ਪੰਜਾਬ

punjab

ਪਿੰਡ ਬੰਗਾਂ ਵਿਖੇ ਲੋਕਾਂ ਲਈ ਡਿਪੂ ਉੱਤੇ ਭੇਜੀ ਕਣਕ ਨਿਕਲੀ ਖ਼ਰਾਬ

By

Published : Aug 29, 2020, 8:59 PM IST

ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਬੰਗਾਂ ਵਿਖੇ ਫ਼ੂਡ ਸਪਲਾਈ ਮਹਿਕਮੇ ਵੱਲੋਂ ਲੋਕਾਂ ਨੂੰ ਵੰਡਣ ਲਈ ਡਿਪੂ ਉੱਤੇ ਭੇਜੀ ਗਈ ਕਣਕ ਕਾਲੀ ਅਤੇ ਉੱਲੀ ਵਾਲੀ ਨਿਕਲੀ ਹੈ।

ਪਿੰਡ ਬੰਗਾਂ ਵਿਖੇ ਲੋਕਾਂ ਲਈ ਡਿਪੂ ਉੱਤੇ ਭੇਜੀ ਕਣਕ ਨਿਕਲੀ ਖ਼ਰਾਬ
ਪਿੰਡ ਬੰਗਾਂ ਵਿਖੇ ਲੋਕਾਂ ਲਈ ਡਿਪੂ ਉੱਤੇ ਭੇਜੀ ਕਣਕ ਨਿਕਲੀ ਖ਼ਰਾਬ

ਲਹਿਰਾਗਾਗਾ: ਪਿੰਡ ਬੰਗਾਂ ਵਿਖੇ ਗਰੀਬਾਂ ਨੂੰ ਰਾਸ਼ਨ ਦੇਣ ਦੇ ਲਈ ਕਣਕ ਭੇਜੀ ਗਈ ਹੈ, ਪਰ ਇਸ ਕਣਕ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹ ਲੋਕਾਂ ਦੇ ਖਾਣਯੋਗ ਹੈ। ਕੋਰੋਨਾ ਕਾਲ 'ਚ ਸਰਕਾਰਾਂ ਵੱਲੋਂ ਲੋਕਾਂ ਨੂੰ ਰਾਸ਼ਨ ਤਾਂ ਦਿੱਤਾ ਜਾ ਰਿਹਾ ਹੈ, ਜੋ ਕਿ ਖਾਣ ਦੇ ਯੋਗ ਬਿਲਕੁਲ ਵੀ ਨਹੀਂ ਹੈ।

ਪਿੰਡ ਬੰਗਾਂ ਵਿਖੇ ਲੋਕਾਂ ਲਈ ਡਿਪੂ ਉੱਤੇ ਭੇਜੀ ਕਣਕ ਨਿਕਲੀ ਖ਼ਰਾਬ

ਡਿਪੂ ਹੋਲਡਰ ਨੇ ਜਦੋਂ ਲੋਕਾਂ ਨੂੰ ਕਣਕ ਦੇਣ ਲਈ ਥੈਲਿਆਂ ਨੂੰ ਖੋਲ੍ਹਿਆਂ ਤਾਂ ਉਸ ਵਿੱਚੋਂ ਨਿਕਲੀ ਕਣਕ ਪੂਰੀ ਤਰ੍ਹਾਂ ਕਾਲੀ ਹੋਈ ਪਈ ਸੀ ਅਤੇ ਉਸ ਵਿੱਚ ਉੱਲੀ ਵੀ ਲੱਗੀ ਹੋਈ ਸੀ। ਪਿੰਡ ਦੇ ਲੋਕਾਂ ਨੇ ਸਰਕਾਰ ਉੱਤੇ ਦੋਸ਼ ਲਾਏ ਕਿ ਸਰਕਾਰ ਵੱਲੋਂ ਭੇਜੀ ਗਈ ਇਹ ਕਣਕ ਲੋਕਾਂ ਦੇ ਤਾਂ ਕੀ ਜਾਨਵਰਾਂ ਦੇ ਵੀ ਖਾਣ ਯੋਗ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਖਾਣ ਵਾਸਤੇ ਸਾਫ਼-ਸੁਥਰੀ ਕਣਕ ਭੇਜੀ ਜਾਵੇ।

ਉੱਥੇ ਹੀ ਜਦੋਂ ਇਸ ਸਬੰਧ ਡਿਪੂ ਹੋਲਡਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ 10 ਥੈਲੇ ਕਣਕ ਦੇ ਆਏ ਸਨ ਅਤੇ ਉਨ੍ਹਾਂ ਵਿੱਚੋਂ 3 ਥੈਲੇ ਖ਼ਰਾਬ ਕਣਕ ਦੇ ਸਨ। ਜਦੋਂ ਉਸ ਨੇ ਇਸ ਸਬੰਧੀ ਫ਼ੂਡ ਇਸਪੈਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜੋ ਖ਼ਰਾਬ ਕਣਕ ਹੈ, ਉਸ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ, ਉਹ ਉਸ ਨੂੰ ਵਾਪਸ ਲੈ ਜਾਣਗੇ ਅਤੇ ਬਾਕੀ ਸਹੀ ਕਣਕ ਲੋਕਾਂ ਨੂੰ ਵੰਡ ਦਿੱਤੀ ਜਾਵੇ।

ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਖਾਣ ਲਈ ਦਿੱਤੀ ਜਾਣ ਵਾਲੀ ਕਣਕ ਵਿੱਚ ਇਨੀਂ ਅਣਗਹਿਲੀ ਕਿਉਂ ਵਰਤੀ ਗਈ?

ABOUT THE AUTHOR

...view details