ਪੰਜਾਬ

punjab

ਪਿੰਡ ਦੀ ਪੰਚਾਇਤ ਉੱਤੇ ਘਪਲਾਬਾਜ਼ੀ ਕਰਨ ਦੇ ਲੱਗੇ ਇਲਜ਼ਾਮ, ਸਰਪੰਚ ਨਹੀਂ ਦੇ ਸਕਿਆ ਤਸੱਲੀਬਖ਼ਸ਼ ਜਵਾਬ !

By

Published : Jun 4, 2022, 10:25 AM IST

Sarpanch could not give satisfactory answer to allegations of village panchayat scam
ਪਿੰਡ ਦੀ ਪੰਚਾਇਤ ਉੱਤੇ ਘਪਲਾਬਾਜ਼ੀ ਕਰਨ ਦੇ ਲੱਗੇ ਇਲਜ਼ਾਮ,

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਦੇ ਨੌਜਵਾਨਾਂ ਨੇ ਪਿੰਡ ਦੀ ਪੰਚਾਇਤ ਤੇ ਘਪਲੇਬਾਜ਼ੀ ਦੇ ਇਲਜ਼ਾਮ ਲਗਾਏ ਹਨ। ਨੌਜਵਾਨਾਂ ਵੱਲੋਂ ਜਦੋਂ ਪੜਤਾਲ ਕੀਤੀ ਗਈ ਤਾਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਈ ਤਰ੍ਹਾਂ ਦੇ ਘਪਲੇ ਸਾਹਮਣੇ ਆਏ ਹਨ।

ਸ੍ਰੀ ਮੁਕਤਸਰ ਸਾਹਿਬ : ਪਿੰਡ ਉਦੇਕਰਨ ਦੀ ਪੰਚਾਇਤ ਉੱਤੇ ਕੁੱਝ ਫੰਡਾਂ ਨੂੰ ਲੈ ਕੇ ਘਪਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਨੌਜਵਾਨਾਂ ਨੇ ਸ਼ਨੀਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਇਕੱਠ ਕੀਤਾ। ਜਿੱਥੇ ਪਿੰਡ ਦੀਆਂ ਕਈ ਸਮੱਸਿਆ ਦਾ ਹੱਲ ਨਾ ਹੋਣ ਉੱਤੇ ਵਿਚਾਰ-ਚਰਚਾ ਕੀਤੀ ਗਈ।

ਪੜਤਾਲ ਦੌਰਾਨ ਸਾਹਮਣੇ ਆਏ ਘਪਲਿਆਂ ਬਾਰੇ ਚਰਚਾ ਹੋਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਅਤੇ ਹੋਰ ਮਹੱਤਵ ਮੋਹਤਬਰ ਵਿਅਕਤੀ ਇੱਥੇ ਇਕੱਠੇ ਹੋਏ। ਜਿਹਨਾਂ ਨੇ ਦੱਸਿਆ ਕਿ ਮਾਮਲੇ ਇਹ ਹੈ ਕਿ ਪਿੰਡ ਵਿੱਚ ਕਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸੀ ਅਤੇ ਪੰਚਾਇਤ ਦਾ ਰੋਲ ਇਸ ਵਿੱਚ ਸ਼ੱਕੀ ਨਜ਼ਰ ਆਇਆ।

ਨੌਜਵਾਨਾਂ ਵੱਲੋਂ ਪੜਤਾਲ ਕੀਤੀ ਗਈ ਤਾਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਈ ਤਰ੍ਹਾਂ ਦੇ ਘਪਲੇ ਸਾਹਮਣੇ ਆਏ ਹਨ। ਉਦਾਹਰਣ ਵਜੋਂ ਪੰਜਾਬ ਦੀ ਪਿਛਲੀ ਚੁਣੀ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਲਈ ਮੁਫ਼ਤ ਜਿੰਮ ਵੰਡੇ ਗਏ ਸਨ ਪਰ ਪਿੰਡ ਦੀ ਪੰਚਾਇਤ ਨੇ ਇਸ ਸੰਬੰਧੀ ਢਾਈ ਤੋਂ ਪੌਣੇ ਤਿੰਨ ਲੱਖ ਰੁਪਏ ਦੇ ਬਿੱਲ ਪਾਏ ਹੁਣ ਛੇ ਹਜ਼ਾਰ ਤੱਕ ਦੀ ਕੀਮਤ ਵਾਲੀਆਂ ਸੋਲਰ ਲਾਈਟਾਂ ਉੱਤੇ ਵੀ ਸੋਲ਼ਾਂ ਹਜ਼ਾਰ ਤੱਕ ਦੇ ਬਿੱਲੇ ਦਰਸਾਈ ਹੋਏ ਹਨ।

ਪਿੰਡ ਦੀ ਪੰਚਾਇਤ ਉੱਤੇ ਘਪਲਾਬਾਜ਼ੀ ਕਰਨ ਦੇ ਲੱਗੇ ਇਲਜ਼ਾਮ,

ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਮੰਨਦਾ ਹਾਂ ਕਿ ਜਿੰਮ ਦੇ ਪੈਸੇ ਪਾਏ ਗਏ ਹਨ ਪਰ ਰਲ-ਮਿਲ ਕੇ ਹੀ ਸਭ ਚਲਦਾ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਕਿਤੇ ਨਾ ਕਿਤੇ ਮੈਨੂੰ ਪਤਾ ਹੈ ਕਿ ਗ਼ਲਤੀ ਹੋਈ ਹੈ ਪਰ ਇਸ ਗਲਤੀ ਨੂੰ ਮੈਂ ਸਵੀਕਾਰਦਾਂ ਹਾਂ ਪਰ ਉਹ ਇਕੱਲੇ ਹੀ ਨਹੀਂ ਸਾਰਾ ਸਿਸਟਮ ਦਫ਼ਤਰ ਨਾਲ ਮਿਲ ਕੇ ਚੱਲਦਾ ਹੈ।

ਦੱਸਣਯੋਗ ਹੈ ਕਿ ਸਰਪੰਚ ਸਾਰੀਆਂ ਗ਼ਲਤੀਆਂ ਮਨ ਤਾਂ ਗਿਆ ਪਰ ਸਿੱਧੇ ਸ਼ਬਦਾਂ ਵਿੱਚ ਮਿਲੀਭੁਗਤ ਵਿੱਚ ਸ਼ਾਮਲ ਕਿਸੇ ਦਾ ਨਾਮ ਲੈਣ ਤੋਂ ਗੁਰੇਜ਼ ਕਰਦਾ ਨਜ਼ਰ ਆਏ ਉਹਨਾਂ ਵੱਲੋਂ ਖ਼ਰੀਦੇ ਗਏ ਪਲਾਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਰੱਬ ਜਾਣਦਾ ਹੈ। ਜ਼ਿਕਰਯੋਗ ਹੈ ਕਿ ਇਹ ਪਿੰਡ ਮਰਹੂਮ ਦੀਪ ਸਿੱਧੂ ਦਾ ਪਿੰਡ ਹੈ। ਇਸ ਪਿੰਡ ਵਿੱਚ ਤਕਰੀਬਨ 25 ਲੱਖ ਰੁਪਏ ਦੀ ਫੰਡ ਦਾ ਹੋਇਆ ਘਪਲਾ ਹੈ।

ਇਹ ਵੀ ਪੜ੍ਹੋ :ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ABOUT THE AUTHOR

...view details