੁਰੂ ਹੋਣ ਵਾਲੀਆਂ ਵਿੱਚ 'ਵਾਰਨਿੰਗ 3' ਵੀ ਸ਼ੁਮਾਰ ਹਨ, ਜਿਸ ਦਾ ਰਸਮੀ ਐਲਾਨ ਉਨਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.