ETV Bharat / entertainment

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਗਿੱਪੀ ਗਰੇਵਾਲ ਦੀ 'ਜੱਟ ਨੂੰ ਚੁੜੈਲ ਟੱਕਰੀ', ਜਾਣੋ ਹੁਣ ਤੱਕ ਦਾ ਕਲੈਕਸ਼ਨ

author img

By ETV Bharat Entertainment Team

Published : Mar 19, 2024, 5:05 PM IST

Jatt Nuu Chudail Takri Box Office Collection: ਸਰਗੁਣ ਮਹਿਤਾ-ਰੂਪੀ ਗਿੱਲ ਅਤੇ ਗਿੱਪੀ ਗਰੇਵਾਲ ਦੀ ਨਵੀਂ ਰਿਲੀਜ਼ ਹੋਈ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਬਾਕਸ ਆਫਿਸ ਉਤੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਆਓ ਫਿਲਮ ਦੇ ਕਲੈਕਸ਼ਨ ਉਤੇ ਨਜ਼ਰ ਮਾਰੀਏ।

Jatt Nuu Chudail Takri Box Office Collection
Jatt Nuu Chudail Takri Box Office Collection

ਚੰਡੀਗੜ੍ਹ: ਪਿਛਲੇ ਹਫਤੇ 15 ਮਾਰਚ ਨੂੰ ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੇ ਸਿਨੇਮਾਘਰਾਂ 'ਚ ਦਸਤਕ ਦਿੱਤੀ ਸੀ। ਗਿੱਪੀ ਗਰੇਵਾਲ, ਸਰਗੁਣ ਮਹਿਤਾ ਅਤੇ ਰੂਪੀ ਗਿੱਲ ਸਟਾਰਰ ਕਾਮੇਡੀ ਹੌਰਰ ਪੰਜਾਬੀ ਫਿਲਮ ਨੇ ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਨੂੰ ਹਿਲਾ ਰੱਖ ਮਚਾ ਕੇ ਰੱਖ ਦਿੱਤੀ। ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਸਟਾਰਰ ਇਹ ਫਿਲਮ ਦੇਸ਼ ਭਰ 'ਚ ਰਿਲੀਜ਼ ਹੋਈ ਸੀ। ਇਹ ਪੰਜਾਬੀ ਫਿਲਮ ਪੰਜਾਬ ਦੇ ਸਿਨੇਮਾਘਰਾਂ ਵਿੱਚ ਖੂਬ ਧੂਮ ਮਚਾ ਰਹੀ ਹੈ।

ਜਿੱਥੇ ਇੱਕ ਪਾਸੇ 'ਸ਼ੈਤਾਨ' ਅਤੇ 'ਯੋਧਾ' ਚੰਗੀ ਕਮਾਈ ਲਈ ਆਪਸ ਵਿੱਚ ਮੁਕਾਬਲਾ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਆਓ ਜਾਣਦੇ ਹਾਂ ਜੱਟ ਨੂੰ ਚੁੜੈਲ ਟੱਕਰੀ ਨੇ ਹੁਣ ਤੱਕ ਕਿੰਨੇ ਕਰੋੜ ਕਮਾਏ ਹਨ।

sacnilk ਦੇ ਅਨੁਸਾਰ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 9 ਲੱਖ ਰੁਪਏ ਦੀ ਕਮਾਈ ਕੀਤੀ ਸੀ, ਪਰ ਬਾਅਦ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਸਰਗੁਣ ਮਹਿਤਾ ਦੀ ਫਿਲਮ ਨੂੰ ਥੀਏਟਰ ਵਿੱਚ ਪੂਰੇ ਦਰਸ਼ਕ ਮਿਲੇ। ਸ਼ਨੀਵਾਰ ਨੂੰ ਫਿਲਮ ਦੇ ਕਾਰੋਬਾਰ 'ਚ ਕਾਫੀ ਵਾਧਾ ਹੋਇਆ ਅਤੇ ਗਿੱਪੀ ਗਰੇਵਾਲ ਦੀ ਫਿਲਮ ਨੇ ਇੱਕ ਦਿਨ 'ਚ ਕਰੀਬ 1.3 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

sacnilk ਦੀਆਂ ਰਿਪੋਰਟਾਂ ਮੁਤਾਬਕ ਇਸ ਪੰਜਾਬੀ ਫਿਲਮ ਨੇ ਐਤਵਾਰ ਨੂੰ ਲਗਭਗ 1.7 ਕਰੋੜ ਰੁਪਏ ਦੀ ਕਮਾਈ ਕੀਤੀ। ਘਰੇਲੂ ਬਾਕਸ ਆਫਿਸ 'ਤੇ ਫਿਲਮ ਦਾ ਹੁਣ ਤੱਕ ਕਲੈਕਸ਼ਨ 3.9 ਕਰੋੜ ਰੁਪਏ ਰਿਹਾ ਹੈ।

ਸਰਗੁਣ ਮਹਿਤਾ, ਗਿੱਪੀ ਗਰੇਵਾਲ ਅਤੇ ਰੂਪੀ ਗਿੱਲ ਸਟਾਰਰ ਇਸ ਫਿਲਮ ਦੀ ਦੁਨੀਆ ਭਰ ਦੀ ਕਮਾਈ ਵੀ ਵੱਧ ਰਹੀ ਹੈ। ਇਸ ਫਿਲਮ ਨੇ ਦੁਨੀਆ ਭਰ 'ਚ ਹੁਣ ਤੱਕ 4.41 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਨੂੰ ਘੱਟ ਸ਼ੋਅ ਮਿਲ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਸਰਗੁਣ ਮਹਿਤਾ ਨੇ ਇੱਕ ਚੁੜੈਲ ਦਾ ਕਿਰਦਾਰ ਨਿਭਾਇਆ ਹੈ।

ਉਲੇਖਯੋਗ ਹੈ ਕਿ ਹਾਲ ਹੀ 'ਚ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਮੰਨਾਰਾ ਚੋਪੜਾ, ਈਸ਼ਾ ਮਾਲਵੀਆ, ਜੈਸਮੀਨ ਭਸੀਨ, ਰਵੀ ਦੂਬੇ, ਅੰਕਿਤ ਗੁਪਤਾ ਅਤੇ ਪ੍ਰਿਅੰਕਾ ਚਾਹਰ ਚੌਧਰੀ ਸ਼ਿਰਕਤ ਕਰਦੇ ਨਜ਼ਰੀ ਪਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.