ਪੰਜਾਬ

punjab

ਬਟਾਲਾ ਵਿੱਚ ਇੱਕੋ ਰਾਤ ਦੋ ਥਾਵਾਂ 'ਤੇ ਹੋਈ ਚੋਰੀ

By

Published : Apr 11, 2022, 10:31 AM IST

Updated : Feb 3, 2023, 8:22 PM IST

ਗੁਰਦਾਸਪੁਰ: ਜ਼ੁਰਮ ਇੰਨਾ ਵੱਧ ਰਿਹਾ ਹੈ ਕਿ ਲੋਕ ਧਾਰਮਿਕ ਸਥਾਨਾਂ 'ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ, ਇਸੇ ਤਰ੍ਹਾਂ ਹੀ ਬਟਾਲਾ ਦੇ ਗੁਰਦਾਸਪੁਰ ਰੋਡ ਇਲਾਕੇ 'ਚ ਬੀਤੀ ਰਾਤ ਚੋਰਾਂ ਨੇ ਗੁਰੂਦਵਾਰਾ ਸਾਹਿਬ 'ਚ ਗੋਲਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਉਥੇ ਹੀ ਉਸੇ ਇਲਾਕੇ 'ਚ ਇਕ ਕਰਿਆਨੇ ਦੀ ਦੁਕਾਨ ਅਤੇ ਇਕ ਸੈਲੂਨ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਸੀਸੀਟੀਵੀ ਕੈਮਰਾ 'ਚ ਕੈਦ ਹੋ ਗਈ। ਉਥੇ ਹੀ ਗੁਰੂਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਚੋਰਾਂ ਨੇ ਗੁਰੂਦਵਾਰਾ ਸਾਹਿਬ 'ਚ ਦਾਖਿਲ ਹੋ ਗੋਲਕ ਲੈ ਕੇ ਫਰਾਰ ਹੋ ਗਏ ਅਤੇ ਮੁੜ ਗੋਲਕ ਚੋਂ ਪੈਸੇ ਕੱਢ ਗੁਰੂਦਵਾਰਾ ਸਾਹਿਬ ਦੇ ਬਾਹਰ ਖਾਲੀ ਗੋਲਕ ਛੱਡ ਗਏ ਜਦਕਿ ਇਹ ਪੂਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰਾ 'ਚ ਕੈਦ ਹੋਈ ਹੈ। ਇਸੇ ਹੀ ਤਰ੍ਹਾਂ ਕੁਝ ਦੂਰੀ 'ਤੇ ਇਕ ਕਰਿਆਨਾ ਦੀ ਦੁਕਾਨ ਅਤੇ ਉਹਨਾਂ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਥੇ ਹੀ ਇਕ ਸੈਲੂਨ ਦੀ ਦੁਕਾਨ 'ਤੇ ਚੋਰੀ ਹੋਈ ਅਤੇ ਸੈਲੂਨ ਮਲਿਕ ਦਾ ਕਹਿਣਾ ਸੀ ਕਿ ਗੱਲੇ 'ਚ ਰੱਖੇ ਕਰੀਬ 20 ਹਜ਼ਾਰ ਨਕਦੀ, ਟੈਟੂ ਬਣਾਉਣ ਵਾਲੀ ਮਸ਼ੀਨ ਅਤੇ ਸੀਸੀਟੀਵੀ ਕੈਮਰਾ ਦੀ ਡੀਵੀਅਰ ਵੀ ਚੋਰੀ ਕਰ ਚੋਰ ਫਰਾਰ ਹੋ ਗਏ। ਇਕ ਇਲਾਕੇ 'ਚ ਇਕੋ ਰਾਤ 'ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਦੁਕਾਨਦਾਰਾਂ ਅਤੇ ਗੁਰੂਦਵਾਰਾ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।
Last Updated :Feb 3, 2023, 8:22 PM IST

ABOUT THE AUTHOR

...view details