ETV Bharat / bharat

ਸੋਲਨ 'ਚ ਪਰਫਿਊਮ ਫੈਕਟਰੀ 'ਚ ਲੱਗੀ ਭਿਆਨਕ ਅੱਗ; 29 ਜਖ਼ਮੀ, 13 ਲਾਪਤਾ ਤੇ ਇੱਕ ਮਜ਼ਦੂਰ ਦੀ ਮੌਤ

author img

By ETV Bharat Punjabi Team

Published : Feb 3, 2024, 10:33 AM IST

Updated : Feb 3, 2024, 11:51 AM IST

Fire In Perfume Factory Solan : ਸੋਲਨ ਜ਼ਿਲ੍ਹੇ ਦੇ ਬੱਦੀ ਦੇ ਝਾੜਮਾਜਰੀ 'ਚ ਕਾਸਮੈਟਿਕ ਫੈਕਟਰੀ 'ਚ ਅੱਗ ਲੱਗ ਗਈ। ਬੀਤੀ ਰਾਤ ਤੋਂ ਹੀ NDRF, SDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਅਤੇ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ। ਅਜੇ ਵੀ 13 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

Fire In Perfume Factory Solan
Fire In Perfume Factory Solan

ਸੋਲਨ/ਹਿਮਾਚਲ ਪ੍ਰਦੇਸ਼: ਕੱਲ੍ਹ ਸੋਲਨ ਜ਼ਿਲ੍ਹੇ ਵਿੱਚ ਇੱਕ ਕਾਸਮੈਟਿਕ ਫੈਕਟਰੀ ਵਿੱਚ ਅੱਗ ਲੱਗਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਬੱਦੀ ਦੇ ਝਾੜਮਾਡਰੀ ਵਾਲੇ ਇਲਾਕਿਆਂ ਵਿੱਚ ਕਾਸਮੈਟਿਕ ਪਰਫਿਊਮ ਬਣਾਉਣ ਵਾਲੀ ਐਨਆਰ ਅਰੋਮਾ ਫੈਕਟਰੀ ਵਿੱਚ ਕੱਲ੍ਹ ਯਾਨੀ ਸ਼ੁਕਰਵਾਰ ਨੂੰ ਲੱਗੀ ਅੱਗ ਅਜੇ ਵੀ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ ਹੈ। ਦੇਰ ਰਾਤ ਤੋਂ ਹੀ SDRF, NDRF ਅਤੇ ਫਾਇਰ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਕੈਮੀਕਲ ਦੀ ਮੌਜੂਦਗੀ ਕਾਰਨ ਅੱਜ ਵੀ ਫੈਕਟਰੀ ਅੰਦਰ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲ ਰਹੀਆਂ ਹਨ।

13 ਮਜ਼ਦੂਰ ਅਜੇ ਵੀ ਲਾਪਤਾ: ਜ਼ਿਲ੍ਹਾ ਪ੍ਰਸ਼ਾਸਨ ਅਜੇ ਵੀ ਦਾਅਵਾ ਕਰ ਰਿਹਾ ਹੈ ਕਿ ਕਰੀਬ 13 ਲੋਕ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਹੁਣ ਤੱਕ 30 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ 29 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਸਿਹਤ ਮੰਤਰੀ ਨੇ ਲਿਆ ਸਥਿਤੀ ਦਾ ਜਾਇਜ਼ਾ: ਦੇਰ ਸ਼ਾਮ ਸਿਹਤ ਮੰਤਰੀ ਧਨੀਰਾਮ ਸ਼ਾਂਡਿਲ ਅਤੇ ਸੀਪੀਐਸ ਰਾਮਕੁਮਾਰ ਚੌਧਰੀ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ (Fire In Perfume Factory Solan) ਵੀ ਦਿੱਤੀ। ਇਸ ਦੌਰਾਨ ਸਿਹਤ ਮੰਤਰੀ ਧਨੀਰਾਮ ਸ਼ਾਂਡਿਲ ਵੀ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

ਫੈਕਟਰੀ 'ਚ ਅਜੇ ਵੀ ਜਾਰੀ ਹੈ ਅੱਗ : ਫੋਨ 'ਤੇ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ ਨਾਲਾਗੜ੍ਹ ਦਿਵਯਾਂਸ਼ੂ ਸਿੰਗਲ ਨੇ ਦੱਸਿਆ ਕਿ ਦੇਰ ਰਾਤ ਤੋਂ ਘਟਨਾ ਵਾਲੀ ਥਾਂ 'ਤੇ ਅੱਗ ਬੁਝਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਕੈਮੀਕਲ ਦੀ ਮੌਜੂਦਗੀ ਕਾਰਨ ਅੱਗ ਅਜੇ ਵੀ ਫੈਕਟਰੀ ਅੰਦਰ ਦੇਖਿਆ ਜਾ ਰਿਹਾ ਹੈ। ਦੇਰ ਰਾਤ ਤੋਂ ਹੀ ਐਸਡੀਆਰਐਫ, ਐਨਡੀਆਰਐਫ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ। ਫਿਲਹਾਲ ਅੱਗ ਬੁਝਾਉਣ ਤੱਕ ਅੰਦਰ ਜਾਣਾ ਮੁਸ਼ਕਲ ਹੈ, ਪਰ ਫਿਰ ਵੀ ਰਾਹਤ ਕਾਰਜ ਜਾਰੀ ਹੈ। ਪ੍ਰਸ਼ਾਸਨ ਕੋਲ ਅਜੇ ਵੀ 13 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ, 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਐਸਡੀਐਮ ਨਾਲਾਗੜ੍ਹ ਦਿਵਯਾਂਸ਼ੂ ਸਿੰਗਲ ਨੇ ਦੱਸਿਆ ਕਿ ਜਦੋਂ ਫੈਕਟਰੀ ਵਿੱਚ ਅੱਗ ਲੱਗੀ, ਤਾਂ ਕੁੱਲ ਮੁਲਾਜ਼ਮਾਂ ਦੀ ਗਿਣਤੀ 70 ਤੋਂ 80 ਹੋ ਸਕਦੀ ਹੈ, ਕਿਉਂਕਿ 30 ਤੋਂ 40 ਲੋਕ ਪਹਿਲਾਂ ਹੀ ਆਪਣੀ ਜਾਨ ਬਚਾਉਣ ਲਈ ਫੈਕਟਰੀ ਵਿੱਚੋਂ ਨਿਕਲ ਚੁੱਕੇ ਸਨ। ਇਸ ਦੇ ਨਾਲ ਹੀ, ਪ੍ਰਸ਼ਾਸਨ ਹੁਣ ਤੱਕ 30 ਲੋਕਾਂ ਨੂੰ ਕੱਢਣ 'ਚ ਕਾਮਯਾਬ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, 13 ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਹਾਦਸੇ ਦੀ ਜਾਂਚ : ਦੱਸ ਦੇਈਏ ਕਿ ਫੈਕਟਰੀ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਹੁਣ ਤੱਕ 60 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ, ਹਾਦਸੇ ਸਬੰਧੀ ਮੈਜਿਸਟ੍ਰੇਟ ਜਾਂਚ ਵੀ ਕਾਇਮ ਕੀਤੀ ਗਈ ਹੈ। ਏਡੀਸੀ ਸੋਲਨ ਅਜੈ ਯਾਦਵ ਇਸ ਮਾਮਲੇ ਦੀ ਜਾਂਚ ਕਰਨਗੇ। ਇਸ ਦੇ ਨਾਲ ਹੀ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਥਾਣਾ ਬੜੋਤੀਵਾਲਾ ਵਿੱਚ ਲਾਪ੍ਰਵਾਹੀ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਸੋਲਨ ਪੁਲਿਸ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ।

Last Updated :Feb 3, 2024, 11:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.