ਪੰਜਾਬ

punjab

ਜ਼ਿਮਨੀ ਚੋਣਾਂ ਨੂੰ ਲੈ ਕੇ ਸ਼ਵੇਤ ਮਲਿਕ ਨੇ ਕੀਤੀ ਮੀਟਿੰਗ

By

Published : Oct 5, 2019, 8:32 PM IST

ਜ਼ਿਮਨੀ ਚੋਣਾਂ ਨੂੰ ਲੈ ਕੇ ਰਣਨੀਤੀ ਤੈਅ ਕਰਨ ਲਈ ਭਾਜਪਾ ਤੇ ਅਕਾਲੀ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਚੋਣ ਤੋਂ ਸੰਬੰਧਿਤ ਰਣਨੀਤੀਆਂ ਤੈਅ ਕੀਤੀਆਂ ਜਾਣਗੀਆਂ। ਉਸ ਮੀਟਿੰਗ 'ਚ ਸੁਖਬੀਰ ਸਿੰਘ ਬਾਦਲ ਤੇ ਨਾਲ ਉਨ੍ਹਾਂ ਦੀ ਟੀਮ ਆ ਰਹੀ ਹੈ। ਨਾਲ ਹੀ ਭਾਜਪਾ ਦੀ ਟੀਮ ਵੀ ਹਾਜ਼ਰ ਹੋਵੇਗੀ। ਇਸ ਮੀਟਿੰਗ 'ਚ ਚੋਣ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਮੀਡੀਆ ਨਾਲ ਗਲੱਬਾਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਕਾਂਗਰਸ ਦਾ ਜ਼ਹਾਜ ਤਾਂ ਡੁੱਬ ਚੁੱਕਾ ਹੈ ਕਿਉਂਕਿ ਰਾਹੁਲ ਗਾਂਧੀ ਨੇ ਤਾਂ ਪਹਿਲਾਂ ਹੀ ਕਾਂਗਰਸ ਦਾ ਜ਼ਹਾਜ ਛੱਡ ਦਿੱਤਾ ਹੈ। ਸ਼ਵੇਤ ਮਲਿਕ ਨੇ ਦੱਸਿਆ ਕਿ ਕਾਂਗਰਸ ਅੱਜ ਨਾਕਾਮ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਕਈ ਝੂਠੇ ਵਾਅਦੇ ਕੀਤੇ ਸੀ ਜੋ ਅਜੇ ਤਕ ਪੂਰੇ ਨਹੀਂ ਕੀਤੇ ਗਏ। ਅੱਜ ਕਾਂਗਰਸ ਸਰਕਾਰ ਦਾ ਪਰਦਾ ਫਾਸ਼ ਹੋ ਗਿਆ ਹੈ। ਪੰਜਾਬ ਅੱਜ ਬਰਬਾਦੀ ਦੀ ਕਗਾਰ ਉੱਤੇ ਹੈ ਕਿਉਕਿ ਕੈਪਟਨ ਦਫ਼ਤਰ ਨਹੀਂ ਜਾਂਦੇ। ਜਿਹੜੇ ਮੰਤਰੀ ਨੇ ਉਹ ਭ੍ਰਿਸ਼ਟਾਚਾਰ 'ਚ ਫਸੇ ਹੋਏ ਹਨ। ਜਨਤਾ ਦਾ ਵਿਕਾਸ ਨਹੀਂ ਕੀਤਾ ਜਾ ਰਿਹਾ ਹੈ।

ABOUT THE AUTHOR

...view details