ਪੰਜਾਬ

punjab

Turnips Benefits: ਸਰਦੀਆਂ ਦੇ ਮੌਸਮ 'ਚ ਸ਼ਲਗਮ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ, ਮਿਲਣਗੇ ਗਜ਼ਬ ਦੇ ਫਾਇਦੇ

By ETV Bharat Health Team

Published : Dec 6, 2023, 12:44 PM IST

Turnips Benefits: ਸ਼ਲਗਮ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸ਼ਲਗਮ ਵਿਟਾਮਿਨ-ਏ, ਬੀ ,ਸੀ, ਈ, ਕੈਲਸ਼ੀਅਮ, ਆਈਰਨ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹੋ। ਸਰਦੀਆਂ ਦੇ ਮੌਸਮ 'ਚ ਸ਼ਲਗਮ ਦੀ ਸਬਜ਼ੀ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

Turnips Benefits
Turnips Benefits

ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਖੁਰਾਕ 'ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ 'ਚ ਸ਼ਲਗਮ ਵੀ ਸ਼ਾਮਲ ਹੈ। ਮੌਸਮੀ ਬਿਮਾਰੀਆਂ ਤੋਂ ਬਚਾਉਣ 'ਚ ਸ਼ਲਗਮ ਕਾਫ਼ੀ ਮਦਦਗਾਰ ਹੁੰਦਾ ਹੈ। ਇਸਨੂੰ ਖਾਣ ਨਾਲ ਸਰੀਰ 'ਚ ਵਿਟਾਮਿਨ-ਸੀ, ਕੇ ਅਤੇ ਕਈ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਹੁੰਦੀ ਹੈ। ਇਸ ਲਈ ਸ਼ਲਗਮ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਸ਼ਲਗਮ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਲਗਮ ਦੀ ਸਬਜ਼ੀ, ਸਲਾਦ, ਸ਼ਲਗਮ ਦਾ ਜੂਸ ਅਤੇ ਕੱਚਾ ਸ਼ਲਗਮ ਆਦਿ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।

ਸ਼ਲਗਮ ਦੇ ਫਾਇਦੇ:

ਹਾਈ ਬੀਪੀ ਦੇ ਮਰੀਜ਼ਾਂ ਲਈ ਸ਼ਲਗਮ ਫਾਇਦੇਮੰਦ: ਹਾਈ ਬੀਪੀ ਦੇ ਮਰੀਜ਼ਾਂ ਲਈ ਸ਼ਲਗਮ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਬੀਪੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸ਼ਲਗਮ ਨੂੰ ਜ਼ਰੂਰ ਸ਼ਾਮਲ ਕਰੋ। ਹਾਈ ਬੀਪੀ ਹੀ ਨਹੀਂ, ਸਗੋ ਸ਼ਲਗਮ ਖਾਣ ਨਾਲ ਤੁਸੀਂ ਹੋਰ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

ਅੱਖਾਂ ਲਈ ਸ਼ਲਗਮ ਫਾਇਦੇਮੰਦ: ਸ਼ਲਗਮ 'ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ 'ਚ ਮੌਜ਼ੂਦ ਲੂਟੀਨ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਸ਼ਲਗਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਵੀ ਪਾ ਸਕਦੇ ਹੋ।

ਭਾਰ ਘਟ ਕਰਨ 'ਚ ਸ਼ਲਗਮ ਮਦਦਗਾਰ: ਜੇਕਰ ਤੁਸੀ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਖੁਰਾਕ 'ਚ ਸ਼ਲਗਮ ਨੂੰ ਸ਼ਾਮਲ ਕਰ ਸਕਦੇ ਹੋ। ਸ਼ਲਗਮ 'ਚ ਕੈਲੋਰੀ ਦੀ ਮਾਤਰਾ ਘਟ ਹੁੰਦੀ ਹੈ। ਇਸਨੂੰ ਖਾਣ ਨਾਲ ਮੈਟਾਬਾਲੀਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।

ਪਾਚਨ ਲਈ ਸ਼ਲਗਮ ਫਾਇਦੇਮੰਦ: ਸ਼ਲਗਮ ਫਾਈਬਰ ਦਾ ਚੰਗਾ ਸਰੋਤ ਹੁੰਦਾ ਹੈ। ਇਸਨੂੰ ਖਾ ਕੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਬਜ਼ ਨਾਲ ਜੁੜੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਸ਼ਲਗਮ ਖਾਣ ਨਾਲ ਇਸ ਸਮੱਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਸ਼ਲਗਮ ਫਾਇਦੇਮੰਦ: ਸ਼ਲਗਮ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵੀ ਵਧਦਾ ਹੈ।

ਗਰਭਵਤੀ ਔਰਤਾਂ ਲਈ ਸ਼ਲਗਮ ਫਾਇਦੇਮੰਦ: ਸ਼ਲਗਮ 'ਚ ਵਿਟਾਮਿਨ ਬੀ9 ਪਾਇਆ ਜਾਂਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਜ਼ਰੂਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਲਾਭ ਮਿਲਦਾ ਹੈ। ਇਸ ਲਈ ਆਪਣੀ ਖੁਰਾਕ 'ਚ ਸ਼ਲਗਮ ਨੂੰ ਜ਼ਰੂਰ ਸ਼ਾਮਲ ਕਰੋ।

ABOUT THE AUTHOR

...view details