ਪੰਜਾਬ

punjab

ਅਬੋਹਰ-ਗੰਗਾਨਗਰ ਰੋਡ 'ਤੇ ਵਾਪਰਿਆ ਸੜਕ ਹਾਦਸਾ, 1 ਦੀ ਮੌਤ ਤੇ 1 ਜ਼ਖ਼ਮੀ

By

Published : Feb 25, 2020, 9:27 PM IST

ਫ਼ਾਜ਼ਿਲਕਾ ਵਿਖੇ ਅਬੋਹਰ-ਗੰਗਾਨਗਰ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਟਰੱਕ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਟੈਂਕਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਬਾਰੇ ਦੱਸਦੇ ਹੋਏ ਹਾਦਸੇ ਦੇ ਚਸ਼ਮਦੀਦ ਰਾਮੂ ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਚਾਲਕ ਦੀ ਗ਼ਲਤੀ ਕਾਰਨ ਵਾਪਰਿਆ, ਕਿਉਂਕਿ ਕੈਂਟਰ ਚਾਲਕ ਗ਼ਲਤ ਦਿਸ਼ਾ ਤੋਂ ਆ ਰਿਹਾ ਸੀ ਤੇ ਉਸ ਦੀ ਰਫ਼ਤਾਰ ਤੇਜ਼ ਸੀ। ਇਸ ਮਾਮਲੇ ਬਾਰੇ ਦੱਸਦਿਆਂ ਥਾਣਾ ਸਦਰ ਅਬੋਹਰ ਦੇ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਜੀਤ ਕੁਮਾਰ ਵਜੋਂ ਹੋਈ ਹੈ, ਤੇ ਉਸ ਦਾ ਸਾਥੀ ਚਾਲਕ ਰਾਮਪਤ ਗੰਭੀਰ ਜ਼ਖ਼ਮੀ ਹੈ। ਜ਼ਖ਼ਮੀ ਦਾ ਇਲਾਜ ਸਿਵਲ ਹਸਪਤਾਲ 'ਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਕੈਂਟਰ ਚਾਲਕ ਦੀ ਗ਼ਲਤੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details