ਪੰਜਾਬ

punjab

ਨੈਸ਼ਨਲ ਐਵਾਰਡ ਨਾਲ ਸਨਮਾਨਤ ਹੋਣਗੇ ਮਾਨਸਾ ਦੇ ਅਧਿਆਪਕ ਅਮਰਜੀਤ ਸਿੰਘ

By

Published : Aug 22, 2019, 1:17 PM IST

ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਰੰਗੜਿਆਲ ਦੇ ਅਧਿਆਪਕ ਅਮਰਜੀਤ ਸਿੰਘ ਚਾਹਲ ਨੂੰ ਅਧਿਆਪਕ ਦਿਵਸ ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਵਿੱਚੋਂ ਮਹਿਜ਼ ਅਮਰਜੀਤ ਸਿੰਘ ਦੀ ਹੀ ਇਸ ਸਨਮਾਨ ਲਈ ਚੋਣ ਹੋਈ ਹੈ। ਜਿਸ ਨੂੰ ਅਧਿਆਪਕ ਦਿਵਸ 'ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਅਧਿਆਪਕ ਅਮਰਜੀਤ ਸਿੰਘ ਨੇ ਵੱਖ ਵੱਖ ਸਕੂਲਾਂ ਵਿੱਚ ਰਹਿੰਦੇ ਹੋਏ ਸਕੂਲਾਂ ਨੂੰ ਮਾਡਰਨ ਸਕੂਲ ਬਣਾਇਆ ਹੈ ਅਤੇ ਉੱਥੇ ਹੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਵਧਾਈ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਵੀ ਡਿਊਟੀ ਕੀਤੀ ਹੈ, ਉੱਥੇ ਸਕੂਲਾਂ ਨੂੰ ਇੱਕ ਮਾਡਰਨ ਸਕੂਲ ਬਣਾਉਣ ਦੇ ਲਈ ਅਹਿਮ ਉਪਰਾਲੇ ਕੀਤੇ ਹਨ।

ABOUT THE AUTHOR

...view details