ਪੰਜਾਬ

punjab

Moga Crime News : ਮੋਗਾ 'ਚ ਚੋਰਾਂ ਦੇ ਹੌਂਸਲੇ ਬੁਲੰਦ, 10 ਮਿੰਟਾਂ 'ਚ ਸ਼ਟਰ ਤੋੜ ਕੇ ਕੀਤੀ ਲੱਖਾਂ ਦੇ ਸਮਾਨ ਦੀ ਚੋਰੀ

By ETV Bharat Punjabi Team

Published : Dec 14, 2023, 11:43 AM IST

ਮੋਗਾ 'ਚ ਚੋਰਾਂ ਦੇ ਹੌਂਸਲੇ ਬੁਲੰਦ,ਨਿਡਰ ਹੋ ਕੇ 10 ਮਿੰਟਾਂ 'ਚ ਸ਼ਟਰ ਤੋੜ ਕੇ ਕੀਤੀ ਲੱਖਾਂ ਦੇ ਸਮਾਨ ਦੀ ਚੋਰੀ

ਮੋਗਾ :ਮੋਗਾ ਦੇ ਚੌਂਕ ਸ਼ੇਖਾਂ 'ਚ ਰੇਡੀਮੇਡ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ 5 ਲੁਟੇਰੇ ਸਵਿਫਟ ਕਾਰ 'ਚ ਆਉਂਦੇ ਨਜ਼ਰ ਆਉਂਦੇ ਹਨ ਜਿੰਨਾ ਨੇ ਮਹਿਜ਼ 10 ਮਿੰਟਾਂ 'ਚ ਹੀ ਪੂਰੀ ਦੁਕਾਨ ਲੁੱਟ ਲਈ। ਫਿਲਹਾਲ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਅਕਸਰ ਹੀ ਇਥੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ, ਪਰ ਕੋਈ ਕਾਰਵਾਈ ਨਹੀਂ ਹੁੰਦੀ। ਇੱਕ ਮਹੀਨਾ ਪਹਿਲਾਂ ਵੀ ਇਸ ਮਾਰਕੀਟ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਕੈਮਰੇ ਵੀ ਤੋੜੇ ਗਏ ਸਨ। ਹੁਣ ਵੀ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਦੋ ਘੰਟੇ ਦੀ ਦੇਰੀ ਨਾਲ ਪਹੁੰਚੀ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਨੇ 2 ਦਿਨ ਪਹਿਲਾਂ ਹੀ ਦੁਕਾਨ ਵਿੱਚ ਨਵਾਂ ਸਾਮਾਨ ਪਾਇਆ ਸੀ ਅਤੇ ਮੇਰਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਅਧਾਰ 'ਤੇ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ। ਮੁਢਲੀ ਜਾਂਚ ਵਿੱਚ ਪੁਲਿਸ ਨੇ ਕਿਹਾ ਕਿ ਸਵਿਫਟ ਕਾਰ ਉੱਤੇ ਜੋ ਨੰਬਰ ਲੱਗਾ ਨਜ਼ਰ ਆ ਰਿਹਾ ਹੈ ਉਹ ਕਿਸੇ ਹੋਰ ਗੱਡੀ ਦਾ ਨੰਬਰ ਹੈ। ਇਸ ਦੀ ਵੀ ਜਾਂਚ ਕੀਤੀ ਜਾਵੇਗੀ।

ABOUT THE AUTHOR

...view details