ETV Bharat / bharat

ਬਿਹਾਰ 'ਚ 6 ਸਾਲਾ ਬੱਚੀ ਨਾਲ ਬਲਾਤਕਾਰ, ਗੁਆਂਢੀ ਦੇ ਘਰ ਵਿਆਹ 'ਚ ਗਈ ਸੀ ਮਾਸੂਮ, ਅਗਲੇ ਦਿਨ ਮਿਲੀ ਲਾਸ਼ - Minor Girl Rape In Araria

author img

By ETV Bharat Punjabi Team

Published : Apr 12, 2024, 7:55 PM IST

Minor Girl Murder In Araria: ਅਰਰੀਆ 'ਚ ਇਕ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮੱਕੀ ਦੇ ਖੇਤ 'ਚ ਛੁਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਤਿਆਂ ਦੇ ਭੌਂਕਣ 'ਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਦੇਖਿਆ। ਪਰਿਵਾਰਕ ਮੈਂਬਰਾਂ ਨੇ ਜਬਰ ਜਨਾਹ ਤੋਂ ਬਾਅਦ ਕਤਲ ਦਾ ਸ਼ੱਕ ਜਤਾਇਆ ਹੈ। ਫਿਲਹਾਲ ਪੂਰੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ARARIA CRIME
Minor Girl Rape In Araria

ਬਿਹਾਰ/ਅਰਰਿਆ: ਬਿਹਾਰ ਦੇ ਅਰਰਿਆ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਣੀਗੰਜ ਥਾਣਾ ਖੇਤਰ ਦੇ ਇਕ ਪਿੰਡ 'ਚ ਕਰੀਬ 6 ਸਾਲ ਦੀ ਦਲਿਤ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮੱਕੀ ਦੇ ਖੇਤ 'ਚ ਛੁਪਾ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ।

ਬੱਚੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕਤਲ ਦਾ ਖ਼ਦਸ਼ਾ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਗੁਆਂਢੀ ਦੇ ਵਿਆਹ 'ਚ ਸ਼ਾਮਲ ਹੋਣ ਗਈ ਸੀ, ਜਿਸ ਤੋਂ ਬਾਅਦ ਕਾਫੀ ਖੋਜ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਲਾਸ਼ ਮਿਲਣ ਦੀ ਸੂਚਨਾ ਮਿਲਣ 'ਤੇ ਰਾਣੀਗੰਜ ਥਾਣੇ ਦੀ ਪੁਲਿਸ ਟੀਮ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਸੂਮ ਲੜਕੀ ਦੀ ਮਾਂ ਅਤੇ ਭਰਾ ਨੇ ਦੱਸਿਆ ਕਿ ਗੁਆਂਢ ਵਿੱਚ ਇੱਕ ਵਿਅਕਤੀ ਦੇ ਘਰ ਵਿਆਹ ਸੀ। ਲੋਕ ਵਿਆਹ ਦੇ ਬਰਾਤ ਵਿੱਚ ਗਏ ਹੋਏ ਸਨ। ਇਸੇ ਦੌਰਾਨ ਹੀ ਕੁਦਰਤੀ ਤੂਫ਼ਾਨ ਆ ਗਿਆ ਤਾਂ ਅਸੀਂ ਆਪਣੇ ਘਰ ਵਾਪਸ ਪਰਤ ਆਏ ਸੀ।

"ਸਵੇਰੇ ਘਰ ਦੇ ਨਾਲ ਲੱਗਦੇ ਮੱਕੀ ਦੇ ਖੇਤ 'ਚ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਸੁਣ ਕੇ ਅਸੀਂ ਉੱਥੇ ਗਏ, ਜਿੱਥੇ ਲੜਕੀ ਦੀ ਲਾਸ਼ ਖੇਤ 'ਚ ਤੂੜੀ 'ਚ ਪਈ ਮਿਲੀ।'' -ਮ੍ਰਿਤਕ ਦੀ ਮਾਤਾ

6 ਸਾਲ ਦੀ ਮਾਸੂਮ ਬੱਚੀ ਵਿਆਹ 'ਚ ਗਈ ਸੀ: ਸੂਚਨਾ ਮਿਲਣ 'ਤੇ ਰਾਣੀਗੰਜ ਥਾਣਾ ਇੰਚਾਰਜ ਸੰਜੇ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਰਾਣੀਗੰਜ ਥਾਣਾ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਬੱਚੀ ਨਾਲ ਜਬਰ ਜਨਾਹ ਦੀ ਸੰਭਾਵਨਾ ਤੋਂ ਬਾਅਦ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੇ ਕਤਲ ਦੇ ਮਾਮਲੇ 'ਚ ਅਰਰੀਆ ਸਦਰ ਦੇ ਐੱਸਡੀਪੀਓ ਰਾਮ ਪੁਕਾਰ ਸਿੰਘ ਨੇ ਦੱਸਿਆ ਕਿ ਰਾਣੀਗੰਜ 'ਚ 6 ਸਾਲ ਦੀ ਬੱਚੀ ਦੇ ਕਤਲ ਦੀ ਸੂਚਨਾ ਮਿਲੀ ਹੈ।

"ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ 'ਚ ਲੈ ਲਿਆ ਹੈ ਅਤੇ ਇਸ ਘਟਨਾ 'ਚ ਤੁਰੰਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ।'' ਪੋਸਟ-ਮਾਰਟਮ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। FSL ਟੀਮ ਨੂੰ ਜਾਂਚ ਲਈ ਮੌਕੇ 'ਤੇ ਭੇਜਿਆ ਗਿਆ ਹੈ।'' - ਰਾਮਪੁਕਾਰ ਸਿੰਘ, ਸਦਰ ਐਸ.ਡੀ.ਪੀ.ਓ.

ETV Bharat Logo

Copyright © 2024 Ushodaya Enterprises Pvt. Ltd., All Rights Reserved.