ਪੰਜਾਬ

punjab

Monsoon Health Tips: ਮੀਂਹ ਦੇ ਮੌਸਮ 'ਚ ਗੰਨੇ ਦਾ ਜੂਸ ਪੀਣਾ ਹੋ ਸਕਦੈ ਖਤਰਨਾਕ, ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ

By

Published : Jul 21, 2023, 3:54 PM IST

ਗਰਮੀਂ ਤੋਂ ਰਾਹਤ ਪਾਉਣ ਲਈ ਗੰਨੇ ਦਾ ਜੂਸ ਪੀਣਾ ਸਭ ਤੋਂ ਫਾਇਦੇਮੰਦ ਹੁੰਦਾ ਹੈ। ਪਰ ਡਾਕਟਰ ਅਕਸਰ ਮੀਂਹ ਦੇ ਮੌਸਮ 'ਚ ਗੰਨੇ ਦਾ ਜੂਸ ਪੀਣ ਤੋਂ ਮਨ੍ਹਾਂ ਕਰਦੇ ਹਨ।

Monsoon Health Tips
Monsoon Health Tips

ਹੈਦਰਾਬਾਦ:ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਗੰਨੇ ਦਾ ਜੂਸ ਮਿਲਣਾ ਵੀ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਗੰਨੇ ਦਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ ਪਰ ਸਰਦੀਆਂ 'ਚ ਇਸ ਜੂਸ ਨੂੰ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਗੰਨੇ ਦਾ ਸਵਾਦ ਮਿੱਠਾ ਹੁੰਦਾ ਹੈ। ਇਸ ਵਿੱਚ ਕਾਰਬੋਹਾਈਡਰੇਟ, ਇਲੈਕਟਰੋਲਾਈਟਸ, ਵਿਟਾਮਿਨ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਵਿਟਾਮਿਨ-ਏ, ਬੀ ਅਤੇ ਸੀ ਦੇ ਨਾਲ-ਨਾਲ ਇਸ 'ਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ।

ਗੰਨਾਂ ਖਾਣਾ ਜ਼ਿਆਦਾ ਫਾਇਦੇਮੰਦ ਜਾਂ ਗੰਨੇ ਦਾ ਰਸ ਪੀਣਾ: ਗੰਨੇ ਦਾ ਜੂਸ ਪੀਣ ਨਾਲੋਂ ਗੰਨਾਂ ਖਾਣਾ ਜ਼ਿਆਦਾ ਫਾਇਦੇਮੰਦ ਹੈ। ਕਿਉਕਿ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ, ਜੋ ਪਾਚਨ ਤੰਤਰ ਲਈ ਕਾਫ਼ੀ ਵਧੀਆਂ ਹੁੰਦਾ ਹੈ। ਇਸ ਨਾਲ ਬਲੱਡ ਪ੍ਰੇਸ਼ਰ ਵੀ ਕੰਟਰੋਲ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਹਾਲਾਂਕਿ ਗੰਨੇ ਦਾ ਜੂਸ ਪੀਣ ਨਾਲ ਵੀ ਕਈ ਪੌਸ਼ਟਿਕ ਤੱਤ ਮਿਲਦੇ ਹਨ। ਪਰ ਮੀਂਹ ਦੇ ਮੌਸਮ 'ਚ ਇਸ ਜੂਸ ਨੂੰ ਪੀਣਾ ਨੁਕਸਾਨਦੇਹ ਹੋ ਸਕਦਾ ਹੈ।

ਮੀਂਹ ਦੇ ਮੌਸਮ 'ਚ ਗੰਨੇ ਦਾ ਰਸ ਪੀਣ ਦੇ ਨੁਕਸਾਨ:

ਗੰਨੇ ਦਾ ਜੂਸ ਪੀਣ ਨਾਲ ਢਿੱਡ 'ਚ ਇਨਫੈਕਸ਼ਨ ਹੋ ਸਕਦੀ:ਮੀਂਹ ਦੇ ਮੌਸਮ 'ਚ ਗੰਨੇ ਦਾ ਜੂਸ ਪੀਣ ਨਾਲ ਢਿੱਡ 'ਚ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਜੂਸ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੀ ਮਸ਼ੀਨ ਵਿੱਚ ਖਤਰਨਾਕ ਬੈਕਟੀਰੀਆਂ ਹੌਲੀ-ਹੌਲੀ ਜਮ੍ਹਾਂ ਹੋਣ ਲੱਗਦੇ ਹਨ। ਜਿਸ ਕਾਰਨ ਦਸਤ, ਉਲਟੀ, ਢਿੱਡ 'ਚ ਦਰਦ ਅਤੇ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਜਦੋਂ ਵੀ ਗੰਨੇ ਦਾ ਜੂਸ ਪੀਓ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਸਾਫ਼-ਸੁਥਰੇ ਤਰੀਕੇ ਨਾਲ ਬਣਾਇਆ ਗਿਆ ਹੋਵੇ।

ਖੰਡ ਦੀ ਮਾਤਰਾ ਜ਼ਿਆਦਾ ਹੋਣਾ:ਗੰਨੇ ਦੇ ਜੂਸ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸਨੂੰ ਜ਼ਿਆਦਾ ਪੀਣ ਨਾਲ ਬਲੱਡ 'ਚ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਸ਼ੂਗਰ ਵਾਲੇ ਲੋਕਾਂ ਨੂੰ ਗੰਨੇ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਇਸਨੂੰ ਪੀ ਵੀ ਰਹੇ ਹੋ, ਤਾਂ ਹਿਸਾਬ ਨਾਲ ਪੀਓ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਐਲਰਜ਼ੀ: ਕੁਝ ਲੋਕਾਂ ਨੂੰ ਗੰਨੇ ਜਾਂ ਇਸਦੇ ਰਸ ਤੋਂ ਐਲਰਜ਼ੀ ਹੋ ਸਕਦੀ ਹੈ। ਐਲਰਜ਼ੀ ਦੇ ਲੱਛਣ ਜਿਵੇਂ ਕਿ ਖੁਜਲੀ ਅਤੇ ਸਾਹ ਲੈਣ 'ਚ ਮੁਸ਼ਕਲ ਹੋ ਸਕਦੇ ਹਨ।

ਕੀਟਨਾਸ਼ਕ ਦਾ ਖਤਰਾ: ਗੰਨੇ ਦੀ ਫਸਲ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਕਸਰ ਕੀਟਨਾਸ਼ਕ ਦਾ ਉਪਚਾਰ ਕੀਤਾ ਜਾਂਦਾ ਹੈ। ਹਾਲਾਂਕਿ ਇਨ੍ਹਾਂ ਕੀਟਨਾਸ਼ਕਾਂ ਦੇ ਦਾਗ ਰਹਿ ਸਕਦੇ ਹਨ ਅਤੇ ਰਸ ਕੱਢਣ ਦੌਰਾਨ ਇਹ ਕੀਟਨਾਸ਼ਕ ਰਸ 'ਚ ਮਿਲ ਸਕਦੇ ਹਨ। ਜਿਸ ਕਾਰਨ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਪਾਚਨ ਸੰਬੰਧੀ ਸਮੱਸਿਆਵਾਂ:ਕੁਝ ਲੋਕਾਂ ਨੂੰ ਗੰਨੇ ਦਾ ਰਸ ਪੀਣ ਤੋਂ ਬਾਅਦ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਸੋਜ, ਗੈਸ ਜਾਂ ਦਸਤ ਦਾ ਅਨੁਭਵ ਹੋ ਸਕਦਾ ਹੈ।

ABOUT THE AUTHOR

...view details