ETV Bharat / entertainment

ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ 'ਜੱਟੀ 15 ਮੁਰੱਬਿਆਂ ਵਾਲੀ', ਅੱਜ ਰਿਲੀਜ਼ ਹੋਵੇਗਾ ਪਹਿਲਾਂ ਗਾਣਾ

author img

By ETV Bharat Entertainment Team

Published : Mar 1, 2024, 11:54 AM IST

jatti 15 Murrabean Wali: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜੱਟੀ 15 ਮੁਰੱਬਿਆਂ ਵਾਲੀ' ਦਾ ਪਹਿਲਾਂ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ।

jatti 15 Murrabean Wali
jatti 15 Murrabean Wali

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਜੱਟੀ 15 ਮੁਰੱਬਿਆਂ ਵਾਲੀ' ਰਿਲੀਜ਼ ਲਈ ਤਿਆਰ ਹੈ, ਜਿਸ ਵਿਚਲਾ ਇੱਕ ਵਿਸ਼ੇਸ਼ ਗਾਣਾ 'ਬਾਰਾਤ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

"ਪਨੀਚ ਪ੍ਰੋਡੋਕਸ਼ਨ" ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਮਾਣ ਗੁਰਦੀਪ ਪਨੀਚ, ਲੇਖਨ ਖੁਸ਼ਬੂ ਸ਼ਰਮਾ ਜਦਕਿ ਨਿਰਦੇਸ਼ਨ ਦੇਵੀ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ 'ਕੰਟਰੀ ਸਾਈਡ ਗੁੰਡੇ', 'ਦੁੱਲਾ ਵੈਲੀ' ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਬਠਿੰਡਾ, ਸਰਦੂਲਗੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ ਕੈਨੇਡੀਅਨ ਵੱਸਦੀ ਪੰਜਾਬ ਮੂਲ ਅਦਾਕਾਰਾ ਗੁਗਨੀ ਗਿੱਲ ਪਨੀਚ, ਜੋ ਇਸ ਫਿਲਮ ਦੁਆਰਾ ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਹੋਰ ਸ਼ਾਨਦਾਰ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੀ ਹੈ, ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੀ ਸਮੁੱਚੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਆਰਿਆ ਬੱਬਰ, ਲਖਵਿੰਦਰ, ਹਰਜੀਤ ਵਾਲੀਆ, ਸ਼ੁਸ਼ਮਾ ਪ੍ਰਸ਼ਾਂਤ, ਸਤਵੰਤ ਕੌਰ, ਪਲਵਿੰਦਰ ਧਾਮੀ ਵੀ ਸ਼ਾਮਿਲ ਹਨ।

'ਵਾਈਟ ਹਿੱਲ ਸਟੂਡਿਓਜ਼' ਵੱਲੋਂ ਆਗਾਮੀ 15 ਮਾਰਚ ਨੂੰ ਦੁਨੀਆ-ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਉਕਤ ਐਕਸ਼ਨ-ਡਰਾਮਾ ਫਿਲਮ ਦੇ ਜਾਰੀ ਹੋਣ ਜਾ ਰਹੇ ਗਾਣੇ ਸੰਬੰਧੀ ਗੱਲ ਕੀਤੀ ਜਾਵੇ ਤਾਂ ਕੁਲਬੀਰ ਅਤੇ ਮਨਪ੍ਰੀਤ ਸੋਹਲ ਦੁਆਰਾ ਗਾਏ ਉਕਤ ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਦਲਜੀਤ ਸਿੰਘ ਅਰੋੜਾ ਵੱਲੋ ਲਿਖੇ ਗਏ ਹਨ, ਜਦਕਿ ਇਸਦਾ ਸੰਗੀਤ ਅਤੇ ਕੰਪੋਜੀਸ਼ਨ ਹਰਿੰਦਰ ਸੋਹਲ ਦੁਆਰਾ ਸਿਰਜੇ ਗਏ ਹਨ।

  • " class="align-text-top noRightClick twitterSection" data="">

ਮੇਨ ਸਟਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਗਈ ਇਸ ਫਿਲਮ ਦੇ ਉਕਤ ਰਿਲੀਜ਼ ਹੋਣ ਜਾ ਰਹੇ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਦਲਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ ਉਪਰੰਤ ਮਾਪਿਆਂ ਘਰੋਂ ਵਿਦਾਈ ਲੈ ਰਹੀ ਇੱਕ ਪੰਜਾਬਣ ਮੁਟਿਆਰ ਦੇ ਮਨੀ ਵਲਵਲਿਆਂ ਦਾ ਬਹੁਤ ਖੂਬਸੂਰਤ ਇਜ਼ਹਾਰ ਇਸ ਭਾਵਨਾਤਮਕ ਗੀਤ ਦੁਆਰਾ ਕੀਤਾ ਗਿਆ ਹੈ, ਜਿਸ ਦਾ ਫਿਲਮਾਂਕਣ ਵੀ ਬੇਹੱਦ ਉਮਦਾ ਅਤੇ ਠੇਠ ਪੇਂਡੂ ਮਾਹੌਲ ਅਧੀਨ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.