ਪੰਜਾਬ

punjab

ਠੰਡ ਲੱਗਣ 'ਤੇ ਸਰੀਰ 'ਚ ਨਜ਼ਰ ਆਉਦੇ ਨੇ ਇਹ ਲੱਛਣ, ਰਾਹਤ ਪਾਉਣ ਲਈ ਅਪਣਾਓ ਦੇਸੀ ਨੁਸਖੇ

By ETV Bharat Health Team

Published : Jan 2, 2024, 1:37 PM IST

Winter Health Care: ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਲੋਕ ਜਲਦੀ ਬਿਮਾਰ ਹੋ ਜਾਂਦੇ ਹਨ। ਇਸ ਕਰਕੇ ਠੰਡ ਤੋਂ ਬਚਣ ਲਈ ਤੁਸੀਂ ਕੁਝ ਦੇਸੀ ਨੁਸਖੇ ਅਜ਼ਮਾ ਸਕਦੇ ਹੋ।

Winter Health Care
Winter Health Care

ਹੈਦਰਾਬਾਦ: ਜਨਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਮਹੀਨੇ 'ਚ ਠੰਡ ਵੀ ਵਧ ਜਾਂਦੀ ਹੈ। ਜੇਕਰ ਤੁਹਾਡੇ ਤੇਜ਼ ਸਿਰਦਰਦ, ਨੱਕ ਦਾ ਵਹਿਣਾ, ਖੰਘ ਅਤੇ ਸਰੀਰ 'ਚ ਦਰਦ ਹੋ ਰਿਹਾ ਹੈ, ਤਾਂ ਇਹ ਠੰਡ ਲੱਗਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤਰੁੰਤ ਸਾਵਧਾਨ ਹੋ ਜਾਓ। ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਤੁਸੀਂ ਕੁਝ ਦੇਸੀ ਨੁਸਖੇ ਅਜ਼ਮਾ ਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

ਠੰਡ ਲੱਗਣ 'ਤੇ ਅਪਣਾਓ ਦੇਸੀ ਨੁਸਖੇ:

ਕਾਲੀ ਮਿਰਚ ਅਤੇ ਗੁੜ੍ਹ ਦਾ ਕਾੜ੍ਹਾ ਪੀਓ: ਗੁੜ੍ਹ ਦੀ ਮਦਦ ਨਾਲ ਖੰਘ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਗੁੜ੍ਹ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇੰਨਫੈਕਸ਼ਨ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਲਈ ਕਾਲੀ ਮਿਰਚ ਨੂੰ ਪੀਸ ਕੇ ਗਰਮ ਪਾਣੀ 'ਚ ਉਬਾਲ ਲਓ। ਫਿਰ ਇਸ 'ਚ ਜ਼ੀਰਾ ਅਤੇ ਗੁੜ੍ਹ ਨੂੰ ਮਿਲਾ ਲਓ। ਇਸ ਤਰ੍ਹਾਂ ਤੁਹਾਡਾ ਕਾੜ੍ਹਾ ਤਿਆਰ ਹੈ। ਇਸ ਕਾੜ੍ਹੇ ਨੂੰ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।

ਭਾਫ਼ ਲਓ: ਭਾਫ਼ ਲੈਣਾ ਵੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਪਾਣੀ ਗਰਮ ਕਰੋ ਅਤੇ ਗਰਮ ਪਾਣੀ ਨੂੰ ਵੱਡੇ ਭਾਂਡੇ 'ਚ ਪਾ ਲਓ। ਇਸ ਤੋਂ ਬਾਅਦ ਤੋਲੀਆਂ ਜਾਂ ਕੋਈ ਕੱਪੜਾ ਰੱਖ ਕੇ ਪੂਰੀ ਤਰ੍ਹਾਂ ਨਾਲ ਸਿਰ ਨੂੰ ਢੱਕ ਲਓ। 5 ਤੋਂ 10 ਮਿੰਟ ਤੱਕ ਅਜਿਹਾ ਕਰੋ। ਤੁਸੀਂ ਪਾਣੀ 'ਚ ਅਜਵਾਈਨ ਵੀ ਪਾ ਸਕਦੇ ਹੋ। ਇਸ ਨਾਲ ਆਰਾਮ ਮਿਲੇਗਾ।

ਮੁਲੇਠੀ ਦੀ ਚਾਹ: ਮੁਲੇਠੀ ਦੀ ਚਾਹ ਪੀਣ ਨਾਲ ਵੀ ਸਰਦੀ ਵਰਗੀ ਸਮੱਸਿਆ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ਨਾਲ ਛਾਤੀ 'ਚ ਗਰਮੀ ਪੈਂਦਾ ਹੁੰਦੀ ਹੈ। ਇਸਦੇ ਨਾਲ ਹੀ ਜਲਨ ਅਤੇ ਸੋਜ ਤੋ ਵੀ ਆਰਾਮ ਮਿਲਦਾ ਹੈ।

ਠੰਡ ਤੋਂ ਬਚਣ ਦੇ ਤਰੀਕੇ: ਠੰਡ ਤੋਂ ਬਚਣ ਲਈ ਸਿਰ, ਹੱਥ ਅਤੇ ਗਰਦਨ ਨੂੰ ਗਰਮ ਰੱਖਣਾ ਜ਼ਰੂਰੀ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਟੋਪੀ, ਦਸਤਾਨੇ ਅਤੇ ਸਕਾਰਫ਼ ਪਾ ਕੇ ਰੱਖੋ। ਸਰਦੀਆਂ ਦੇ ਮੌਸਮ 'ਚ ਘਰ ਦੇ ਅੰਦਰ ਹੀ ਰਹੋ। ਘਰ ਤੋਂ ਬਾਹਰ ਉਸ ਸਮੇਂ ਹੀ ਜਾਓ, ਜਦੋ ਜ਼ਰੂਰੀ ਕੰਮ ਹੋਵੇ। ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ।

ABOUT THE AUTHOR

...view details