ਪੰਜਾਬ

punjab

ਪਨਸਪ ਅਫਸਰਾਂ ਨਾਲ ਮਿਲਕੇ ਝੋਨਾ ਖੁਰਦ ਬੁਰਦ, ਦੋ ਅਫਸਰ ਗਿਰਫਤਾਰ

By

Published : Nov 13, 2021, 6:38 PM IST

ਗੁਰਦਾਸਪੁਰ: ਵਿੱਚ ਇਕ ਸੈਲਰ ਮਲਿਕ (Sheller owner) ਵੱਲੋਂ ਪਨਸਪ ਦੇ ਅਧਿਕਾਰੀਆਂ ਨਾਲ ਮਿਲ (Connivance with PUNSUP officers) ਕੇ ਝੋਨੇ ਦੀਆਂ 96 ਹਜਾਰ ਬੋਰੀਆਂ ਖੁਰਦ ਬੁਰਦ (9600 bag of paddy embezzled) ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਖਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਸੈਲਰ ਮਲਿਕ ਅਜੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਐਸਪੀ ਗੁਰਦਾਸਪੁਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਡੀਐਮ ਮਨਜੀਤ ਸਿੰਘ ਦੀ ਸ਼ਿਕਾਇਤ ਤੇ ਥਾਣਾ ਘੁੰਮਣ ਕਲਾਂ ਵਿੱਚ ਗੋਲਡਨ ਓਵਰਸੀਜ਼ ਪ੍ਰਾਈਵੇਟ ਲਿਮਟਿਡ (Golden overseas Pvt.Ltd.)ਸੈਲਰ ਦੇ ਮਲਿਕ ਹਰਪ੍ਰੀਤ ਸਿੰਘ ਅਤੇ ਉਸ ਦੇ ਇੱਕ ਰਿਸ਼ਤੇਦਾਰ ਜੋ ਕਿ ਰਾਜਨ ਟਰੇਡਿੰਗ ਕੰਪਨੀ (Rajan Trading Company) ਦੇ ਨਾਂ ਤੇ ਆੜਤ ਚਲਾਉਂਦਾ ਹੈ, ਉਪਰ ਸਰਕਾਰੀ ਅਨਾਜ ਦੀਆਂ 96 ਹਜ਼ਾਰ ਬੋਰੀਆਂ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ABOUT THE AUTHOR

...view details