ETV Bharat / education-and-career

CUET UG ਪ੍ਰੀਖਿਆ ਲਈ ਅੱਜ ਹੋ ਸਕਦੈ ਐਡਮਿਟ ਕਾਰਡ ਜਾਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ - CUET UG 2024 Admit Card

author img

By ETV Bharat Features Team

Published : May 12, 2024, 4:03 PM IST

CUET UG 2024 Admit Card: CUET UG 2024 ਪ੍ਰੀਖਿਆ ਦਾ ਆਯੋਜਨ ਦੇਸ਼ ਭਰ 'ਚ 15 ਤੋਂ 24 ਮਈ ਤੱਕ ਪ੍ਰੀਖਿਆ ਕੇਂਦਰਾਂ 'ਚ ਕੀਤਾ ਜਾ ਰਿਹਾ ਹੈ। ਪ੍ਰੀਖਿਆ 'ਚ ਸ਼ਾਮਲ ਹੋਣ ਲਈ NTA ਵੱਲੋ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾ ਸਕਦੇ ਹਨ।

CUET UG 2024 Admit Card
CUET UG 2024 Admit Card (Getty Images)

ਹੈਦਰਾਬਾਦ: CUET UG 2024 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾ ਸਕਦੇ ਹਨ। NTA ਵੱਲੋ ਪ੍ਰੀਖਿਆ ਤੋਂ ਤਿੰਨ ਦਿਨ ਪਹਿਲਾ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਂਦੇ ਹਨ। ਪ੍ਰੀਖਿਆ ਦੀ ਸ਼ੁਰੂਆਤ 15 ਮਈ ਨੂੰ ਹੋਣ ਜਾ ਰਹੀ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਐਡਮਿਟ ਕਾਰਡ ਅੱਜ ਜਾਰੀ ਹੋ ਸਕਦੇ ਹਨ।

ਇਸ ਤਰ੍ਹਾਂ ਕਰੋ ਐਡਮਿਟ ਕਾਰਡ ਡਾਊਨਲੋਡ: CUET UG 2024 ਪ੍ਰੀਖਿਆ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ exams.nta.ac.in/CUET-UG 'ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ 'ਤੇ ਐਡਮਿਟ ਕਾਰਡ ਦੇ ਲਿੰਕ 'ਤੇ ਕਲਿੱਕ ਕਰੋ। ਹੁਣ ਨਵੇਂ ਪੇਜ 'ਤੇ ਐਪਲੀਕੇਸ਼ਨ ਨੰਬਰ, ਜਨਮ ਦੀ ਤਰੀਕ ਅਤੇ ਸੁਰੱਖਿਆ ਪਿੰਨ ਦਰਜ ਕਰੋ। ਇਸ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ, ਜਿੱਥੋ ਤੁਸੀਂ ਇਸ ਨੂੰ ਡਾਊਨਲੋਡ ਕਰ ਸਕੋਗੇ। ਐਡਮਿਟ ਕਾਰਡ ਡਾਊਨਲੋਡ ਕਰਨ 'ਚ ਜੇਕਰ ਕੋਈ ਸਮੱਸਿਆ ਆਉਦੀ ਹੈ, ਤਾਂ ਉਮੀਦਵਾਰ NTA ਦੇ ਹੈਲਪ ਲਾਈਨ ਨੰਬਰ 011-40759000 ਜਾਂ 011- 69227700 'ਤੇ ਸਪੰਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਮੇਲ cuet-ug@nta.ac.in 'ਤੇ ਵੀ ਸੰਪਰਕ ਕਰ ਸਕਦੇ ਹਨ।

CUET UG 2024 ਪ੍ਰੀਖਿਆ ਦੀਆਂ ਤਰੀਕਾਂ: CUET UG 2024 ਪ੍ਰੀਖਿਆ ਦਾ ਆਯੋਜਨ ਕੰਪਿਊਟਰ ਬੇਸਡ ਟੈਸਟ ਅਤੇ ਪੈਨ ਪੇਪਰ ਮੋਡ 'ਚ ਕੀਤਾ ਜਾ ਰਿਹਾ ਹੈ। ਪੈਨ ਪੇਪਰ ਮੋਡ 'ਚ ਪ੍ਰੀਖਿਆ ਦਾ ਆਯੋਜਨ 15, 16, 17,18 ਮਈ ਅਤੇ CBT ਮੋਡ ਦਾ ਆਯੋਜਨ 21,22 ਅਤੇ 24 ਮਈ ਨੂੰ ਕਰਵਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.