ਪੰਜਾਬ

punjab

Choclate Disadvantages: ਤੁਹਾਡੇ ਬੱਚੇ ਵੀ ਖਾਂਦੇ ਨੇ ਜ਼ਿਆਦਾ ਚਾਕਲੇਟ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਸਕਦੈ ਖਤਰਾ

By ETV Bharat Punjabi Team

Published : Nov 1, 2023, 12:05 PM IST

Choclate Disadvantages: ਅੱਜ ਦੇ ਸਮੇਂ 'ਚ ਛੋਟੋ ਬੱਚਿਆਂ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੁੰਦਾ ਹੈ। ਪਰ ਜ਼ਿਆਦਾ ਚਾਕਲੇਟ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

Choclate Disadvantages
Choclate Disadvantages

ਹੈਦਰਾਬਾਦ: ਚਾਕਲੇਟ ਬੱਚੇ ਖਾਣਾ ਬਹੁਤ ਪਸੰਦ ਕਰਦੇ ਹਨ। ਪਰ ਜ਼ਿਆਦਾ ਚਾਕਲੇਟ ਖਾਣ ਨਾਲ ਬੱਚਾ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਚਾਕਲੇਟ 'ਚ ਕੈਡਮੀਅਮ ਨਾਮ ਦਾ ਖਤਰਨਾਕ ਤੱਤ ਪਾਇਆ ਜਾਂਦਾ ਹੈ। ਇਸ ਲਈ ਚਾਕਲੇਟ ਜ਼ਿਆਦਾ ਖਾਣਾ ਬੱਚੇ ਲਈ ਖਤਰਨਾਕ ਹੋ ਸਕਦਾ ਹੈ। ਇਸਦੇ ਨਾਲ ਹੀ ਚਾਕਲੇਟ 'ਚ ਕੈਫਿਨ ਵੀ ਪਾਇਆ ਜਾਂਦਾ ਹੈ, ਜੋ ਕਿ ਬੱਚੇ ਲਈ ਨੁਕਸਾਨਦੇਹ ਹੋ ਸਕਦਾ ਹੈ। ਜ਼ਿਆਦਾ ਚਾਕਲੇਟ ਖਾਣ ਨਾਲ ਬੀਪੀ ਵਧ ਸਕਦਾ, ਸ਼ੂਗਰ, ਕਿਡਨੀ ਫੇਲ, ਮੋਟਾਪਾ ਅਤੇ ਦਿਮਾਗ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਬੱਚੇ ਨੂੰ ਜ਼ਿਆਦਾ ਮਾਤਰਾ 'ਚ ਚਾਕਲੇਟ ਨਹੀਂ ਦੇਣੀ ਚਾਹੀਦੀ।

ਜ਼ਿਆਦਾ ਚਾਕਲੇਟ ਖਾਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ:

ਜ਼ਿਆਦਾ ਚਾਕਲੇਟ ਖਾਣ ਨਾਲ ਕੈਂਸਰ ਦਾ ਖਤਰਾ:ਚਾਕਲੇਟ 'ਚ ਕੈਡਮੀਅਮ ਨਾਮ ਦਾ ਖਤਰਨਾਕ ਤੱਤ ਪਾਇਆ ਜਾਂਦਾ ਹੈ, ਜਿਸ ਕਾਰਨ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਹਾਡਾ ਬੱਚਾ ਜ਼ਿਆਦਾ ਮਾਤਰਾ 'ਚ ਚਾਕਲੇਟ ਖਾਂਦਾ ਹੈ, ਤਾਂ ਮਾਤਾ-ਪਿਤਾ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਕਿ ਚਾਕਲੇਟ ਬੱਚੇ ਲਈ ਖਤਰਨਾਕ ਹੋ ਸਕਦੀ ਹੈ। ਇਸ ਨਾਲ ਬੱਚੇ ਦੀਆਂ ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ। ਇਸਦੇ ਨਾਲ ਫੇਫੜਿਆਂ ਅਤੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਜ਼ਿਆਦਾ ਚਾਕਲੇਟ ਖਾਣ ਨਾਲ ਕੋਲੇਸਟ੍ਰੋਲ ਵਧਣ ਦਾ ਖਤਰਾ:ਚਾਕਲੇਟ 'ਚ ਕੈਫਿਨ ਅਤੇ ਸ਼ੂਗਰ ਪਾਈ ਜਾਂਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਰਹਿੰਦਾ ਹੈ। ਇਸਦੇ ਨਾਲ ਹੀ ਜ਼ਿਆਦਾ ਮਾਤਰਾ 'ਚ ਚਾਕਲੇਟ ਖਾਣ ਨਾਲ ਸਰੀਰ 'ਚ ਕੋਲੇਸਟ੍ਰੋਲ ਵੀ ਵਧ ਜਾਂਦਾ ਹੈ।

ਜ਼ਿਆਦਾ ਚਾਕਲੇਟ ਖਾਣ ਨਾਲ ਨੀਂਦ 'ਤੇ ਅਸਰ: ਚਾਕਲੇਟ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬੱਚੇ ਦੀ ਨੀਂਦ 'ਤੇ ਅਸਰ ਪੈਂਦਾ ਹੈ। ਨੀਂਦ ਪੂਰੀ ਨਾ ਹੋਣ ਕਰਕੇ ਬੱਚੇ ਉਦਾਸ ਅਤੇ ਚਿੜਚਿੜੇ ਹੋ ਜਾਂਦੇ ਹਨ। ਇਸ ਲਈ ਮਾਤਾ-ਪਿਤਾ ਆਪਣੇ ਬੱਚੇ ਨੂੰ ਰਾਤ ਦੇ ਸਮੇਂ ਚਾਕਲੇਟ ਖਾਣ ਤੋਂ ਰੋਕਣ। ਇਸ ਤਰ੍ਹਾਂ ਬੱਚਾ ਚੰਗੀ ਨੀਂਦ ਲੈ ਸਕੇਗਾ।

ABOUT THE AUTHOR

...view details