ਪੰਜਾਬ

punjab

ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ

By ETV Bharat Punjabi Team

Published : Dec 5, 2023, 6:16 PM IST

ਭੇਤਭਰੇ ਹਲਾਤਾਂ 'ਚ ਮਿਲ਼ੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਦੋਸ਼ੀ ਫੜ੍ਹਣ ਤੱਕ ਸਸਕਾਰ ਤੋਂ ਕੀਤਾ ਇਨਕਾਰ

ਬਠਿੰਡਾ ਦੇ ਪਟਿਆਲਾ ਫਾਟਕ ਨਜ਼ਦੀਕ ਮੁਲਤਾਨੀਆ ਪੁੱਲ 'ਤੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ, ਬਠਿੰਡਾ ਦੇ ਥਾਣਾ ਕੈਨਾਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਵਾਰਸਾਂ ਨੇ ਮ੍ਰਿਤਕ ਦੇ ਕਾਤਲਾਂ ਨੂੰ ਜਲਦੀ ਫੜਨ ਦੀ ਮੰਗ ਕੀਤੀ ਹੈ। ਮ੍ਰਿਤਕ ਸੋਮ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਨਹੀਂ ਫੜ੍ਹੇ ਜਾਂਦੇ ਸਸਕਾਰ ਨਹੀਂ ਕੀਤਾ ਜਾਵੇਗਾ। ਸੋਮ ਦੇ ਚਾਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਸਮੇਂ ਕਿਸੇ ਨੇ ਉਹਨਾਂ ਦੇ ਭਤੀਜੇ ਨੂੰ ਤੇਜ ਹਥਿਆਰਾਂ ਨਾਲ ਜਖਮੀ ਕਰਕੇ ਪਟਿਆਲਾ ਫਾਟਕ ਨਜਦੀਕ ਮੁਲਤਾਨੀ ਪੁੱਲ ਕੋਲ ਸੁੱਟ ਦਿੱਤਾ। ਜਿਸ ਨੂੰ ਜਖਮੀ ਹਾਲਤ ਵਿੱਚ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ, ਜਿੱਥੇ ਉਹ ਜਖਮਾਂ ਦੀ ਤਾਪ ਨਾ ਸਹਾਰਦੇ ਹੋਏ ਦਮ ਤੋੜ ਗਿਆ। ਉਹਨਾਂ ਮੰਗ ਕੀਤੀ ਕਿ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਇਨਸਾਫ ਦੇਵੇ। ਉਥੇ ਹੀ ਥਾਣਾ ਕੈਨਾਲ ਦੇ ਮੁਖੀ ਨੇ ਦੱਸਿਆ ਕਿ ਮਾਮਲੇ ਵਿੱਚ ਕੁਝ ਲੋਕਾਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ABOUT THE AUTHOR

...view details