ETV Bharat / bharat

6ਵੀਂ ਜਮਾਤ ਦੀ ਵਿਦਿਆਰਥਣ ਨਾਲ ਸਹੇਲੀ ਦੇ ਪਿਤਾ ਨੇ ਕੀਤਾ ਜਬਰ-ਜਨਾਹ, ਹਿਮਾਚਲ-ਪ੍ਰਦੇਸ਼ ਦੇ ਊਨਾ 'ਚ ਹੋਈ ਹੈਵਾਨੀਅਤ - School Student Raped

author img

By ETV Bharat Punjabi Team

Published : Mar 23, 2024, 9:21 AM IST

Una Rape Case: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਸਕੂਲੀ ਵਿਦਿਆਰਥਣ ਨਾਲ ਉਸ ਦੀ ਸਹੇਲੀ ਦੇ ਪਿਤਾ ਨੇ ਬਲਾਤਕਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

6th Class School Student Raped by Friend's Father in Una District Himachal Pradesh
6ਵੀਂ ਜਮਾਤ ਦੀ ਵਿਦਿਆਰਥਣ ਨਾਲ ਸਹੇਲੀ ਦੇ ਪਿਤਾ ਨੇ ਕੀਤਾ ਜਬਰ-ਜਨਾਹ

ਊਨਾ: ਹਿਮਾਚਲ ਪ੍ਰਦੇਸ਼ ਵਿੱਚ ਲੜਕੀਆਂ ਅਤੇ ਔਰਤਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਲੜੀ 'ਚ ਊਨਾ ਜ਼ਿਲ੍ਹੇ ਦੀ ਬੰਗਾਨਾ ਸਬ-ਡਿਵੀਜ਼ਨ 'ਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਇੱਕ ਵਿਦਿਆਰਥਣ ਨੇ ਆਪਣੀ ਸਹੇਲੀ ਦੇ ਪਿਤਾ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਬੰਗਾਨਾ ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

6ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ: ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਬ-ਡਵੀਜ਼ਨ ਬੰਗਾਨਾ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਇਲਾਕੇ ਦੇ ਇੱਕ ਸਰਕਾਰੀ ਸਕੂਲ 'ਚ ਪੜ੍ਹਦੀ ਹੈ। ਉਹ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਵੀਰਵਾਰ ਨੂੰ ਉਸ ਦੀ ਲੜਕੀ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ। ਜਾਣ ਸਮੇਂ ਬੇਟੀ ਨੇ ਕਿਹਾ ਸੀ ਕਿ ਉਹ ਦੋ-ਤਿੰਨ ਘੰਟਿਆਂ 'ਚ ਵਾਪਸ ਆ ਜਾਵੇਗੀ ਪਰ ਜ਼ਿਆਦਾ ਸਮਾਂ ਬੀਤ ਜਾਣ 'ਤੇ ਵੀ ਉਹ ਘਰ ਨਹੀਂ ਆਈ ਤਾਂ ਜਦੋਂ ਉਸ ਨੇ ਬੇਟੀ ਨੂੰ ਫੋਨ ਕੀਤਾ ਤਾਂ ਬੇਟੀ ਨੇ ਦੱਸਿਆ ਕਿ ਉਸ ੀ ਸਹੇਲੀ ਦੇ ਪਿਤਾ ਨੇ ਉਸ ਨਾਲ ਗਲਤ ਹਰਕਤ ਕੀਤੀ ਹੈ।

ਮੁਲਜ਼ਮ ਖਿਲਾਫ ਦਰਜ FIR: ਜਿਸ ਤੋਂ ਬਾਅਦ ਔਰਤ ਆਪਣੇ ਭਰਾ ਦੇ ਨਾਲ ਬੇਟੀ ਦੀ ਸਹੇਲੀ ਦੇ ਘਰ ਪਹੁੰਚੀ ਅਤੇ ਉੱਥੋਂ ਉਸ ਨੂੰ ਲੈ ਕੇ ਆਈ। ਮਹਿਲਾ ਨੇ ਮਾਮਲੇ ਨੂੰ ਲੈ ਕੇ ਮੁਲਜ਼ਮ ਖਿਲਾਫ ਮਹਿਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਾਮਲੇ ਦੀ ਪੁਸ਼ਟੀ ਐਸਪੀ ਊਨਾ ਰਾਕੇਸ਼ ਸਿੰਘ ਨੇ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.