ਪੰਜਾਬ

punjab

ਹਾਈ ਕੋਲੇਸਟ੍ਰੋਲ ਵਾਲੇ ਲੋਕਾਂ 'ਚ ਦਿਲ ਦੇ ਦੌਰੇ ਦਾ ਜੋਖ਼ਮ ਵਧਾਉਂਦਾ ਹੈ ਕੋਵਿਡ -19 :ਖੋਜ

By

Published : May 29, 2021, 5:59 PM IST

ਕੋਵਿਡ -19 ਨਾਲ ਸੰਕਰਮਿਤ ਲੋਕਾਂ ਨੂੰ ਜੈਨੇਟਿਕ ਹਾਈ ਕੋਲੈਸਟ੍ਰੋਲ, ਦਿਲ ਦੀ ਬਿਮਾਰੀ ਜਾਂ ਦੋਵੇਂ ਬਿਮਾਰੀਆਂ ਨਾਲ ਗ੍ਰਸਤ ਹੋਣ ਕਰਕੇ ਦਿਲ ਦੇ ਦੌਰੇ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਇਹ ਇੱਕ ਨਵੀਂ ਖੋਜ ਦਾ ਦਾਅਵਾ ਹੈ। ਫੈਮਿਅਲ ਹਾਈਪਰਚੋਲੇਸਟ੍ਰੋਲੇਮੀਆ (ਐਫਐਚ) ਇੱਕ ਆਮ ਜੈਨੇਟਿਕ ਸਥਿਤੀ ਹੈ, ਜੋ ਕਿ ਉਮਰ ਭਰ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਕੋਲੇਸਟ੍ਰੋਲ (ਐਲਡੀਐਲ-ਸੀ) ਦੇ ਪੱਧਰ 'ਚ ਵਾਧੇ ਕਾਰਨ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ 20 ਗੁਣਾ ਵਧਾਉਂਦੀ ਹੈ।

ਦਿਲ ਦੇ ਦੌਰੇ ਦਾ ਜੋਖ਼ਮ ਵਧਾਉਂਦਾ ਹੈ ਕੋਵਿਡ -19
ਦਿਲ ਦੇ ਦੌਰੇ ਦਾ ਜੋਖ਼ਮ ਵਧਾਉਂਦਾ ਹੈ ਕੋਵਿਡ -19

ਅਮਰੀਕਨ ਜਰਨਲ ਆਫ਼ ਪ੍ਰੀਵੈਂਟਿਵ ਕਾਰਡੀਓਲੌਜੀ ਵਿੱਚ ਪ੍ਰਕਾਸ਼ਤ ਅਧਿਐਨ, ਵੀ ਇਹ ਪੁਸ਼ਟੀ ਕਰਦਾ ਹੈ ਕਿ ਕੋਵਿਡ -19 ਸਥਾਪਤ ਐਥੀਰੋਸਕਲੇਰੋਟਿਕ ਦਿਲ ਦੀ ਬਿਮਾਰੀ (ਏਐਸਸੀਵੀਡੀ) ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੀ ਦਰ ਨੂੰ ਵਧਾਉਂਦੀ ਹੈ।

ਖੋਜਕਰਤਾਵਾਂ ਨੇ ਕਿਹਾ ਹੈ ਕਿ ਸੰਭਾਵਤ ਐਚਐਫ ਪਹਿਲਾਂ ਤੋਂ ਹੀ ਮੌਜੂਦ ਏਐਸਸੀਵੀਡੀ ਵਾਲੇ ਲੋਕਾਂ ਜੋ ਕੋਵਿਡ -19 ਨਾਲ ਸੰਕਰਮਤ ਹੋ ਚੁੱਕੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਹਮਰੁਤਬਾ (ਜੋ ਕੋਵਿਡ ਤੋਂ ਪ੍ਰਭਾਵਤ ਨਹੀਂ ਹੋਏ) ਨਾਲੋਂ ਸਾਲਾਨਾ ਦਰ ਦੇ ਹਿਸਾਬ ਨਾਲ ਸੱਤ ਗੁਣਾ ਵੱਧ ਦਿਲ ਦਾ ਦੌਰਾ ਪਿਆ।

ਖੋਜਕਰਤਾਵਾਂ ਦੀ ਟੀਮ ਨੇ 55,412,462 ਲੋਕਾਂ ਦਾ ਵਿਸ਼ਲੇਸ਼ਣ ਕੀਤਾ। ਜਿਨ੍ਵਾਂ ਨੂੰ ਛੇ ਮਿਲਾਨ ਵਾਲੇ ਸਮੂਹਾਂ ਵਿੱਚ ਵੰਡੀਆਂ ਗਿਆ, ਜਿਨ੍ਹਾਂ ਵਿੱਚ ਨਿਦਾਨ ਐਫਐਚ, ਸੰਭਾਵੀ ਐਫਐਚ, ਅਤੇ ਏਐਸਸੀਵੀਡੀ ਸ਼ਾਮਲ ਰਹੇ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਸਨ ਜੋ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਅਤੇ ਉਹ ਲੋਕ ਜੋ ਸੰਕਰਮਿਤ ਨਹੀਂ ਹੋਏ।

ਖੋਜਕਰਤਾਵਾਂ ਨੇ ਪਾਇਆ ਕਿ ਜਾਣੇ ਜਾਂਦੇ ਏਐਸਸੀਵੀਡੀ ਵਾਲੇ ਲੋਕਾਂ ਵਿੱਚ ਕੋਵਿਡ -19 ਨਾਲ ਸੰਕਰਮਿਤ ਲੋਕਾਂ 'ਚ ਐਫਐਚ ਜਾਂ ਸੰਭਾਵਤ ਐਫਐਚ ਦੀ ਮੌਜੂਦਗੀ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੀ ਦਰ ਸਭ ਤੋਂ ਵੱਧ ਹੈ।

ਐਫਐਚ ਫਾਊਂਡੇਸ਼ਨ ਦੇ ਮੁੱਖ ਟੈਕਨਾਲੌਜੀ ਚੀਫ ਕੈਲੀ ਮਾਇਅਰਸ ਨੇ ਖੋਜ ਦੇ ਨਤੀਜਿਆਂ ਨੂੰ ਬੇਹਦ ਮਹੱਤਵਪੂਰਨ ਦੱਸਿਆ।

ਇਹ ਵੀ ਪੜ੍ਹੋਂ : Black Fungus :ਬਠਿੰਡਾ 'ਚ ਵਧਿਆ ਬਲੈਕ ਫੰਗਸ ਦਾ ਕਹਿਰ ਹੁਣ ਤੱਕ 4 ਮੌਤਾਂ

ABOUT THE AUTHOR

...view details