ਜੇਈਈ ਮੇਨ ਪੇਪਰ 1 ਦੇ ਐਡਮਿਟ ਕਾਰਡ ਅੱਜ ਹੋ ਸਕਦੈ ਨੇ ਜਾਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

author img

By ETV Bharat Features Team

Published : Jan 24, 2024, 1:28 PM IST

JEE Mains 2024 Admit Card

JEE Mains 2024 Admit Card: ਜੇਈਈ ਮੇਨ ਪੇਪਰ 1 ਦੀ ਪ੍ਰੀਖਿਆ ਦਾ ਆਯੋਜਨ 27, 29, 30, 31 ਅਤੇ 1 ਫਰਵਰੀ 2024 ਨੂੰ ਕੀਤਾ ਜਾਵੇਗਾ। ਇਹ ਪ੍ਰੀਖਿਆ ਦੋ ਸ਼ਿਫ਼ਟਾ 'ਚ ਹੋਵੇਗੀ।

ਹੈਦਰਾਬਾਦ: ਜੇਈਈ ਮੇਨ ਪੇਪਰ 1 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਜਾਰੀ ਹੋ ਸਕਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਅੱਜ ਪ੍ਰੀਖਿਆ ਲਈ ਹਾਲ ਟਿਕਟ ਰਿਲੀਜ਼ ਕਰ ਸਕਦੀ ਹੈ। ਪ੍ਰੀਖਿਆ ਲਈ ਨਿਰਧਾਰਿਤ ਸਮਾਸੂਚੀ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਖਿਆ ਲਈ ਐਡਮਿਟ ਕਾਰਡ ਤਿੰਨ ਦਿਨ ਪਹਿਲਾ ਐਲਾਨ ਕੀਤੇ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਈਈ ਮੇਨ ਪੇਪਰ 2 ਲਈ ਪ੍ਰਵੇਸ਼ ਪੱਤਰ ਤਿੰਨ ਦਿਨ ਪਹਿਲਾ ਹੀ ਰਿਲੀਜ਼ ਕੀਤੇ ਗਏ ਸੀ। ਬੀ ਆਰਚ ਅਤੇ ਬੀ ਪਲੈਨਿੰਗ ਲਈ ਹਾਲ ਟਿਕਟ 21 ਜਨਵਰੀ 2024 ਨੂੰ ਰਿਲੀਜ਼ ਕੀਤੇ ਗਏ ਸੀ, ਜਦਕਿ ਪ੍ਰੀਖਿਆ ਅੱਜ ਸ਼ੁਰੂ ਹੋ ਰਹੀ ਹੈ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ 'ਤੇ ਨਜ਼ਰ ਰੱਖਣ। ਪੋਰਟਲ 'ਤੇ ਪ੍ਰਵੇਸ਼ ਪੱਤਰ ਰਿਲੀਜ਼ ਹੁੰਦੇ ਹੀ ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਇਸਨੂੰ ਡਾਊਨਲੋਡ ਕਰ ਸਕਣਗੇ।

ਦੋ ਸ਼ਿਫ਼ਟਾ 'ਚ ਹੋਵੇਗੀ ਜੇਈਈ ਮੇਨ ਪੇਪਰ 1 ਦੀ ਪ੍ਰੀਖਿਆ: ਪ੍ਰਵੇਸ਼ ਪੱਤਰ ਡਾਊਨਲੋਡ ਕਰਨ ਤੋਂ ਬਾਅਦ ਉਮੀਦਵਾਰ ਪ੍ਰਵੇਸ਼ ਪੱਤਰ 'ਚ ਕੇਂਦਰ 'ਚ ਰਿਪੋਰਟਿੰਗ ਦਾ ਸਮੇਂ, ਪ੍ਰੀਖਿਆ ਸੈਂਟਰ ਦਾ ਦਰਵਾਜ਼ਾ ਬੰਦ ਹੋਣ ਦਾ ਸਮੇਂ, ਪ੍ਰੀਖਿਆ ਦੀ ਤਰੀਕ, ਟੈਸਟ ਦੀ ਸ਼ਿਫ਼ਟ ਅਤੇ ਟਾਈਮਿੰਗ ਸਮੇਤ ਕਈ ਜਾਣਕਾਰੀਆਂ ਚੈੱਕ ਕਰ ਸਕਦੇ ਹਨ। ਇਸ ਅਨੁਸਾਰ ਹੀ ਉਮੀਦਵਾਰਾਂ ਨੂੰ ਪ੍ਰੀਖਿਆ ਸੈਂਟਰ 'ਚ ਐਂਟਰੀ ਮਿਲੇਗੀ। ਦੱਸ ਦਈਏ ਕਿ ਜੇਈਈ ਮੇਨ ਪੇਪਰ 1 ਦੀ ਪ੍ਰੀਖਿਆ ਦਾ ਆਯੋਜਨ 27,29,30, 31 ਅਤੇ 1 ਫਰਵਰੀ ਨੂੰ ਕੀਤਾ ਜਾਵੇਗਾ। ਇਹ ਪ੍ਰੀਖਿਆ ਦੋ ਸ਼ਿਫ਼ਟਾ 'ਚ ਹੋਵੇਗੀ। ਪਹਿਲੀ ਸ਼ਿਫ਼ਟ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੂਜੀ ਸ਼ਿਫ਼ਟ 3 ਵਜੇ ਤੋਂ 6 ਵਜੇ ਤੱਕ ਹੋਵੇਗੀ।

ਜੇਈਈ ਮੇਨ ਪੇਪਰ 2 ਦੀ ਪ੍ਰੀਖਿਆ ਅੱਜ: ਜੇਈਈ ਮੇਨ ਪੇਪਰ 2 ਦੀ ਪ੍ਰੀਖਿਆ ਅੱਜ ਸ਼ੁਰੂ ਹੋ ਰਹੀ ਹੈ। ਪੇਪਰ 2 'ਚ ਬੀ ਆਰਚ ਅਤੇ ਬੀ ਪਲੈਨਿੰਗ ਪੇਪਰ ਸ਼ਾਮਲ ਹਨ। ਜੇਈਈ ਮੇਨ ਪੇਪਰ 2 ਦੀ ਪ੍ਰੀਖਿਆ ਲਈ ਕਰੀਬ 12 ਲੱਖ ਤੋਂ ਜ਼ਿਆਦਾ ਉਮੀਦਵਾਰ ਨੇ ਰਜਿਸਟਰੇਸ਼ਨ ਕੀਤਾ ਹੈ। ਪ੍ਰੀਖਿਆ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਨਿਰਦੇਸ਼ਾਂ ਅਨੁਸਾਰ, ਪੇਪਰ ਦੌਰਾਨ ਜਿਓਮੈਟਰੀ, ਪੈਨਸਿਲ ਬਾਕਸ, ਹੈਂਡਬੈਗ, ਪਰਸ, ਕਿਸੇ ਵੀ ਕਿਸਮ ਦਾ ਕਾਗਜ਼, ਸਟੇਸ਼ਨਰੀ, ਟੈਕਸਟ ਕੰਟੈਟ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਾਣੀ, ਮੋਬਾਈਲ ਫੋਨ, ਈਅਰ ਫੋਨ, ਮਾਈਕ੍ਰੋਫੋਨ, ਕੈਲਕੁਲੇਟਰ, ਦਸਤਾਵੇਜ਼ ਪੈੱਨ, ਸਲਾਈਡ ਨਿਯਮ, ਲਾਗ ਟੇਬਲ, ਕੈਮਰਾ ਆਦਿ ਨੂੰ ਪ੍ਰੀਖਿਆ ਕੇਂਦਰ ਤੱਕ ਲਿਜਾਣ 'ਤੇ ਪਾਬੰਦੀ ਲਗਾਈ ਗਈ ਹੈ। ਜੇਕਰ ਕਿਸੇ ਵੀ ਉਮੀਦਵਾਰ ਤੋਂ ਇਹ ਚੀਜ਼ਾਂ ਬਰਾਮਦ ਕੀਤੀਆਂ ਜਾਂਦੀਆਂ ਹਨ, ਤਾਂ ਉਸ ਨੂੰ ਤੁਰੰਤ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.