ETV Bharat / entertainment

ਸਤੰਬਰ 'ਚ ਮਾਂ ਬਣ ਜਾਵੇਗੀ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਨੂੰ ਬੇਟੀ ਚਾਹੀਦੀ ਹੈ ਜਾਂ ਬੇਟਾ? ਅਦਾਕਾਰ ਨੇ ਕੀਤਾ ਖੁਲਾਸਾ

Ranveer Singh: ਦੀਪਿਕਾ ਪਾਦੂਕੋਣ ਇਸ ਸਾਲ ਸਤੰਬਰ ਮਹੀਨੇ 'ਚ ਮਾਂ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਜਾਣੋ ਦੀਪਿਕਾ ਦੇ ਸਟਾਰ ਪਤੀ ਰਣਵੀਰ ਸਿੰਘ ਨੂੰ ਬੇਟੀ ਚਾਹੀਦੀ ਹੈ ਜਾਂ ਬੇਟਾ?

author img

By ETV Bharat Entertainment Team

Published : Feb 29, 2024, 5:15 PM IST

Ranveer Singh
Ranveer Singh

ਮੁੰਬਈ: ਬਾਲੀਵੁੱਡ ਸਟਾਰ ਜੋੜਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਜਲਦ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਰਣਵੀਰ-ਦੀਪਿਕਾ ਨੇ ਅੱਜ 29 ਫਰਵਰੀ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਨੇ ਦੱਸਿਆ ਹੈ ਕਿ ਉਹ ਸਤੰਬਰ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਦੀਪਿਕਾ ਵਿਆਹ ਦੇ ਛੇ ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।

ਹਾਲ ਹੀ 'ਚ ਦੀਪਿਕਾ ਪਾਦੂਕੋਣ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਨੇ ਕਾਫੀ ਜ਼ੋਰ ਫੜਿਆ ਸੀ। ਦੀਪਿਕਾ ਦੇ ਪ੍ਰੈਗਨੈਂਸੀ ਦੀ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਹਾਲ ਹੀ 'ਚ ਅਦਾਕਾਰਾ ਨੂੰ ਲੰਡਨ 'ਚ ਆਯੋਜਿਤ ਬਾਫਟਾ ਐਵਾਰਡਜ਼ 'ਚ ਪੇਸ਼ਕਾਰ ਵਜੋਂ ਦੇਖਿਆ ਗਿਆ। ਦੀਪਿਕਾ ਦੀ ਪ੍ਰੈਗਨੈਂਸੀ ਦੀ ਖਬਰ ਨੇ ਫਿਲਮ ਇੰਡਸਟਰੀ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਣਵੀਰ ਸਿੰਘ ਨੂੰ ਬੇਟਾ ਚਾਹੀਦਾ ਹੈ ਜਾਂ ਬੇਟੀ।

  • " class="align-text-top noRightClick twitterSection" data="">

ਰਣਵੀਰ ਸਿੰਘ ਨੇ ਆਪਣੇ ਪਹਿਲੇ ਟੀਵੀ ਰਿਐਲਿਟੀ ਸ਼ੋਅ ਦਿ ਬਿੱਗ ਪਿਕਚਰ ਵਿੱਚ ਆਪਣੇ ਪਹਿਲੇ ਬੱਚੇ ਬਾਰੇ ਖੁਲਾਸਾ ਕੀਤਾ ਸੀ। ਅਦਾਕਾਰ ਨੇ ਕਿਹਾ ਸੀ, 'ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਸ਼ਾਦੀਸ਼ੁਦਾ ਹਾਂ ਅਤੇ 2-3 ਸਾਲ 'ਚ ਮੇਰੇ ਬੱਚੇ ਹੋਣਗੇ, ਭਾਈਸਾਬ, ਤੁਹਾਡੀ ਭਾਬੀ ਬਹੁਤ ਪਿਆਰੀ ਬੱਚੀ ਸੀ, ਮੈਂ ਹਰ ਰੋਜ਼ ਉਸ ਦੀਆਂ ਬਚਪਨ ਦੀਆਂ ਤਸਵੀਰਾਂ ਦੇਖਦਾ ਹਾਂ, ਮੈਂ ਕਹਿੰਦਾ ਹਾਂ ਕਿ ਬਸ...ਮੈਨੂੰ ਅਜਿਹੀ ਹੀ ਇੱਕ ਹੋਰ ਮਿਲ ਜਾਵੇ ਮੇਰੀ ਜ਼ਿੰਦਗੀ ਸੈੱਟ ਹੋਵੇਗੀ।'

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਪਿਛਲੀ ਵਾਰ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਨਜ਼ਰ ਆਏ ਸਨ ਅਤੇ ਹੁਣ ਉਹ 'ਡੌਨ 3' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਥੇ ਹੀ ਦੀਪਿਕਾ ਪਾਦੂਕੋਣ ਨੂੰ ਪਿਛਲੀ ਵਾਰ ਫਿਲਮ 'ਫਾਈਟਰ' 'ਚ ਅਦਾਕਾਰ ਰਿਤਿਕ ਰੌਸ਼ਨ ਨਾਲ ਦੇਖਿਆ ਗਿਆ ਸੀ। ਦੀਪਿਕਾ ਦੀ ਅਗਲੀ ਫਿਲਮ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ 'ਕਲਕੀ 2898 ਈਡੀ' ਹੈ, ਜੋ 9 ਮਈ ਨੂੰ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.