ETV Bharat / bharat

ਨਵੇਂ ਸਾਲ 2024 ਦਾ ਪਹਿਲਾ ਚੰਨ ਗ੍ਰਹਿਣ ਅੱਜ, ਜਾਣੋ ਗ੍ਰਹਿਣ ਦਾ ਸਮਾਂ ਅਤੇ ਸੂਤਕ ਕਾਲ - First lunar eclipse 2024

author img

By ETV Bharat Punjabi Team

Published : Mar 25, 2024, 11:02 PM IST

First lunar eclipse: ਸੂਰਜ ਗ੍ਰਹਿਣ ਤੇ ਚੰਨ ਗ੍ਰਹਿਣ ਉਂਝ ਤਾਂ ਖਗੋਲ ਘਟਨਾ ਹੈ, ਪਰ ਇਸ ਦਾ ਅਸਰ ਹਰ ਰਾਸ਼ੀ ਦੇ ਲੋਕਾਂ 'ਤੇ ਦਿਖਾਈ ਦਿੰਦਾ ਹੈ। ਚੰਨ ਗ੍ਰਹਿਣ ਕਿਸ ਸਮੇਂ ਲੱਗ ਰਿਹਾ ਹੈ, ਇਸ ਦਾ ਸੂਤਕ ਸਮਾਂ ਕਦੋਂ ਹੈ ਅਤੇ ਇਸ ਸਮੇਂ ਦੌਰਾਨ ਕੀ ਕਰਨਾ ਚਾਹੀਦਾ ਹੈ, ਪੜ੍ਹੋ ਪੂਰੀ ਖ਼ਬਰ।

First lunar eclipse of new year 2024 today, know the time of eclipse and Sutak period
ਨਵੇਂ ਸਾਲ 2024 ਦਾ ਪਹਿਲਾ ਚੰਨ ਗ੍ਰਹਿਣ ਅੱਜ, ਜਾਣੋ ਗ੍ਰਹਿਣ ਦਾ ਸਮਾਂ ਅਤੇ ਸੂਤਕ ਕਾਲ

ਹੈਦਰਾਬਾਦ ਡੈਸਕ: ਇੱਕ ਪਾਸੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਅੱਜ ਸਾਲ ਦਾ ਪਹਿਲਾ ਚੰਨ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਚੰਨ ਗ੍ਰਹਿਣ ਅਤੇ ਸੂਰਜ ਗ੍ਰਹਿਣ ਵੈਸੇ ਤਾਂ ਖਗੋਲ ਘਟਨਾ ਹੈ, ਪਰ ਇਸ ਦਾ ਅਸਰ ਹਰ ਰਾਸ਼ੀ ਦੇ ਲੋਕਾਂ 'ਤੇ ਦਿਖਾਈ ਦਿੰਦਾ ਹੈ। ਚੰਨ ਗ੍ਰਹਿਣ ਕਿਸ ਸਮੇਂ ਲੱਗ ਰਿਹਾ ਹੈ। ਇਸ ਦਾ ਸੂਤਕ ਸਮਾਂ ਕਦੋਂ ਹੈ ਅਤੇ ਇਸ ਸਮੇਂ ਦੌਰਾਨ ਕੀ ਕਰਨਾ ਚਾਹੀਦਾ ਹੈ? ਇਹ ਜਾਣਨਾ ਬੇਹੱਦ ਜ਼ਰੂਰੀ ਹੈ।

ਚੰਨ ਗ੍ਰਹਿਣ ਦੀ ਮਿਆਦ : ਹਿੰਦੂ ਕੈਲੰਡਰ ਦੇ ਅਨੁਸਾਰ ਸਾਲ ਦੇ ਇਸ ਪਹਿਲੇ ਚੰਨ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 36 ਮਿੰਟ ਤੱਕ ਹੈ। 25 ਮਾਰਚ ਸੋਮਵਾਰ ਨੂੰ ਫੱਗਣ ਪੂਰਨਿਮਾ ਦੌਰਾਨ ਇਹ ਸਵੇਰੇ 10:24 ਤੋਂ ਲੈ ਕੇ 3:01 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਹੋਵੇਗਾ। ਇਹ ਧਰਤੀ ਦੇ ਪੇਨੰਬਰਾ ਵਿੱਚੋਂ ਲੰਘੇਗਾ। ਪੇਨੰਬਰਾ ਧਰਤੀ ਦੇ ਪਰਛਾਵੇਂ ਦਾ ਹਲਕਾ ਬਾਹਰੀ ਹਿੱਸਾ ਹੈ। ਚੰਦਰਮਾ ਇਸ ਪਰਛਾਵੇਂ ਤੋਂ ਲੰਘੇਗਾ, ਇਸ ਲਈ ਨਾਸਾ ਦੇ ਅਨੁਸਾਰ ਇਸ ਨੂੰ ਪੈਨੰਬਰਲ ਗ੍ਰਹਿਣ ਕਿਹਾ ਜਾਂਦਾ ਹੈ।

ਕਿੱਥੇ ਦੇਵੇਗਾ ਵਿਖਾਈ: ਚੰਨ ਗ੍ਰਹਿਣ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ, ਪਰ ਭਾਰਤ ਦੇ ਲੋਕ ਇਸ ਨੂੰ ਨਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਆਇਰਲੈਂਡ, ਬੈਲਜੀਅਮ, ਸਪੇਨ, ਇੰਗਲੈਂਡ, ਦੱਖਣੀ ਨਾਰਵੇ, ਇਟਲੀ, ਪੁਰਤਗਾਲ, ਰੂਸ, ਜਰਮਨੀ, ਸੰਯੁਕਤ ਰਾਜ ਅਮਰੀਕਾ, ਜਾਪਾਨ, ਸਵਿਟਜ਼ਰਲੈਂਡ, ਨੀਦਰਲੈਂਡ ਅਤੇ ਫਰਾਂਸ ਵਿਚ ਵੀ ਦਿਖਾਈ ਦੇਵੇਗਾ।

ਸੂਤਕ ਕਾਲ: ਇਹ ਚੰਨ ਗ੍ਰਹਿਣ, ਭਾਰਤ 'ਚ ਵਿਖਾਈ ਨਹੀਂ ਦੇਵੇਗਾ। ਨਤੀਜੇ ਵੱਜੋਂ ਭਾਰਤ 'ਚ ਇਸ ਦਾ ਅਸਰ ਵਿਖਾਈ ਨਾ ਦੇਣ ਕਾਰਨ ਸੂਤਕ ਕਾਲ ਮੰਨਿਆ ਨਹੀਂ ਜਾਵੇਗਾ।

ਕੀ ਕਰਨਾ ਹੈ ਅਤੇ ਕੀ ਨਹੀਂ?:

ਚੰਨ ਗ੍ਰਹਿਣ ਦੌਰਾਨ ਗਾਇਤਰੀ ਮੰਤਰ ਜਾਂ ਆਪਣੇ ਇਸ਼ਟ ਦੇਵਤੇ ਦੇ ਮੰਤਰ ਦਾ ਜਾਪ ਕਰੋ।

ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਤੁਲਸੀ ਦੇ ਪੱਤਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾ ਦਿਓ।

ਅਜਿਹਾ ਕਰਨ ਨਾਲ ਗ੍ਰਹਿਣ ਦਾ ਭੋਜਨ ਪਦਾਰਥਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਧਾਰਮਿਕ ਮਾਨਤਾਵਾਂ ਅਨੁਸਾਰ, ਗ੍ਰਹਿਣ ਦੇ ਸਮੇਂ ਦੁਰਗਾ ਚਾਲੀਸਾ, ਗਜੇਂਦਰ ਮੋਕਸ਼ ਦਾ ਪਾਠ ਕਰਨਾ ਚਾਹੀਦਾ ਹੈ।

ਜਦੋਂ ਗ੍ਰਹਿਣ ਖਤਮ ਹੋ ਜਾਵੇ ਤਾਂ 'ਓਮ ਨਮਹ ਸ਼ਿਵਾਏ' ਮੰਤਰ ਦਾ ਜਾਪ ਕਰਦੇ ਹੋਏ ਸ਼ਿਵਲੰਿਗ ਨੂੰ ਜਲ ਚੜ੍ਹਾਓ। ਇਸ ਉਪਾਅ ਨਾਲ ਗ੍ਰਹਿਣ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.