ਪੰਜਾਬ

punjab

Skin Care Tips: ਸਾਵਧਾਨ! ਕਿਤੇ ਤੁਸੀਂ ਵੀ ਤੌਲੀਏ ਨਾਲ ਫਿਣਸੀਆਂ ਛਿਲਣ ਦੀ ਗਲਤੀ ਤਾਂ ਨਹੀਂ ਕਰ ਰਹੇ, ਚਮੜੀ ਨਾਲ ਜੁੜੀਆਂ ਇਨ੍ਹਾਂ 6 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ

By

Published : Jul 20, 2023, 5:10 PM IST

ਚਿਹਰੇ 'ਤੇ ਨਿਕਲਣ ਵਾਲੀਆਂ ਫਿਣਸੀਆਂ ਨੂੰ ਛਿਲਣ ਨਾਲ ਫਿਣਸੀਆਂ ਘਟ ਤਾਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸੋਜ ਵੀ ਘਟ ਦਿਖਾਈ ਦਿੰਦੀ ਹੈ ਪਰ ਇਸ ਨਾਲ ਹੋਰ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਲਈ ਕਦੇ ਵੀ ਗਲਤੀ ਨਾਲ ਫਿਣਸੀਆਂ ਨੂੰ ਛਿਲਣਾ ਨਹੀਂ ਚਾਹੀਦਾ।

Skin Care Tips
Skin Care Tips

ਹੈਦਰਾਬਾਦ: ਚਿਹਰੇ 'ਤੇ ਫਿਣਸੀਆਂ ਨਿਕਲਣ ਕਾਰਨ ਸਾਡੀ ਸੁੰਦਰਤਾਂ ਘਟ ਜਾਂਦੀ ਹੈ। ਕਈ ਲੋਕ ਆਪਣੇ ਚਿਹਰੇ 'ਤੇ ਛੋਟੇ-ਛੋਟੇ ਦਾਗ ਦੇਖ ਕੇ ਪਰੇਸ਼ਾਨ ਹੋ ਜਾਂਦੇ ਹਨ। ਅਜਿਹੇ ਵਿੱਚ ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਤੌਲੀਏ ਜਾਂ ਕਿਸੇ ਕੱਪੜੇ ਦੀ ਮਦਦ ਨਾਲ ਫਿਣਸੀਆਂ ਨੂੰ ਛਿਲਕੇ ਉਨ੍ਹਾਂ ਵਿੱਚ ਭਰੀ ਪੀਕ ਨੂੰ ਕੱਢਣ ਲੱਗਦੇ ਹਨ। ਇਸ ਨਾਲ ਚਿਹਰੇ 'ਤੇ ਨਿਕਲਣ ਵਾਲੀਆਂ ਫਿਣਸੀਆਂ ਅਤੇ ਸੋਜ ਘਟ ਤਾਂ ਹੋ ਜਾਂਦੀ ਹੈ ਪਰ ਇਹ ਖਤਰਨਾਕ ਹੋ ਸਕਦਾ ਹੈ।

ਤੌਲੀਏ ਨਾਲ ਫਿਣਸੀਆਂ ਨੂੰ ਛਿਲਣ ਦੇ ਨੁਕਸਾਨ:

ਇਨਫੈਕਸ਼ਨ ਹੋਣ ਦਾ ਖਤਰਾ: ਜਦੋਂ ਅਸੀ ਤੌਲੀਏ ਦਾ ਇਸਤੇਮਾਲ ਬਾਥਰੂਮ 'ਚ ਕਰਦੇ ਹਾਂ, ਤਾਂ ਉਸ 'ਚ ਕਾਫੀ ਬੈਕਟੀਰੀਆਂ ਹੋ ਸਕਦੇ ਹਨ। ਜਦੋ ਇਸ ਨਾਲ ਤੁਸੀਂ ਫਿਣਸੀਆਂ ਨੂੰ ਛਿਲਦੇ ਹੋ, ਤਾਂ ਬੈਕਟੀਰੀਆਂ ਚਮੜੀ ਦੇ ਅੰਦਰ ਚਲੇ ਜਾਂਦੇ ਹਨ। ਜਿਸ ਨਾਲ ਇਨਫੈਕਸ਼ਨ ਫੈਲ ਸਕਦੀ ਹੈ।

ਚਮੜੀ 'ਤੇ ਸੱਟ ਲੱਗਣ ਦਾ ਖਤਰਾ: ਤੌਲੀਏ ਦਾ ਕੱਪੜਾ ਮੋਟਾ ਹੋਣ 'ਤੇ ਜੇਕਰ ਤੁਸੀਂ ਫਿਣਸੀਆਂ ਨੂੰ ਛਿਲਦੇ ਹੋ, ਤਾਂ ਚਮੜੀ 'ਤੇ ਸੱਟ ਲੱਗ ਸਕਦੀ ਹੈ। ਇਸ ਨਾਲ ਚਮੜੀ ਛਿਲਣ, ਜਲਨ ਜਾਂ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ।

ਫਿਣਸੀਆਂ ਵਧਣ ਦਾ ਖਤਰਾ:ਫਿਣਸੀਆਂ ਨੂੰ ਛਿਲਣ ਲਈ ਤੌਲੀਏ ਦਾ ਜ਼ਿਆਦਾ ਇਸਤੇਮਾਲ ਕਰਨਾ ਚਮੜੀ ਨੂੰ ਖੁਸ਼ਕ ਬਣਾ ਦਿੰਦਾ ਹੈ। ਇਸ ਨਾਲ ਫਿਣਸੀਆਂ ਦੀ ਸਮੱਸਿਆਂ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ।

ਚਮੜੀ ਦੀ ਇਨਫੈਕਸ਼ਨ ਹੋਣ ਦਾ ਖਤਰਾ: ਜਦੋ ਅਸੀ ਫਿਣਸੀਆਂ ਨੂੰ ਛਿਲਦੇ ਹਾਂ, ਤਾਂ ਸਾਡੇ ਹੱਥਾਂ ਅਤੇ ਨੁੰਹਾਂ 'ਚ ਵੀ ਬੈਕਟੀਰੀਆਂ ਹੁੰਦੇ ਹਨ, ਜੋ ਟ੍ਰਾਂਸਫਰ ਹੋ ਕੇ ਚਮੜੀ 'ਚ ਚਲ ਜਾਂਦੇ ਹਨ ਅਤੇ ਕਿਸੇ ਵੱਡੀ ਸਮੱਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਚਮੜੀ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ।

ਆਲੇ-ਦੁਆਲੇ ਦੀ ਚਮੜੀ ਖਰਾਬ ਹੋ ਸਕਦੀ: ਫਿਣਸੀਆਂ ਨੂੰ ਛਿਲਣ ਨਾਲ ਉਸਦੇ ਆਲੇ-ਦੁਆਲੇ ਦੀ ਚਮੜੀ ਖਰਾਬ ਹੋ ਸਕਦੀ ਹੈ। ਸੱਟ, ਧੱਫੜ ਅਤੇ ਸੋਜ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਨਵੀਆਂ ਫਿਣਸੀਆਂ ਹੋ ਸਕਦੀਆਂ: ਜਦੋਂ ਅਸੀ ਤੌਲੀਏ ਦੀ ਮਦਦ ਨਾਲ ਫਿਣਸੀਆਂ ਨੂੰ ਛਿਲਦੇ ਹਾਂ, ਤਾਂ ਆਲੇ-ਦੁਆਲੇ ਦੇ ਚਮੜੀ ਪੋਰਸ ਤੱਕ ਬੈਕਟੀਰੀਆਂ ਅਤੇ ਇਨਫੈਕਸ਼ਨ ਫੈਲਣ ਨਾਲ ਨਵੀਆਂ ਫਿਣਸੀਆਂ ਹੋ ਸਕਦੀਆਂ ਹਨ।

ABOUT THE AUTHOR

...view details