ਪੰਜਾਬ

punjab

ਰੇਲ ਹਾਦਸੇ 'ਚ ਬੱਚਿਆਂ ਦੀ ਮੌਤ ਮਾਮਲਾ, MP ਮਨੀਸ਼ ਤਿਵਾੜੀ ਨੇ ਡਰਾਈਵਰ ਨੂੰ ਪਾਈ ਝਾੜ, ਵੇਖੋ ਵੀਡੀਓ

By

Published : Nov 30, 2022, 6:50 AM IST

Updated : Nov 30, 2022, 7:24 AM IST

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਰੇਲ ਹਾਦਸੇ 'ਚ 3 ਬੱਚਿਆਂ ਦੀ ਮੌਤ ਲਈ ਟਰੇਨ ਦਾ ਡਰਾਈਵਰ ਜ਼ਿੰਮੇਵਾਰ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।

MP Manish Tiwari, kiratpur sahib rail accident news, death of 3 children in the train accident news
MP ਮਨੀਸ਼ ਤਿਵਾੜੀ

ਰੂਪਨਗਰ:ਆਨੰਦਪੁਰ ਸ਼ਹਿਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਐਤਵਾਰ ਨੂੰ ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ ’ਤੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 3 ਬੱਚਿਆਂ ਦੀ ਦੁਖਦ ਮੌਤ ਲਈ ਰੇਲ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਸਬੰਧੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵੀ ਗੱਲ ਕਰਨਗੇ।

"ਹਾਦਸੇ ਲਈ ਡਰਾਈਵਰ ਸਿੱਧੇ ਤੌਰ 'ਤੇ ਜ਼ਿੰਮੇਵਾਰ": ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਾਦਸੇ ਸਮੇਂ ਕੋਈ ਧੁੰਦ ਨਹੀਂ ਸੀ ਜਿਸ ਕਾਰਨ ਟਰੇਨ ਚਾਲਕ ਬੱਚਿਆਂ ਨੂੰ ਟਰੈਕ 'ਤੇ ਨਹੀਂ ਦੇਖ ਸਕਿਆ ਹੋਵੇ। ਹਾਦਸੇ ਲਈ ਟਰੇਨ ਦਾ ਡਰਾਈਵਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਅਤੇ ਉਹ ਇਹ ਮਾਮਲਾ ਰੇਲ ਮੰਤਰੀ ਅਸਲੀ ਵੈਸ਼ਨਵ ਕੋਲ ਵੀ ਚੁੱਕਣਗੇ। ਉਨ੍ਹਾਂ ਬੀਤੇ ਦਿਨ ਵੀ ਰੇਲ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਉੱਥੇ ਹੀ, ਤਿਵਾੜੀ ਨੇ ਸਭ ਦੇ ਸਾਹਮਣੇ ਟਰੇਨ ਡਰਾਈਵਰ ਦੀ ਝਾੜ ਵੀ ਲਾਈ ਤੇ ਪੁੱਛਿਆ ਕਿ ਦਿਨ ਦਿਹਾੜੇ ਉਸ ਨੂੰ ਟਰੈਕ ਉੱਤੇ ਬੱਚੇ ਕਿਉਂ ਨਹੀਂ ਦਿਖਾਈ ਦਿੱਤੀ ਅਤੇ ਜੇਕਰ ਸਟੇਸ਼ਨ ਜ਼ਿਆਦਾ ਦੂਰ ਨਹੀਂ ਸੀ ਤਾਂ, ਰੇਲ ਦੀ ਸਪੀਡ ਤੇਜ਼ ਕਿਉਂ ਸੀ। ਕਈ ਸਾਰੇ ਸਵਾਲ ਕਰਦਿਆਂ ਉਨ੍ਹਾਂ ਨੇ ਟਰੇਨ ਦੇ ਡਰਾਈਵਰ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਠਹਿਰਾਇਆ।

MP ਮਨੀਸ਼ ਤਿਵਾੜੀ ਨੇ ਟਰੇਨ ਡਰਾਈਵਰ ਦੀ ਲਾਈ ਝਾੜ

ਪਰਿਵਾਰ ਨਾਲ ਕੀਤੀ ਮੁਲਾਕਾਤ:ਸੰਸਦ ਮੈਂਬਰ ਤਿਵਾੜੀ ਨੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਵਾਰਡ ਨੰਬਰ 6, ਸ੍ਰੀ ਕੀਰਤਪੁਰ ਸਾਹਿਬ ਵਿਖੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ, ਪਰ ਉਹ ਇਸ ਦਰਦਨਾਕ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣਗੇ। ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਰੇਲਵੇ ਅਧਿਕਾਰੀਆਂ ਨੂੰ ਹਾਦਸੇ ਲਈ ਟਰੇਨ ਦੇ ਡਰਾਈਵਰ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ। ਉਨ੍ਹਾਂ ਮੌਕੇ 'ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਗਹਿਰਾਈ 'ਚ ਜਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕਿਹਾ।

ਰੇਲ ਹਾਦਸੇ 'ਚ 3 ਬੱਚਿਆਂ ਦੀ ਮੌਤ ਲਈ ਟਰੇਨ ਦਾ ਡਰਾਈਵਰ ਜ਼ਿੰਮੇਵਾਰ: ਮਨੀਸ਼ ਤਿਵਾੜੀ

ਹੋਰ ਸੱਜਣ ਵੀ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ:ਉੱਥੇ ਹੀ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸਪੁੱਤਰ ਅਜੇਵੀਰ ਸਿੰਘ ਲਾਲਪੁਰਾ ਨੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਨਾਲ ਦੁਖ ਸਾਂਝਾ ਕਰਕੇ ਇਨਸਾਨੀਅਤ ਦੀ ਇੱਕ ਵਿਲੱਖਣ ਭਾਸ਼ਾ ਪ੍ਰਗਟਾਈ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਕੀਤੇ ਕਾਗਜ਼ਾਂ ਵਿੱਚ ਹੀ ਨਾ ਰਹਿ ਜਾਵੇ ਗੱਲ ਆਖੀ। ਇਸ ਮੌਕੇ ਉਨ੍ਹਾਂ ਇਹ ਕਿਹਾ ਕਿ ਅਸੀਂ ਆਪਣੀ ਸਮਾਜਿਕ ਸੰਸਥਾ ਵੱਲੋਂ ਇਨਸਾਨੀਅਤ ਦੀ ਪਹਿਲ ਉੱਤੇ ਪਰਿਵਾਰਾਂ ਦੀ ਸਹਾਇਤਾ ਅਤੇ ਮਦਦ ਕਰਾਂਗੇ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਗਰੀਬ ਪਰਿਵਾਰਾਂ ਲਈ ਸਿਆਸੀ ਲੀਡਰ ਭਾਵੇ ਆਕੇ ਫੋਟੋ ਖਿੱਚਵਾ ਕੇ ਜਾਂਦੇ ਹਨ ਤੇ ਸ਼ੋਸ਼ਲ ਮੀਡੀਆ ਉੱਤੇ ਪਾ ਦਿੰਦੇ ਹਨ ਪਰ ਕੋਈ ਸਾਰ ਲੈਣ ਵਾਲਾ ਨਹੀਂ ਹੁੰਦਾ। ਇਸ ਮੌਕੇ ਉੱਤੇ ਇਲਾਕੇ ਦੀਆਂ ਪ੍ਰਮੁੱਖ ਤੇ ਨਾਮਵਰ ਸੰਸਥਾਵਾਂ ਨੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਲੋੜਵੰਦ ਦੀ ਮਦਦ ਲਈ ਵੀ ਗੱਲ ਆਖੀ।

ਇਸ ਮੌਕੇ ਏਡੀਸੀ ਜਨਰਲ ਹਰਜੋਤ ਕੌਰ ਸਣੇ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਤੇ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੱਛਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਗੁਰਬੀਰ ਸਿੰਘ ਗੱਜਪੁਰ, ਜੁਗਰਾਜ ਸਿੰਘ ਬਿੱਲੂ, ਤੇਜਵੀਰ ਸਿੰਘ, ਐਮ.ਸੀ ਮਾੜੂ, ਪੁਨੀਤ ਸ਼ਰਮਾ, ਇਕਬਾਲ ਸਿੰਘ ਬੰਟੀ, ਨਰੇਸ਼ ਕੁਮਾਰ ਵੀ ਹਾਜ਼ਰ ਸਨ।


ਇਹ ਵੀ ਪੜ੍ਹੋ:IED ਲਗਾਉਣ ਵਾਲੇ ਮੁਲਜ਼ਮ ਨੂੰ CIA ਨੇ ਲੁਧਿਆਣਾ ਕੋਰਟ 'ਚ ਕੀਤਾ ਪੇਸ਼, ਮਿਲਿਆ ਰਿਮਾਂਡ

Last Updated : Nov 30, 2022, 7:24 AM IST

ABOUT THE AUTHOR

...view details