ETV Bharat / education-and-career

UPSC ਨੇ IES/ISS ਅਤੇ CMS ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਪ੍ਰੀਖਿਆਵਾਂ - IES ISS and CMS Exams

author img

By ETV Bharat Punjabi Team

Published : May 22, 2024, 10:26 AM IST

IES ISS and CMS Exams: UPSC ਵੱਲੋ ਭਾਰਤੀ ਆਰਥਿਕ ਸੇਵਾ ਪ੍ਰੀਖਿਆ 2024 ਅਤੇ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ 2024 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ, IES/ISS ਪ੍ਰੀਖਿਆ 21, 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ ਅਤੇ CMS ਭਰਤੀ ਪ੍ਰੀਖਿਆ 14 ਜੁਲਾਈ 2024 ਨੂੰ ਆਯੋਜਿਤ ਕੀਤੀ ਜਾਵੇਗੀ।

IES ISS and CMS Exams
IES ISS and CMS Exams (Getty Images)

ਹੈਦਰਾਬਾਦ: UPSC ਵੱਲੋ IES/ISS ਪ੍ਰੀਖਿਆ ਅਤੇ CMS ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਰਾਹੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ UPSC ਦੀ ਅਧਿਕਾਰਿਤ ਵੈੱਬਸਾਈਟ upsc.gov.in 'ਤੇ ਜਾਰੀ ਕੀਤਾ ਗਿਆ ਹੈ। ਉਮੀਦਵਾਰ ਪ੍ਰੀਖਿਆ ਦੀਆਂ ਤਰੀਕਾਂ ਬਾਰੇ ਜਾਣਕਾਰੀ ਪਾਉਣ ਲਈ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹਨ।

ਪ੍ਰੀਖਿਆ ਦੀਆਂ ਤਰੀਕਾਂ: ਨੋਟੀਫਿਕੇਸ਼ਨ ਅਨੁਸਾਰ, UPSC IES/ISS ਭਰਤੀ ਲਈ ਪ੍ਰੀਖਿਆ ਦਾ ਆਯੋਜਨ 21, 22 ਅਤੇ 23 ਜੂਨ ਨੂੰ ਕੀਤਾ ਜਾਵੇਗਾ, ਜਦਕਿ CMS ਪ੍ਰੀਖਿਆ ਦਾ ਆਯੋਜਨ 14 ਜੁਲਾਈ ਨੂੰ ਹੋਵੇਗਾ। ਪ੍ਰੀਖਿਆ 2 ਸ਼ਿਫ਼ਟਾ 'ਚ ਕਰਵਾਈ ਜਾਵੇਗੀ।

ਪ੍ਰੀਖਿਆ ਲਈ ਜਲਦ ਜਾਰੀ ਹੋਣਗੇ ਐਡਮਿਟ ਕਾਰਡ: UPSC ਵੱਲੋ ਪ੍ਰੀਖਿਆ ਲਈ ਐਡਮਿਟ ਕਾਰਡ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾ ਜਾਰੀ ਕੀਤੇ ਜਾਣਗੇ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਮੰਗੀ ਗਈ ਜਾਣਕਾਰੀ ਭਰ ਕੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਣਗੇ। ਦੱਸ ਦਈਏ ਕਿ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਜ਼ਰੂਰੀ ਹਨ।

ਭਰਤੀ ਦੇ ਵੇਰਵੇ: UPSC ਵੱਲੋ ਭਾਰਤੀ ਆਰਥਿਕ ਸੇਵਾ ਲਈ 18 ਅਸਾਮੀਆਂ ਅਤੇ ISS ਲਈ ਕੁੱਲ 30 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਭਰਤੀ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ 2024 ਰਾਹੀਂ ਕੁੱਲ 827 ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਭਰਤੀ ਨਾਲ ਸਬੰਧਤ ਹੋਰ ਵੇਰਵਿਆਂ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.