ਪੰਜਾਬ

punjab

ਗਾਇਕ ਰੋਹਿਤ ਜਸਵਾਲ ਦੀ ਦਿਲਕਸ਼ ਅਵਾਜ਼ ਦਾ ਨਹੀਂ ਪੈ ਰਿਹਾ ਮੁੱਲ; ਗਾਇਕ ਦੀ ਮਾਲੀ ਹਾਲਤ ਖਸਤਾ, ਕਿਸੇ ਨੇ ਨਹੀਂ ਫੜ੍ਹੀ ਬਾਂਹ

By ETV Bharat Punjabi Team

Published : Dec 21, 2023, 9:40 AM IST

ਗਾਇਕ ਰੋਹਿਤ ਜਸਵਾਲ ਦੀ ਦਿਲਕਸ਼ ਅਵਾਜ਼ ਦਾ ਨਹੀਂ ਪੈ ਰਿਹਾ ਮੁੱਲ, ਗਾਇਕ ਦੀ ਮਾਲੀ ਹਾਲਤ ਖਸਤਾ, ਕਿਸੇ ਨੇ ਨਹੀਂ ਫੜ੍ਹੀ ਬਾਂਹ

ਪਠਾਨਕੋਟ ਦੇ ਨਾਲ ਲਗਦੇ ਪਿੰਡ ਜਸਵਾਲੀ ਵਿੱਚ ਇੱਕ ਗਰੀਬ ਘਰ ਦਾ ਲੜਕਾ ਰੋਹਿਤ ਜਸਵਾਲ ਸੁਰੀਲੀ ਅਵਾਜ਼ ਦਾ ਮਾਲਿਕ ਹੈ ਪਰ ਘਰ ਦੇ ਆਰਥਿਕ ਹਲਾਤ ਸਹੀ ਨਾ ਹੋਣ ਕਾਰਣ ਉਸ ਦਾ ਹੁਨਰ ਕਿਸੇ ਕੰਮ ਨਹੀਂ ਆ ਰਿਹਾ। ਗੱਲਬਾਤ ਦੌਰਾਨ ਗਾਇਕ ਰੋਹਿਤ (Singer Rohit) ਨੇ ਦੱਸਿਆ ਕਿ ਉਹ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ ਕਈ ਮੁਕਾਬਲਿਆਂ ਦਾ ਉਹ ਜੇਤੂ ਵੀ ਰਿਹਾ ਹੈ ਪਰ ਫਿਰ ਵੀ ਕਿਸੇ ਨੇ ਉਸ ਦੀ ਬਾਂਹ ਨਹੀਂ ਫੜ੍ਹੀ ਅਤੇ ਉਸ ਦੀ ਆਰਥਿਕ ਹਾਲਤ (Economic condition is bad) ਨਹੀਂ ਸੁਧਰੀ। ਰੋਹਿਤ ਮੁਤਾਬਿਕ ਉਹ ਆਪਣੇ ਗੁਜ਼ਾਰੇ ਲਈ ਹਰ ਮਿਲੇ ਮੌਕੇ ਨੂੰ ਫੜ੍ਹਦਾ ਹੈ ਅਤੇ ਮਿਹਨਤ ਕਰਕੇ ਘਰ ਚਲਾਉਂਦਾ ਹੈ। ਰੋਹਿਤ ਨੇ ਮਦਦ ਲਈ ਅਪੀਲ ਕੀਤੀ ਹੈ। 

ABOUT THE AUTHOR

...view details