ਜਲੰਧਰ: ਦੇਸ਼ ਦੀ ਆਜ਼ਾਦੀ ਵੇਲੇ ਹੋਈ ਵੰਡ ਤੋਂ ਬਾਅਦ ਭਾਰਤ ਵਿਚੋਂ ਲੱਖਾਂ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਪਾਕਿਸਤਾਨ ਵਿੱਚੋਂ ਲੱਖਾਂ ਹਿੰਦੂ ਆਰਥਿਕ ਭਾਰਤ ਆ ਗਏ , ਪਰ ਇਸ ਤੋਂ ਬਾਅਦ ਵੀ ਇਹ ਭਾਈਚਾਰਾ ਅੱਜ ਤੱਕ ਖ਼ਤਮ ਨਹੀਂ ਹੋਇਆ। ਇਸ ਦੀ ਤਾਜ਼ਾ ਮਿਸਾਲ ਉਹ ਮਸਜਿਦ, ਦਰਗਾਹ ਅਤੇ ਗੁਰਦੁਆਰੇ ਹਨ, ਜੋ ਦੋਵਾਂ ਦੇਸ਼ਾਂ ਵਿੱਚ ਅੱਜ ਵੀ ਮੌਜੂਦ ਹਨ। ਉਥੇ ਲੋਕ ਅੱਜ ਵੀ ਸਜਦਾ ਕਰਦੇ ਹਨ। ਅਜਿਹੀ ਹੀ ਇੱਕ ਦਰਗਾਹ ਅਤੇ ਮਸਜਿਦ ਜਲੰਧਰ ਸ਼ਹਿਰ ਦੇ ਬਿਲਕੁਲ ਵਿੱਚੋ (Dargah Imam Nasir Jalandhar) ਵਿੱਚ ਸੱਥਿਤ ਹੈ, ਜੋ ਕਰੀਬ 1100 ਸਾਲ ਪੁਰਾਣੀ ਹੈ, "ਇਮਾਮ ਨਾਸਿਰ" ਦਰਗਾਹ ਅਤੇ ਮਸਜਿਦ।
ਕਰੀਬ 1100 ਸਾਲ ਪੁਰਾਣੀ ਦਰਗਾਹ : ਜਲੰਧਰ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਇਮਾਮ ਨਾਸਿਰ ਮਸਜਿਦ ਇਸ ਸਥਾਨ ਉੱਪਰ ਕਰੀਬ 1100 ਸਾਲ ਪੁਰਾਣੀ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੀ ਦਰਗਾਹ ਵੀ ਮੌਜੂਦ ਹੈ, ਜਿੱਥੇ ਪੂਰੀ ਦੁਨੀਆ ਤੋਂ ਆਏ ਲੋਕ ਆ ਕੇ ਮੱਥਾ ਟੇਕਦੇ ਹਨ। ਇਸ ਅਸਥਾਨ ਉੱਪਰ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੀ ਕਬਰ ਦੇ ਨਾਲ ਨਾਲ ਇਕ ਹੋਰ ਛੋਟੀ ਕਬਰ ਹੈ, ਜੋ ਇੱਕ ਕਫ਼ਨ ਚੋਰ ਦੀ ਹੈ ਜੋ ਉਸ ਵੇਲੇ ਲੋਕਾਂ ਦੀਆ ਕਬਰਾਂ ਤੋਂ ਕਫ਼ਨ ਚੋਰੀ ਕਰਕੇ ਦੂਜੂ ਥਾਵਾਂ 'ਤੇ ਵੇਚ ਦਿੰਦਾ ਸੀ।
"ਜਲੰਧਰ" ਨਾਮ ਦੇ ਦਾਨਵ ਅਤੇ ਕਫਨ ਚੋਰ ਨਾਲ ਜੁੜਿਆ ਇਸ ਸਥਾਨ ਦਾ ਇਤਿਹਾਸ : ਦੱਸਿਆ ਜਾਂਦਾ ਹੈ ਕਿ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਨਾਮ ਦੇ ਇਕ ਮੁਸਲਿਮ ਸੰਤ ਜਲੰਧਰ ਦੇ ਨੇੜਲੇ ਇਲਾਕੇ ਨਕੋਦਰ ਵਿਚ ਕਹਿ ਰਹੇ ਸੀ। ਉਸ ਵੇਲੇ ਜਲੰਧਰ ਸ਼ਹਿਰ ਉੱਪਰ ਇਕ ਰਾਖਸ਼ਸ ਜਿਸ ਦਾ ਨਾਮ ਜਲੰਧਰ ਸੀ, ਆਪਣਾ ਪੂਰਾ ਕਹਿਰ ਮਚਾ ਰਿਹਾ ਸੀ। ਜ਼ਿਕਰਯੋਗ ਹੈ ਕਿ ਅੱਜ ਇਸੇ ਰਾਖਸ਼ਸ ਦੇ ਨਾਮ 'ਤੇ ਜਲੰਧਰ ਸ਼ਹਿਰ ਦਾ ਨਾਂਅ 'ਜਲੰਧਰ' ਪਿਆ ਹੈ।
ਦੱਸਿਆ ਜਾਂਦਾ ਹੈ ਕਿ ਰਾਖਸ਼ਸ ਉਸ ਵੇਲੇ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ, ਤਾਂ ਲੋਕ ਇਕੱਠੇ ਹੋ ਕੇ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਕੋਲ ਪੁੱਜੇ। ਉਨ੍ਹਾਂ ਨੇ ਆਪਣੀ ਪ੍ਰੇਸ਼ਾਨੀ ਜਦੋਂ ਦੱਸੀ, ਤਾਂ ਕਿਹਾ ਗਿਆ ਕਿ ਉਹ ਸਵੇਰੇ ਇਕ ਬਰਤਨ ਵਿੱਚ ਦੁੱਧ ਪਾ ਕੇ ਉਨ੍ਹਾਂ ਕੋਲ ਆ ਜਾਣ। ਅਗਲੇ ਦਿਨ ਸਵੇਰੇ ਜਦ ਸ਼ਹਿਰ ਦੇ ਲੋਕ ਦੁੱਧ ਲੈ ਕੇ ਸੰਤ ਕੋਲ ਪੁੱਜੇ, ਤਾਂ ਉਨ੍ਹਾਂ ਨੇ ਦੁੱਧ ਵਿੱਚ ਆਪਣੀ ਉਂਗਲੀ ਛੁਆ ਕੇ ਲੋਕਾਂ ਨੂੰ ਕਿਹਾ ਕਿ ਜਾਓ ਇਹ ਦੁੱਧ ਜਲੰਧਰ ਨੂੰ ਦੇਣ। ਜਦ ਲੋਕ ਇਹ ਦੁੱਧ ਲੈ ਕੇ ਜਲੰਧਰ (History Of Dargah Imam Nasir) ਕੋਲ ਪਹੁੰਚੇ।
ਪਹਿਲੇ ਇਸ ਰਾਖਸ਼ਸ ਵੱਲੋਂ ਆਪਣੇ ਕੁਝ ਲੋਕਾਂ ਨੂੰ ਸੰਤ ਨੂੰ ਮਾਰਨ ਲਈ ਭੇਜਿਆ ਗਿਆ, ਪਰ ਜਦ ਇਹ ਲੋਕ ਉਥੇ ਪੁੱਜੇ ਤਾਂ ਇਨ੍ਹਾਂ ਦੇ ਸਰੀਰ ਵਿਚ ਹਰਕਤ ਬੰਦ ਹੋ ਗਈ ਜਿਸ ਤੋਂ ਦੋ ਦਿਨ ਬਾਅਦ ਖ਼ੁਦ ਜਲੰਧਰ ਪੰਜਾਬ ਦਾ ਇਹ ਰਾਖਸ਼ਸ ਸੰਤ ਕੋਲ ਪਹੁੰਚਿਆ ਤਾਂ ਉੱਥੇ ਪਹੁੰਚਦਿਆਂ ਹੀ ਇਸ ਦੀ ਆਵਾਜ਼ ਬੰਦ ਹੋ ਗਈ ਜਿਸ ਤੋਂ ਬਾਅਦ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੇ ਕਹਿਣ 'ਤੇ ਇਸ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੋਕ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਜਲੰਧਰ ਵਿਖੇ ਲੈ ਆਏ .ਜਿਸ ਸਥਾਨ ਉਪਰ ਉਹ ਜਲੰਧਰ ਵਿੱਚ ਆ ਕੇ ਰਹੇ ਉਸ ਅਸਥਾਨ ਨੂੰ ਅੱਜ ਇਮਾਮ ਨਾਸਿਰ ਕਿਹਾ ਜਾਂਦਾ ਹੈ, ਜਿੱਥੇ ਦਸ ਸਿਰਫ਼ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਦਫਨਾਇਆ ਗਿਆ ਹਾਲਾਂਕਿ ਇਸ ਦੇ ਨਾਲ ਹੀ ਇੱਕ ਵੱਡੀ ਮਸਜਿਦ ਵੀ ਤਿਆਰ ਕੀਤੀ ਗਈ।
ਇਸ ਜਗ੍ਹਾ ਨਾਲ ਜੁੜੀ ਇੱਕ ਕਫਨ ਚੋਰ ਦੀ ਕਹਾਣੀ : ਇਮਾਮ ਨਾਸਿਰ ਸ਼ਹਿਜ਼ਾਦਾ ਨਸ਼ੀਨ ਸਈਦ ਨਸਰੂਦੀਨ ਪੀਰਜ਼ਾਦਾ ਦੱਸਦੇ ਨੇ ਕਿ ਉਸ ਵੇਲੇ ਹੀ ਇਸ ਸੁਹਾਗ ਉੱਪਰ ਇਕ ਸ਼ਖ਼ਸ ਜਿਸ ਨੂੰ ਕਫਨ ਚੋਰ ਕਿਹਾ ਜਾਂਦਾ ਹੈ, ਜੋ ਲੋਕਾਂ ਦੀਆਂ ਕਬਰਾਂ ਉੱਤੋ ਕਫ਼ਨ ਚੋਰੀ ਕਰਕੇ ਪੂਜਣਯੋਗ ਥਾਵਾਂ ਉੱਤੇ ਵੇਚ ਦਿੰਦਾ ਸੀ। ਲੋਕਾਂ ਵੱਲੋਂ ਜਦ ਇਸ ਕਫਨ ਚੋਰ ਦੀ ਸ਼ਿਕਾਇਤ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਚਾਲੂ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਉੱਪਰ ਕਫਨ ਪਾ ਕੇ ਉਨ੍ਹਾਂ ਨੂੰ ਕਬਰ ਵਿੱਚ ਦਫ਼ਨਾ ਦੇਣ। ਲੋਕਾਂ ਵੱਲੋਂ ਜਦ ਇਹ ਕਿਹਾ ਗਿਆ ਜੇ ਤੁਸੀਂ ਜਿਊਂਦੇ ਜਾਗਦੇ ਹੋ ਤੁਹਾਨੂੰ ਕਬਰ ਵਿੱਚ ਕਿੱਦਾਂ ਦਫਨਾਇਆ ਜਾ ਸਕਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਖ਼ਸ਼ ਹੈ ਕਿ ਉਹ 15 ਦਿਨ ਤਕ ਇਸ ਤਰ੍ਹਾਂ ਰਹਿ ਸਕਦੇ ਹਨ। ਇਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਨੂੰ ਕਫਨ ਪਾ ਕੇ ਕਬਰ ਵਿਚ ਦਫਨਾਇਆ ਗਿਆ।
ਦੋ ਦਿਨ ਬਾਅਦ ਜਦ ਉਹ ਕਫ਼ਨ ਚੋਰ ਉਨ੍ਹਾਂ ਦਾ ਕਫ਼ਨ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸ ਦੀ ਬਾਂਹ ਫੜ ਲਈ ਅਤੇ ਉਸ ਨੂੰ ਅੱਗੇ ਤੋਂ ਏਦਾਂ ਨਾ ਕਰਨ ਲਈ ਕਿਹਾ। ਉਸ ਦਿਨ ਤੋਂ ਬਾਅਦ ਇਹ ਕਫਨ ਚੋਰ ਜ਼ਿੰਦਗੀ ਦੇ ਆਪਣੇ ਆਖ਼ਰੀ ਸਾਹ ਤਕ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕਰਦਾ ਰਿਹਾ। ਕੱਫਨ ਚੋਰ ਦੀ ਇਸ ਸੇਵਾ ਨੂੰ ਦੇਖ ਕੇ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਨੇ ਇਹ ਵਸੀਹਤ ਕੀਤੀ ਕਿ ਇਸ ਕੱਫਨ ਚੋਰ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਹੈ ਇਸ ਲਈ ਇਸ ਦੇ ਮਰਨ ਤੋਂ ਬਾਅਦ ਇਸ ਦੀ ਕਬਰ ਵੀ ਉਨ੍ਹਾਂ ਦੀ ਕਬਰ ਦੇ ਨਾਲ ਹੋਵੇ। ਇਹੀ ਕਾਰਨ ਹੈ ਕਿ ਅੱਜ ਇਸ ਅਸਥਾਨ ਉੱਪਰ ਦਰਗਾਹ ਦੇ ਅੰਦਰ ਜਿੱਥੇ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਕਬਰ ਹੈ ਠੀਕ ਉਸਦੇ ਨਾਲ ਕਫਨ ਚੋਰ (Historical Masjid In Jalandhar) ਦੀ ਕਬਰ ਵੀ ਹੈ।
ਬਾਬਾ ਫ਼ਰੀਦ ਨੇ ਵੀ ਇਸ ਅਸਥਾਨ ਉੱਪਰ ਬਿਤਾਏ 40 ਦਿਨ : ਇਸੇ ਸਥਾਨ ਉਪਰ ਇੱਕ ਕੋਠੜੀ ਬਣੀ ਹੋਈ ਹੈ, ਜਿੱਥੇ ਕਰੀਬ 800 ਸਾਲ ਪਹਿਲੇ ਬਾਬਾ ਫ਼ਰੀਦ ਨੇ ਆ ਕੇ 40 ਦਿਨ ਬਿਤਾਏ ਸੀ। ਬਾਬਾ ਫ਼ਰੀਦ ਇਸ ਕੋਠੜੀ ਵਿੱਚ ਰਹਿ ਕੇ ਆਪਣਾ ਕੰਮਕਾਜ ਦੇਖਦੇ ਸੀ ਅਤੇ 40 ਦਿਨ ਇੱਥੇ ਬਿਤਾਉਣ ਤੋਂ ਬਾਅਦ ਉਹ ਇੱਥੋਂ ਉਸ ਜਗ੍ਹਾ ਵੱਲ ਰਵਾਨਾ ਹੋ ਗਏ ਜੋ ਅੱਜ ਪਾਕਿਸਤਾਨ ਵਿੱਚ ਹੈ।
ਮੁਸਲਿਮ ਸਮੁਦਾਇ ਦੇ ਲੋਕਾਂ ਦੀ ਮੰਗ ਇਸ ਜਗ੍ਹਾ ਨੂੰ ਹੈਰੀਟੇਜ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ : ਸਈਦ ਨਿਸਹੂਦੀਨ ਪੀਰਜ਼ਾਦਾ, ਜੋ ਅੱਜ ਇਸ ਸਥਾਨ ਦੇ ਸ਼ਹਿਜ਼ਾਦਾ ਨਸ਼ੀਨ ਨੇ ਦਾ ਕਹਿਣਾ ਹੈ ਕਿ ਇਸ ਅਸਥਾਨ ਉੱਪਰ ਜੋ ਹਜ਼ਰਤ ਇਮਾਮ ਨਸਰੂਦੀਨ ਅਬੂ ਯੂਸਫ਼ ਦੀ ਦਰਗਾਹ ਹੈ, ਉਹ ਕਰੀਬ 1100 ਸਾਲ ਪੁਰਾਣੀ ਹੈ। ਇੱਥੇ ਜਿਸ ਕੋਠੜੀ ਵਿੱਚ ਬਾਬਾ ਫ਼ਰੀਦ ਨੇ 40 ਦਿਨ ਬਿਤਾਏ, ਉਹ ਕਰੀਬ 800 ਸਾਲ ਪੁਰਾਣੀ ਹੈ। ਇੱਥੇ ਬਣੀ ਹੋਈ ਪੁਰਾਣੀ ਨਾਨਕਸ਼ਾਹੀ ਇੱਟਾਂ ਦੀ ਮਸਜਿਦ ਵੀ ਕਰੀਬ 800 ਸਾਲ ਪੁਰਾਣੀ ਹੈ। ਉਨ੍ਹਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਸੰਸਥਾ ਨੂੰ ਇਕ ਹੈਰੀਟੇਜ਼ ਦੇ ਰੂਪ ਵਿੱਚ ਦੇਖਿਆ ਜਾਵੇ ਤਾਂ ਕਿ ਇਸ ਦੀ ਹੋਰ ਵਧੀਆ ਢੰਗ ਨਾਲ ਸਾਂਭ ਸੰਭਾਲ ਰੱਖੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਇਹ ਬਹੁਤ ਸਾਰੀਆਂ ਸਰਕਾਰਾਂ ਵਿੱਚ ਅਲੱਗ ਅਲੱਗ ਨੇਤਾਵਾਂ ਨੂੰ ਇਸ ਗੱਲ ਦੀ ਗੁਹਾਰ ਲਗਾ ਚੁੱਕੇ ਹਨ, ਪਰ ਅਜੇ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਸਈਦ ਨਿਸਰੂਦੀਨ ਪੀਰਜ਼ਾਦਾ ਦੱਸਦੇ ਨੇ ਕਿ ਇਸ ਅਸਥਾਨ ਉੱਪਰ ਹਰ ਸਾਲ ਇੱਕ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਪੂਰੀ ਦੁਨੀਆ ਤੋਂ ਲੋਕ ਪਹੁੰਚ ਕੇ ਸਜਦਾ ਕਰਦੇ ਹਨ ਅਤੇ ਕਈ ਵੱਡੇ ਨੇਤਾ ਵੀ ਇੱਥੇ ਆ ਕੇ ਇਸ ਜਗ੍ਹਾ 'ਤੇ ਮੱਥਾ ਟੇਕ ਪੂਰੀ ਜਗ੍ਹਾ ਨੂੰ ਦੇਖ ਚੁੱਕੇ ਹਨ।
ਮੁਸਲਿਮ, ਹਿੰਦੂ, ਸਿੱਖ ਭਾਈਚਾਰੇ ਦੀ ਮਿਸਾਲ ਹੈ ਇਹ ਮਸਜਿਦ : ਜਲੰਧਰ ਦੇ ਵਿੱਚੋ ਵਿੱਚ ਬਣੀ ਇਹ ਮਸਜਿਦ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਦਾ ਇੱਕ ਵੱਡਾ ਪ੍ਰਤੀਕ ਹੈ। ਮਸਜਿਦ ਦੇ ਆਸਪਾਸ ਬਣੀ ਮਾਰਕੀਟ ਵਿੱਚ ਹਰ ਧਰਮ ਦੇ ਲੋਕਾਂ ਦੀਆਂ ਦੁਕਾਨਾਂ ਹਨ ਜਿਸ ਵਿੱਚੋਂ ਬਹੁਤ ਸਾਰੇ ਲੋਕ ਸਵੇਰੇ ਦੁਕਾਨ ਖੋਲ੍ਹਣ ਤੋਂ ਪਹਿਲੇ ਇੱਥੇ ਮੱਥਾ ਟੇਕਦੇ ਹਨ, ਫਿਰ ਚਾਹੇ ਉਹ ਹਿੰਦੂ ਹੋਵੇ, ਮੁਸਲਿਮ ਜਾਂ ਸਿੱਖ ਹੋਵੇ।
ਇਹ ਵੀ ਪੜ੍ਹੋ: 15 ਸਾਲਾ ਨੌਜਵਾਨ ਦਾ ਅਨੋਖਾ ਹੁਨਰ, ਇੱਕ ਝਲਕ ਦੇਖਣ ਤੋਂ ਬਾਅਦ ਵਿਅਕਤੀ ਦੀ ਬਣਾ ਦਿੰਦਾ ਹੈ ਤਸਵੀਰ