ਪੰਜਾਬ

punjab

ਮੋਗਾ ‘ਚ GT ਰੋਡ ‘ਤੇ ਬਣੀ ਮੀਟ ਤੇ ਮੱਛੀ ਮਾਰਕੀਟ ‘ਤੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ

By ETV Bharat Punjabi Team

Published : Dec 8, 2023, 2:10 PM IST

ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ

ਮੋਗਾ ਤੇ ਫ਼ਿਰੋਜਪੁਰ ਨੈਸ਼ਨਲ ਹਾਈਵੇਅ 95 ‘ਤੇ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਮੋਗਾ ਵੱਲੋਂ ਜੀ.ਟੀ ਰੋਡ ‘ਤੇ ਓਪਨ ਏਅਰ ਮੀਟ-ਮੱਛੀ ਮਾਰਕੀਟ ‘ਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਨਗਰ ਨਿਗਮ ਮੁਤਾਬਕ ਇਹ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਬਣਾਈ ਮਾਰਕੀਟ ਸੀ, ਜਿਸ ‘ਤੇ ਨਗਰ ਨਿਗਮ ਦੇ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ। ਉਧਰ ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਤੇ ਪੁਲਿਸ ਵਲੋਂ ਮੌਕੇ ਦੇ ਤਣਾਅ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਇੱਕ ਦੁਕਾਨਦਾਰ ਵਲੋਂ ਖੁਦ 'ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਧਮਕੀ ਵੀ ਦਿੱਤੀ ਗਈ, ਜਿਸ ਨੂੰ ਕਿ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ।

ABOUT THE AUTHOR

...view details