ਪੰਜਾਬ

punjab

ਦਾ ਹਿੰਦੂ ਕੋਅਪਰੇਟਿਵ ਬੈਂਕ ਦੇ ਦੁਖੀ ਗਾਹਕਾਂ ਵੱਲੋਂ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਐਲਾਨ

By

Published : Jul 25, 2020, 4:57 AM IST

ਪਠਾਨਕੋਟ: ਦਾ ਹਿੰਦੂ ਕੋਅਪਰੇਟਿਵ ਬੈਂਕ ਬੀਤੇ ਲੰਮੇ ਸਮੇਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਬੈਂਕ ਦੀ ਸਥਿਤੀ ਖਰਾਬ ਹੋ ਜਾਣ ਕਾਰਨ ਬੈਂਕ ਦੇ ਗਾਹਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਨਰਾ ਪੈ ਰਿਹਾ ਹੈ। ਗਾਹਕ ਆਪਣੇ ਪੈਸੇ ਲੈਣ ਲਈ ਤਰਸ ਚੁੱਕੇ ਹਨ। ਇਸੇ ਨੂੰ ਲੈ ਬੈਂਕ ਦੇ ਗਾਹਕ ਨੇ ਬੈਂਕ ਦੇ ਬਾਹਰ ਧਰਨਾ ਦੇ ਰਹੇ ਹਨ। ਇਨ੍ਹਾਂ ਧਰਨਾਕਰੀਆਂ ਦਾ ਕਹਿਣਾ ਹੈ ਕਿ ਬੈਂਕ ਨੇ ਜੋ ਡਫਾਲਟਰ ਬੰਦਿਆਂ ਨੂੰ ਕਰਜ਼ੇ ਦਿੱਤੇ ਸਨ, ਉਸ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਇਨ੍ਹਾਂ ਪ੍ਰਦਰਸ਼ਕਾਰੀਆਂ ਨੇ ਐਲਾਨ ਕੀਤਾ ਹੈ ਕਿ 25 ਜੁਲਾਈ ਤੋਂ ਉਹ ਹਲਕਾ ਵਿਧਾਇਕ ਅਮਿਤ ਵਿਜ ਦੇ ਘਰ ਦੇ ਬਾਹਰ ਧਰਨਾ ਦੇਣਗੇ।

ABOUT THE AUTHOR

...view details