ਪੰਜਾਬ

punjab

Two Policemen Died: ਇੱਕ ਹਾਦਸੇ ਕਰਕੇ ਭੱਜਦੇ ਹੋਏ ਕੈਂਟਰ ਚਾਲਕ ਨੇ ਅੱਗੇ ਦਰੜ ਦਿੱਤੇ ਦੋ ਪੁਲਿਸ ਮੁਲਾਜ਼ਮ, ਮੌਕੇ 'ਤੇ ਹੋਈ ਮੌਤ

By ETV Bharat Punjabi Team

Published : Dec 27, 2023, 1:47 PM IST

ਬੀਤੀ ਦੇਰ ਰਾਤ ਦੇਰ ਰਾਤ ਕਰੀਬ 1.30 ਵਜੇ ਬਰਵਾਲਾ ਰੋਡ 'ਤੇ ਗਲਤ ਦਿਸ਼ਾ 'ਚ ਆ ਰਹੇ ਕੈਂਟਰ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ 'ਤੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਕੈਂਟਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕਰ ਲਿਆ।

Two Policemen died after hit and run by canter driver in dera bassi
ਐਕਸੀਡੈਂਟ ਕਰਕੇ ਫਰਾਰ ਹੋਏ ਕੈਂਟਰ ਚਾਲਕ ਨੇ ਦਰੜੇ ਦੋ ਪੁਲਿਸ ਮੁਲਾਜ਼ਮ, ਮੌਕੇ 'ਤੇ ਹੋਈ ਮੌਤ

ਐਕਸੀਡੈਂਟ ਕਰਕੇ ਫਰਾਰ ਹੋਏ ਕੈਂਟਰ ਚਾਲਕ ਨੇ ਦਰੜੇ ਦੋ ਪੁਲਿਸ ਮੁਲਾਜ਼ਮ, ਮੌਕੇ 'ਤੇ ਹੋਈ ਮੌਤ

ਡੇਰਾਬੱਸੀ :ਇਹਨੀ ਦਿਨੀਂ ਇੱਕ ਪਾਸੇ ਧੁੰਦ ਦਾ ਕਹਿਰ 'ਤੇ ਦੂਜੇ ਪਾਸੇ ਤੇਜ਼ ਰਫਤਾਰ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਨਾਲ ਕਈਆਂ ਦੀਆਂ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਡੇਰਾਬੱਸੀ ਤੋਂ ਜਿਥੇ ਮੰਗਲਵਾਰ ਦੇਰ ਰਾਤ ਇੱਕ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 1.30 ਵਜੇ ਬਰਵਾਲਾ ਰੋਡ ‘ਤੇ ਹੋਇਆ। ਜਿਥੇ ਪੁਰਾਣੀ ਟਰੱਕ ਯੂਨੀਅਨ ਨੇੜੇ ਗਲਤ ਦਿਸ਼ਾ ‘ਚ ਆ ਰਹੇ ਕੈਂਟਰ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ‘ਤੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਨੂੰ ਮੁਲਾਜ਼ਮਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਹਾਦਸੇ ਦੀ ਖਬਰ ਮਿਲਦਿਆਂ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਹਰੀ ਸਿੰਘ (53) ਵਾਸੀ ਭਾਂਖਰਪੁਰ ਅਤੇ ਜਸਮੇਰ ਸਿੰਘ ਵਜੋਂ ਹੋਈ ਹੈ।

ਚੰਡੀਗੜ੍ਹ ਪੁਲਿਸ ਨੇ ਕਾਬੂ ਕੀਤਾ ਡਰਾਈਵਰ :ਉਧਰ ਪੁਲਿਸ ਵੱਲੋਂ ਮਾਮਲੇ ਸਬੰਧੀ ਫੌਰੀ ਕਾਰਵਾਈ ਕਰਦਿਆਂ ਹਾਦਸੇ ਤੋਂ ਬਾਅਦ ਫਰਾਰ ਹੋਏ ਡਰਾਈਵਰ ਨੂੰ ਕੈਂਟਰ ਸਮੇਤ ਚੰਡੀਗੜ੍ਹ ਤੋਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਡਰਾਈਵਰ ਕੈਂਟਰ ਸਮੇਤ ਮੌਕੇ ਤੋਂ ਚੰਡੀਗੜ੍ਹ ਵੱਲ ਫ਼ਰਾਰ ਹੋ ਗਿਆ ਸੀ। ਇਸ ਦੀ ਸੂਚਨਾਂ ਜਦੋਂ ਪੁਲਿਸ ਨੂੰ ਲੱਗੀ ਤਾਂ ਉਨ੍ਹਾਂ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ ਗਿਆ। ਏਐਸਪੀ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੈਂਟਰ ਚਾਲਕ ਕਾਰ ਨੂੰ ਟੱਕਰ ਮਾਰ ਕੇ ਭੱਜ ਰਿਹਾ ਸੀ :ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਪਤਾ ਲੱਗਾ ਹੈ ਕਿ ਕੈਂਟਰ ਚਾਲਕ ਕਾਰ ਨੂੰ ਟੱਕਰ ਮਾਰ ਕੇ ਭੱਜ ਰਿਹਾ ਸੀ। ਜਦੋਂ ਬਰਵਾਲਾ ਰੋਡ ਕੋਲ ਡਬਲ ਲੇਨ ਵਾਲੀ ਸੜਕ ਸੀ ਤਾਂ ਕਾਰ ਚਾਲਕ ਉਸ ਦਾ ਪਿੱਛਾ ਕਰ ਰਿਹਾ ਸੀ ਜਦੋਂ ਕੈਂਟਰ ਚਾਲਕ ਨੇ ਉਲਟ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਕੈਂਟਰ ਭਜਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਹਮਣੇ ਤੋਂ ਗਸ਼ਤ 'ਤੇ ਆ ਰਹੇ ਪੁਲਿਸ ਮੁਲਾਜ਼ਮਾਂ ਦੀ ਬਾਈਕ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕੈਂਟਰ ਚਾਲਕ ਚੰਡੀਗੜ੍ਹ ਵੱਲ ਭੱਜ ਗਿਆ। ਹਾਦਸੇ ਤੋਂ ਬਾਅਦ ਕੈਂਟਰ ਦੇ ਪਿੱਛੇ ਆ ਰਹੇ ਕਾਰ ਚਾਲਕ ਨੇ ਉਥੇ ਰੁਕ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ABOUT THE AUTHOR

...view details