ETV Bharat / entertainment

ਵੱਖਰੇ ਵਿਸ਼ੇ ਕਾਰਨ ਦਰਸ਼ਕਾਂ ਨੂੰ ਪਸੰਦ ਆ ਰਹੀ ਐ 'ਸ਼ਿੰਦਾ ਸ਼ਿੰਦਾ ਨੋ ਪਾਪਾ', ਆਓ ਜਾਣਦੇ ਹਾਂ ਦਰਸ਼ਕਾਂ ਦੀ ਰਾਏ - Shinda Shinda No Papa

author img

By ETV Bharat Entertainment Team

Published : May 11, 2024, 2:22 PM IST

Shinda Shinda No Papa Audiences Review: ਹਾਲ ਹੀ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਹਿਨਾ ਖਾਨ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਪ੍ਰਸ਼ੰਸਕਾਂ ਤੋਂ ਚੰਗੀਆਂ ਪ੍ਰਤੀਕਿਰਿਆਵਾਂ ਹਾਸਿਲ ਕਰ ਰਹੀ ਹੈ, ਇਸੇ ਤਰ੍ਹਾਂ ਈਟੀਵੀ ਭਾਰਤ ਨੇ ਫਿਲਮ ਦੇਖ ਕੇ ਆਏ ਦਰਸ਼ਕਾਂ ਨਾਲ ਗੱਲਬਾਤ ਕੀਤੀ ਹੈ, ਆਓ ਜਾਣਦੇ ਹਾਂ ਉਨ੍ਹਾਂ ਦੇ ਫਿਲਮ ਪ੍ਰਤੀ ਕੀ ਖਿਆਲ ਹਨ।

'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਦਰਸ਼ਕਾਂ ਦੀ ਰਾਏ
'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਦਰਸ਼ਕਾਂ ਦੀ ਰਾਏ (ਇੰਸਟਾਗ੍ਰਾਮ)

'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਦਰਸ਼ਕਾਂ ਦੀ ਰਾਏ (etv bharat)

ਚੰਡੀਗੜ੍ਹ: ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਹੋਮ ਪ੍ਰੋਡੋਕਸ਼ਨ ਅਧੀਨ ਨਿਰਮਿਤ ਕੀਤੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ, ਜੋ ਅਪਣੇ ਵੱਖਰੇ ਵਿਸ਼ੇ ਕਾਰਨ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।

'ਸਾ-ਰੇ-ਗਾ-ਮਾ' ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰਜ਼ ਅਤੇ 'ਯੁਡਲੀ ਫਿਲਮ' ਦੇ ਸਹਿ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਨਰੇਸ਼ ਕਥੂਰੀਆ ਅਤੇ ਨਿਰਦੇਸ਼ਨ ਅਮਰਪ੍ਰੀਤ ਜੀ ਐਸ ਛਾਬੜਾ ਵੱਲੋਂ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨਾਲ 'ਹਨੀਮੂਨ' ਜਿਹੀ ਸੁਪਰ ਡੁਪਰ ਹਿੱਟ ਫਿਲਮ ਦਾ ਵੀ ਬਤੌਰ ਨਿਰਦੇਸ਼ਕ ਸਫਲ ਸੰਯੋਜਨ ਕਰ ਚੁੱਕੇ ਹਨ।

ਪੰਜਾਬੀ ਸਿਨੇਮਾ ਦੀ ਬਿੱਗ ਸੈਟਅੱਪ ਫਿਲਮ ਵਜੋਂ ਸਾਹਮਣੇ ਆਈ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ਉਪਰ ਫਿਲਮਬੱਧ ਕੀਤੀ ਗਈ ਇਸ ਫਿਲਮ ਦੁਆਰਾ ਬਾਲੀਵੁੱਡ ਦੀ ਇੱਕ ਹੋਰ ਚਰਚਿਤ ਅਦਾਕਾਰਾ ਹਿਨਾ ਖਾਨ ਵੱਲੋਂ ਪਾਲੀਵੁੱਡ ਵਿੱਚ ਸ਼ਾਨਦਾਰ ਦਸਤਕ ਦਿੱਤੀ ਗਈ ਹੈ, ਜਿਸ ਵੱਲੋਂ ਪਹਿਲੀ ਪੰਜਾਬੀ ਫਿਲਮ ਹੋਣ ਦੇ ਬਾਵਜੂਦ ਬਿਹਤਰੀਨ ਰੂਪ ਵਿੱਚ ਅਪਣੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਇਆ ਗਿਆ ਹੈ।

ਨਿਰਮਾਣ ਪੜਾਅ ਤੋਂ ਹੀ ਖਿੱਚ ਦਾ ਕੇਂਦਰ ਬਿੰਦੂ ਬਣੀ ਅਤੇ ਪਿਤਾ-ਪੁੱਤਰ ਦੀ ਦਿਲਚਸਪ ਅਤੇ ਸੰਦੇਸ਼ਮਕ ਕਹਾਣੀ ਅਧਾਰਿਤ ਇਸ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਨਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ, ਸਹਿ ਨਿਰਮਾਣਕਾਰ ਭਾਨਾ ਲਾ, ਵਿਨੋਦ ਅਸਵਾਲ, ਸਾਹਿਲ ਸ਼ਰਮਾ, ਕਾਰਜਕਾਰੀ ਨਿਰਮਾਤਾ ਹਰਦੀਪ ਦੁਲਟ ਅਤੇ ਸਿਨੇਮਾਟੋਗ੍ਰਾਫ਼ਰ ਸੁਖ ਕੰਬੋਜ ਹਨ।

ਸਾਲ 2016 ਵਿੱਚ ਰਿਲੀਜ਼ ਹੋਈ 'ਅਰਦਾਸ' ਅਤੇ ਸਾਲ 2019 ਵਿੱਚ ਸਾਹਮਣੇ ਆਈ 'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਹੋਮ ਪ੍ਰੋਡਕਸ਼ਨ ਦੀ ਇਸ ਇੱਕ ਹੋਰ ਉਮਦਾ ਫਿਲਮ ਨੂੰ ਦੇਸ਼-ਵਿਦੇਸ਼ ਵਿੱਚ ਚੰਗਾ ਰਿਸਪਾਂਸ ਮਿਲਿਆ ਹੈ, ਜਿਸ ਵਿੱਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖਾਨ ਤੋਂ ਇਲਾਵਾ ਨਿਰਮਲ ਰਿਸ਼ੀ, ਜਸਵਿੰਦਰ ਭੱਲਾ, ਹਰਦੀਪ ਗਿੱਲ, ਪ੍ਰਿੰਸ ਕਮਲਜੀਤ ਸਿੰਘ ਅਤੇ ਰਘੂਬੀਰ ਬੋਲੀ ਵੱਲੋਂ ਵੀ ਅਪਣੇ ਕਿਰਦਾਰ ਬਾਖੂਬੀ ਪਲੇਅ ਕੀਤੇ ਗਏ ਹਨ।

ਬਾਕਸ-ਆਫਿਸ 'ਤੇ ਸ਼ਾਨਦਾਰ ਉਪਨਿੰਗ ਅਤੇ ਭਰਵੀਂ ਸਲਾਹੁਤਾ ਹਾਸਿਲ ਕਰ ਰਹੀ ਇਸ ਫਿਲਮ ਸੰਬੰਧੀ ਆਪਣੀ ਰਾਏ ਪ੍ਰਗਟ ਕਰਦਿਆਂ ਦਰਸ਼ਕਾਂ ਨੇ ਕਿਹਾ ਹੈ ਕਿ 'ਅਰਦਾਸ' ਸੀਰੀਜ਼ ਦੀਆਂ ਫਿਲਮਾਂ ਤੋਂ ਬਾਅਦ ਗਿੱਪੀ ਗਰੇਵਾਲ ਦੀ ਇਹ ਇੱਕ ਹੋਰ ਬਿਹਤਰੀਨ ਅਤੇ ਅਜਿਹੀ ਫਿਲਮ ਹੈ, ਜਿਸ ਨੂੰ ਹਰ ਪਰਿਵਾਰ ਵੱਲੋਂ ਅਪਣੇ ਬੱਚਿਆਂ ਸਮੇਤ ਵੇਖਿਆ ਜਾਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.