ਪੰਜਾਬ

punjab

SYL Canal Issue: ਮੰਤਰੀ ਕੁਲਦੀਪ ਧਾਲੀਵਾਲ ਦਾ SYL ਮੁੱਦੇ 'ਤੇ ਸਖ਼ਤ ਸਟੈਂਡ, ਕਿਹਾ- ਪਾਣੀ ਦਾ ਇੱਕ ਤੁਪਕਾ ਨਹੀਂ ਦਿੰਦੇ

By ETV Bharat Punjabi Team

Published : Oct 8, 2023, 11:01 AM IST

ਮੰਤਰੀ ਕੁਲਦੀਪ ਧਾਲੀਵਾਲ

ਅੰਮ੍ਰਿਤਸਰ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਸੇ ਤਰ੍ਹਾਂ ਹੀ SYL ਮਸਲੇ ਉੱਤੇ ਸਿਆਸਤ ਵੀ ਸਿਖਰਾਂ ਉੱਤੇ ਹੈ। ਇਸੇ ਮਸਲੇ ਸਬੰਧੀ ਮੰਤਰੀ ਕੁਲਦੀਪ ਧਾਲੀਵਾਲ ਨੇ ਸਖ਼ਤ ਸਟੈਂਡ ਲੈਂਦਿਆ ਕਿਹਾ ਕਿ ਇਹ ਐਸਵਾਈਐਲ ਨਹਿਰ ਦਾ ਮੁੱਦਾ ਕਈ ਸਾਲਾਂ ਦਾ ਸੀ, ਪਰ ਸਾਡੀ ਸਰਕਾਰ ਨੂੰ ਮਹਿਜ 1.5 ਸਾਲ ਤੋਂ ਪੰਜਾਬ ਵਿੱਚ ਆਏ ਨੂੰ ਹੋਏ ਹਨ, ਪਰ ਦੂਜੀਆਂ ਪਾਰਟੀਆਂ ਇਸ ਮਸਲੇ ਉੱਤੇ ਸਿਆਸਤ ਕਰ ਰਹੀਆਂ ਹਨ। ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਜਪਾ ਕੋਰ ਕਮੇਟੀ ਮੀਟਿੰਗਾਂ ਕਰ ਰਹੀ ਹੈ, ਇਹ ਸਰਾਸਰ ਡਰਾਮਾ ਹੈ, ਜਿਸ ਸਮੇਂ ਮੋਦੀ ਤੇ ਬਾਦਲ ਦਾ ਗਠਜੋੜ ਸੀ, ਉਸ ਸਮੇਂ ਮਸਲਾ ਹੱਲ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਕਿਸ ਗੱਲ ਦੀਆਂ ਮੀਟਿੰਗਾਂ ਕਰ ਰਹੇ ਹਨ। ਬਿਕਰਮ ਮਜੀਠੀਆ ਉੱਤੇ ਵਰ੍ਹਦਿਆ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਿਕਰਮ ਮਜੀਠੀਆ ਉਦੋਂ ਜੰਮਿਆ ਸੀ, ਜਦੋਂ ਉਹਨਾਂ ਦੇ ਮਾਸੜ ਜੀ (ਬਾਦਲ ਸਾਬ) ਅਤੇ ਚਾਚੇ (ਕੈਪਟਨ ਅਮਰਿੰਦਰ ਸਿੰਘ) ਨੇ ਇਹ ਸਮੱਸਿਆਂ ਪੈਂਦਾ ਕੀਤੀ ਸੀ, ਇੰਦਰਾ ਗਾਂਧੀ ਕੋਲੋਂ ਚਾਂਦੀ ਦੀਆਂ ਕਹੀਆਂ ਨਾਲ ਜਿਹੜੇ ਟੱਕ ਲਗਵਾਏ ਸਨ, ਉਹ ਟੱਕ ਨਹੀਂ ਲੱਗੇ ਪੰਜਾਬ ਦੇ ਹਜ਼ਾਰਾਂ ਲੋਕਾਂ ਦਾ ਖੂਨ ਲੱਗਾ ਸੀ।

ABOUT THE AUTHOR

...view details