ਪੰਜਾਬ

punjab

ਤੇਜ ਰਫ਼ਤਾਰ ਦਾ ਕਹਿਰ, ਪਿਓ-ਪੁੱਤ ਦੀ ਮੌਤ, ਹਫ਼ਤਾ ਪਹਿਲਾਂ ਹੀ ਹੋਇਆ ਸੀ ਪੁੱਤ ਦਾ ਵਿਆਹ

By

Published : Dec 14, 2022, 9:03 AM IST

Updated : Feb 3, 2023, 8:35 PM IST

ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਮਾਰਗ 'ਤੇ ਪਿੰਡ ਸੰਗੂਧੌਣ ਨੇੜੇ ਹੋਏ ਸੜਕ ਹਾਦਸੇ ਵਿੱਚ ਪਿਉ-ਪੁੱਤ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਤੇਜ ਰਫ਼ਤਾਰ ਕਾਰ ਅਤੇ ਮੋਟਰਸਾਇਕਲ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਨੂੰ ਅੱਗ ਲੱਗ ਗਈ। ਇਸ ਹਾਦਸੇ ਞਿੱਚ ਮੋਟਰਸਾਇਕਲ ਸਵਾਰ ਪਿੰਡ ਕੋਟਲੀ ਅਬਲੂ ਵਾਸੀ ਕ੍ਰਿਸ਼ਨ ਕੁਮਾਰ ਅਤੇ ਉਸ ਦੇ ਬੇਟੇ ਵਕੀਲ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਵਕੀਲ ਸਿੰਘ ਜੋ ਕਿ ਕਪੂਰਥਲਾ ਵਿਖੇ ਡਾਕ ਵਿਭਾਗ 'ਚ ਤਾਇਨਾਤ ਸੀ, ਦਾ ਬੀਤੀ 7 ਦਸੰਬਰ ਨੂੰ ਹੀ ਵਿਆਹ ਹੋਇਆ ਸੀ। ਹਾਦਸੇ ਸਮੇਂ ਦੋਵੇ ਪਿਉ ਪੁੱਤ ਸ੍ਰੀ ਮੁਕਤਸਰ ਸਾਹਿਬ ਕਿਸੇ ਘਰੇਲੂ ਕੰਮ ਆਏ ਸਨ ਅਤੇ ਵਾਪਿਸ ਪਿੰਡ ਜਾ ਰਹੇ ਸਨ। ਕਾਰ ਸਵਾਰ ਫਰਾਰ ਹੋ ਗਏ। ਮੌਕੇ ਉੱਤੇ ਪਹੁੰਚ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated :Feb 3, 2023, 8:35 PM IST

ABOUT THE AUTHOR

...view details