ਪੰਜਾਬ

punjab

'ਗੰਗਾ ਯਮਨੀ ਤਹਜ਼ੀਬ' ਦੀ ਮਿਸਾਲ ! ਸੰਗਰੂਰ 'ਚ ਹਿੰਦੂ ਪਰਿਵਾਰ ਨੇ ਮਸਜਿਦ ਲਈ ਜ਼ਮੀਨ ਦਿੱਤੀ ਮੁਸਲਮਾਨਾਂ ਨੂੰ

By

Published : Sep 21, 2022, 4:37 PM IST

ਸੰਗਰੂਰ ਦੇ ਪਿੰਡ ਰਾਮਪੁਰਾ ਗੁੱਜਰਾਂ ਦੀ ਦੋ ਹਿੰਦੂ ਪਰਿਵਾਰਾਂ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਪਿੰਡ ਦੇ ਵਿਚ ਜ਼ਮੀਨ ਦੇ ਦਾਨ ਕੀਤੀ ਹੈ। ਉਨ੍ਹਾਂ ਆਪਸੀ ਭਾਈਚਾਰੇ ਸਾਂਝ ਨੂੰ ਕਾਇਮ ਰੱਖਣ ਦਾ ਇਕ ਵੱਡਾ ਉਪਰਾਲਾ ਕੀਤਾ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਦਿੜਬਾ ਮਸਜਿਦ ਵਿਚ ਜਾਣਾ ਪੈਂਦਾ ਸੀ ਜੋ ਕਿ ਕਾਫੀ ਮੁਸ਼ਕਲ ਸੀ।

Hindus gave land to build a mosque
Hindus gave land to build a mosque

ਸੰਗਰੂਰ: ਪਿੰਡ ਰਾਮਪੁਰਾ ਗੁੱਜਰਾਂ ਦੇ ਇੱਕ ਹਿੰਦੂ ਪਰਿਵਾਰ ਨੇ ਮੁਸਲਿਮ ਭਾਈਚਾਰੇ (Muslim community) ਦੇ ਲੋਕਾਂ ਨੂੰ ਪਿੰਡ ਵਿਚ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਦਿੱਤੀ ਹੈ। ਉਨ੍ਹਾਂ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਨਾਲ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।

ਨਮਾਜ਼ ਅਦਾ ਕਰਨ 3 ਕਿਲੋਮੀਟਰ ਦੂਰ ਜਾਂਣਾ ਪੈਦਾ ਸੀ: ਪੰਜਾਬ ਦੇ ਪਿੰਡਾ ਵਿੱਚ ਸਾਰੇ ਧਰਮਾਂ ਦੇ ਭਾਈਚਾਰੇ ਮਿਲ ਕੇ ਰਹਿੰਦੇ ਹਨ। ਜੋ ਹਰ ਕੰਮ ਮਿਲ ਕੇ ਕਰਦੇ ਹਨ। ਸੰਗਰੂਰ ਦੇ ਕਸਬਾ ਦਿੜਬਾ ਵਿੱਚ ਇੱਕ ਛੋਟਾ ਜਿਹਾ ਪਿੰਡ ਰਾਮਪੁਰ ਗੁੱਜਰਾਂ ਪੈਦਾ ਹੈ। ਜਿੱਥੋ ਦੇ ਲੋਕਾਂ ਨੇ ਭਾਰਤੀ ਭਾਈਚਾਰਕ ਸਾਂਝ ਨੂੰ ਕਾਇਮ ਹੋਰ ਮਜ਼ਬੂਰ ਕਰਨ ਲਈ ਇਕ ਮਿਸਾਲ ਕਾਇਮ ਕੀਤੀ ਹੈ। ਇਸ ਪਿੰਡ ਵਿੱਚ ਲਗਪਗ 11 ਮੁਸਲਮਾਨ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਦਿੜਬਾ ਮਸਜਿਦ ਵਿਚ ਜਾਣਾ ਪੈਂਦਾ ਸੀ ਜੋ ਕਿ ਕਾਫੀ ਮੁਸ਼ਕਲ ਸੀ।

Hindus gave land to build a mosque

ਹਿੰਦੂ ਪਰਿਵਾਰ ਨੇ ਦਾਨ ਕੀਤੀ ਜ਼ਮੀਨ: ਜਿਸਨੂੰ ਦੇਖਦੇ ਹੋਏ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੀ ਪੰਚਾਇਤ ਤੋਂ ਜ਼ਮੀਨ ਦੀ ਮੰਗ ਕਰ ਰਹੇ ਸਨ। ਪਰ ਉਸ ਸਮੇਂ ਪੰਚਾਇਤ ਜ਼ਮੀਨ ਨਹੀਂ ਦੇ ਸਕੀ। ਮੁਸਲਮਾਨ ਭਾਈਚਾਰੇ ਦੀ ਇੱਛਾ ਸੀ ਕਿ ਪਿੰਡ ਦੇ ਨਜ਼ਦੀਕ ਹੀ ਮਸਜਿਦ ਹੋਣੀ ਚਾਹੀਦੀ ਹੈ ਜਿਸਨੂੰ ਲੈ ਕੇ ਪਿੰਡ ਦੇ ਇਕ ਹਿੰਦੂ ਪਰਿਵਾਰ ਨੇ ਮੁਸਲਮਾਨ ਭਾਈਚਾਰੇ ਨੂੰ ਜ਼ਮੀਨ ਦਾਨ ( Land donated by Hindus for mosque) ਕਰ ਦਿੱਤੀ।

ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ: ਜਿਸ ਜ਼ਮੀਨ 'ਤੇ ਹੁਣ ਮਸਜ਼ਿਦ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਵਿਚ ਖੁਸ਼ੀ ਹੈ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਅੰਦਰ ਵੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਮਸਜਿਦ ਬਣਾਉਣ ਲਈ ਅਸੀਂ ਇੱਟਾਂ ਵੀ ਦਾਨ ਕਰ ਰਹੇ ਹਾਂ ਅਤੇ ਹੁਣ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ 3 ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ ਕਿਉਂਕਿ ਹੁਣ ਪਿੰਡ ਦੇ ਵਿਚ ਹੀ ਮਸਜਿਦ ਬਣਕੇ ਤਿਆਰ ਹੋ ਰਹੀ ਹੈ।

ਹੁਣ ਪੰਚਾਇਤ ਵੀ ਮੁਸਲਿਮ ਭਾਈਚਾਰੇ ਨੂੰ ਦੇਵੇਗੀ ਜ਼ਮੀਨ:ਜਿੱਥੇ ਹਿੰਦੂ ਪਰਿਵਾਰ ਦੀ ਸ਼ਲਾਘਾ ਹੋ ਰਹੀ ਹੈ ਉਥੇ ਹੀ ਪਿੰਡ ਦੀ ਪੰਚਾਇਤ ਵੀ ਮੁਸਲਮਾਨ ਭਾਈਚਾਰੇ ਨੂੰ ਧਰਮਸ਼ਾਲਾ ਬਣਾਉਣ ਲਈ 10 ਵਿਸਵੇ ਜ਼ਮੀਨ ਦਾਨ ਦੇਣ ਲਈ ਰਾਜ਼ੀ ਹੋ ਚੁੱਕੀ ਹੈ। ਸਰਪੰਚ ਨੇ ਕਿਹਾ ਕਿ ਪੰਚਾਇਤ ਵੀ 10 ਵਿਸਵੇ ਜ਼ਮੀਨ ਦੇਣ ਲਈ ਤਿਆਰ ਹੈ ਜਿਸ 'ਤੇ ਮੁਸਲਿਮ ਭਾਈਚਾਰਾ ਆਪਣੀ ਸੁਵਿਧਾ ਅਨੁਸਾਰ ਕੁਝ ਵੀ ਬਣਾ ਸਕਦਾ ਹੈ।

2 ਘਰਾਂ ਤੋ ਹੋਏ 1 ਦਰਜ਼ਨ ਘਰ : ਹਫੀਜ਼ ਹਨੀਫ ਖਾਨ ਨੇ ਦੱਸਿਆ ਕਿ ਪਿੰਡ ਵਿੱਚ ਸਾਡੇ 2 ਬਜ਼ੁਰਗ ਰਹਿੰਦੇ ਸਨ ਪਹਿਲਾਂ ਦੋ ਘਰ ਸਨ ਪਰ ਹੁਣ ਇੱਕ ਦਰਜ਼ਨ ਦੇ ਕਰੀਬ ਘਰ ਹਨ। ਉਨ੍ਹਾਂ ਕਿਹਾ ਕਿ ਮੇਰੀ ਉਮਰ 75 ਸਾਲ ਦੀ ਹੈ। ਮੇਰੇ ਵੱਡੇ ਭਾਈ ਦੀ ਉਮਰ 90 ਸਾਲ ਦੀ ਹੈ ਇਸ ਪਿੰਡ ਦੇ ਲੋਕਾਂ ਨੇ ਮਿਲ ਕੇ ਰਹਿੰਦੇ ਹਨ ਤੇ ਸਾਰੇ ਲੋਕ ਇਕੱਠੇ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਨਮਾਜ ਅਦਾ ਕਰਨ ਲੀ 3 ਕਿਲੋਮੀਟਰ ਦੂਰ ਜਾਣ ਦੀ ਗੱਲ ਦੱਸੀ ਤਾਂ ਉਨ੍ਹਾਂ ਨੇ ਸਾਡੀ ਦਿੱਕਤ ਨੂੰ ਦੇਖਦੇ ਹੋਏ ਸਾਨੂੰ ਮਸੀਤ ਬਣਾਉਣ ਲਈ ਜ਼ਮੀਨ ਦਾਨ ਕਰ ਦਿੱਤੀ । ਇਸ ਨਾਲ ਸਾਨੂੰ ਬਹੁਤ ਖੁਸ਼ੀ ਹੈ ਤਾਂ ਕਿ ਸਾਡਾ ਭਾਈਚਾਰਾ ਹੋਰ ਵੀ ਕਾਇਮ ਹੋ ਸਕੇਗਾ।

ਹਰਮੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡਾਂ ਵਿੱਚ 11 ਮੁਸਲਮਾਨ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਨੂੰ ਨਮਾਜ਼ ਅਦਾ ਕਰਨ ਲਈ ਪਿੰਡ ਤੋਂ ਚੱਲ ਕੇ ਤਿੰਨ ਕਿਲੋਮੀਟਰ ਦੂਰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ। ਪਹਿਲਾ ਇਨ੍ਹਾਂ ਵੱਲੋਂ ਸਾਡੀ ਪਿੰਡ ਦੀ ਪੰਚਾਇਤ ਤੋਂ ਜਗ੍ਹਾ ਮੰਗੀ ਸੀ ਪਰ ਕਿਸੇ ਕਾਰਨ ਕਰਕੇ ਜ਼ਮੀਨ ਨਹੀਂ ਮਿਲ ਸਕੀ। ਫਿਰ ਉਨ੍ਹਾਂ ਸਾਡੇ ਨਾਲ ਆ ਕੇ ਗੱਲ ਮੁਸਲਿਮ ਭਾਈਚਾਰੇ ਨੇ ਜ਼ਮੀਨ ਮੁੱਲ ਲੈਣ ਦੀ ਗੱਲ ਕਰੀ। ਜਿਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਸਜਿਦ ਬਣਾਉਣ ਲਈ ਆਪਾਂ ਜ਼ਮੀਨ ਦਾਨ ਕਰ ਦਿੰਦੇ ਹਾਂ। ਕੰਮ ਮੁਸਲਮਾਨ ਭਾਈਚਾਰੇ ਨੂੰ ਪੁੱਛਿਆ ਕਿ ਜੇਕਰ ਤੁਸੀਂ ਮਸੀਤ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਜਮੀਨ ਦੇ ਦਵਾਂਗੇ । ਫਿਰ ਸਾਡੇ ਵੱਲੋਂ ਮਸਜਿਦ ਬਣਾਉਣ ਲਈ ਜ਼ਮੀਨ ਇਨ੍ਹਾਂ ਨੂੰ ਦੇ ਦਿੱਤੀ ਹੈ। ਸਾਨੂੰ ਬਹੁਤ ਖੁਸ਼ੀ ਹੈ। ਕਿ ਹੁਣ ਇਹ ਆਪਣੀ ਨਮਾਜ਼ ਪਿੰਡ ਦੇ ਵਿੱਚ ਹੀ ਅਦਾ ਕਰ ਸਕਣਗੇ ਅਤੇ ਮਸਜਿਦ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ:-ਜਾਣੋ, ਇਸ ਸ਼ਹਿਰ 'ਚ ਬਣੀ ਇਮਾਮ ਨਾਸਿਰ ਮਸਜਿਦ ਦਾ ਇੱਕ ਵੱਖਰਾ ਅਤੇ 1100 ਸਾਲ ਪੁਰਾਣਾ ਇਤਿਹਾਸ

ABOUT THE AUTHOR

...view details