ਪੰਜਾਬ

punjab

ਪਾਬੰਦੀਸ਼ੁਦਾ ਪਿੱਟਬੁਲ ਦੇ ਕਹਿਰ ਦਾ ਸ਼ਿਕਾਰ ਹੋਇਆ 9 ਸਾਲ ਦਾ ਮਾਸੂਮ, ਲੋਕਾਂ ਨੇ ਮਸਾਂ ਬਚਾਈ ਜਾਨ

By

Published : Aug 21, 2023, 11:40 AM IST

ਰੂਪਨਗਰ ਦੇ ਪਿੰਡ ਹਰੀਪੁਰ ਵਿੱਚ ਇੱਕ ਨੌਂ ਸਾਲਾ ਬੱਚੇ ’ਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਪੁਲਿਸ ਚੌਂਕੀ ਪੁਰਖਾਲੀ ਨੇ ਇਸ ਸਬੰਧੀ ਪਿੱਟਬੁਲ ਕੁੱਤੇ ਦੇ ਮਾਲਕ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Pitbull Dog: Pitbull's fury, bitten a 9-year-old child, registered a case against the owner
Pitbull Dog: ਪਾਬੰਦੀਸ਼ੁਦਾ ਪਿੱਟਬੁਲ ਦੇ ਕਹਿਰ ਦਾ ਸ਼ਿਕਾਰ ਹੋਇਆ 9 ਸਾਲਾ ਮਾਸੂਮ,ਦਾਤੀ ਅਤੇ ਚਾਕੂਆਂ ਨਾਲ ਹਮਲਾ ਕਰਕੇ ਬਚਾਈ ਜਾਨ

ਰੂਪਨਗਰ ਦੇ ਪਿੰਡ ਹਰੀਪੁਰ ਵਿੱਚ ਇੱਕ 9 ਸਾਲ ਦੇ ਬੱਚੇ ਉੱਤੇ ਪਿੱਟਬੁਲ ਕੁੱਤੇ ਨੇ ਕੀਤਾ ਹਮਲਾ

ਰੂਪਨਗਰ :ਇੱਕ ਪਾਸੇ ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਖਤਰਨਾਕ ਜਾਨਵਰ ਰੱਖਣ 'ਤੇ ਮਨਾਹੀ ਹੈ ਤਾਂ ਦੂਜੇ ਪਾਸੇ ਲੋਕ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਘਰਾਂ ਵਿੱਚ ਪਾਬੰਦੀਸ਼ੁਦਾ ਜਾਨਵਰਾਂ ਨੂੰ ਰੱਖਣ ਤੋਂ ਬਾਜ਼ ਨਹੀਂ ਆ ਰਹੇ ਤੇ ਆਏ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਤੋਂ ਜਿੱਥੇ ਗੁਆਂਢੀਆਂ ਵੱਲੋਂ ਰੱਖੇ ਪਿੱਟਬੁਲ ਨੇ ਇੱਕ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ। ਪਾਬੰਦੀਸ਼ੁਦਾ ਪਿੱਟਬੁਲ ਕੁੱਤੇ ਦੇ ਆਤੰਕ ਦਾ ਕਹਿਰ ਦੇਖ ਕੇ ਹਰ ਕੋਈ ਸਹਿਮ ਗਿਆ। ਦਰਅਸਲ ਰੂਪਨਗਰ ਦੇ ਪਿੰਡ ਹਰੀਪੁਰ ਵਿੱਚ ਇੱਕ 9 ਸਾਲਾ ਬੱਚੇ 'ਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਚੌਕੀ ਪੁਰਖਾਲੀ ਨੇ ਇਸ ਸਬੰਧੀ ਪਿੱਟਬੁਲ ਕੁਤੇ ਦੀ ਮਾਲਕਣ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਾਤੀ ਅਤੇ ਚਾਕੂ ਦੀ ਮਦਦ ਨਾਲ ਬਚਾਈ ਬੱਚੇ ਦੀ ਜਾਨ : ਮਿਲੀ ਜਾਣਕਾਰੀ ਮੁਤਾਬਿਕ ਬੱਚਾ ਘਰ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਹੀ ਗੁਆਂਢੀਆਂ ਦਾ ਪਿੱਟਬੁੱਲ ਉਹਨਾਂ ਦੇ ਘਰ ਵਿੱਚ ਵੜ ਗਿਆ ਤੇ ਹਰਸ਼ਦੀਪ ਨਾਮ ਦੇ ਬੱਚੇ ਉੱਪਰ ਹਮਲਾ ਕਰ ਦਿੱਤਾ। ਬੱਚੇ ਨੂੰ ਇਹਨਾਂ ਹਲਾਤਾਂ ਵਿੱਚ ਦੇਖ ਕੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕੁੱਤੇ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਇਸ ਤੋਂ ਬੱਚੇ ਨੂੰ ਛੁਡਵਾਉਣ ਲਈ ਚਾਕੂ ਅਤੇ ਦਾਤੀ ਦਾ ਸਹਾਰਾ ਲੈਣਾ ਪਿਆ ਤੇ ਇਸ ਦੌਰਾਨ ਬੱਚੇ ਦੇ ਵਾਲ ਤੱਕ ਕੱਟਣੇ ਪਏ। ਪਰ ਉਸ ਕੁੱਤੇ ਨੇ ਬੱਚੇ ਨੂੰ ਨਹੀਂ ਛੱਡਿਆ ਅਤੇ ਪਕੜ ਹੋਰ ਮਜਬੂਤ ਕਰ ਲਈ, ਜਿਸ ਦੌਰਾਨ ਬੱਚਾ ਹੋਰ ਵੀ ਗੰਭੀਰ ਜ਼ਖਮੀ ਹੋ ਗਿਆ।

ਪਿੱਟਬੁਲ ਦੀ ਮਾਲਕਿਨ ਖਿਲਾਫ ਹੋਵੇਗੀ ਕਾਰਵਾਈ:ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਵਾਸੀ ਹਰੀਪੁਰ ਦੇ ਬਿਆਨ ਦਰਜ ਕਰਕੇ ਕੁੱਤੇ ਦੀ ਮਾਲਕਿਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੱਸਿਆ ਕਿ ਅਜਿਹੇ ਜਾਨਵਰ ਘਰਾਂ ਵਿੱਚ ਰੱਖਣੇ ਵਰਜਿਤ ਹਨ, ਬਾਵਜੂਦ ਇਸ ਦੇ ਲੋਕ ਅਜਿਹੀਆਂ ਗਲਤੀਆਂ ਕਰਦੇ ਹਨ, ਉਥੇ ਹੀ ਹੁਣ ਪੁਲਿਸ ਕਾਰਵਾਈ ਕਰਦਿਆਂ ਪਿੱਟਬੁਲ ਦੀ ਮਾਲਕਣ ਖ਼ਿਲਾਫ਼ ਵੱਖ-ਵੱਖ ਆਈਪੀਐਸ 298 ਅਤੇ 337 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਲਈ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਭਰ ਦੇ ਵਿੱਚ ਨਸਲ ਦੇ ਕੁੱਤੇ ਦੁਆਰਾ ਆਮ ਲੋਕਾਂ ਦੇ ਉੱਤੇ ਅਤੇ ਕਈ ਸਥਿਤੀਆਂ ਦੇ ਵਿੱਚ ਮਾਲਕ ਦੇ ਉੱਤੇ ਜਿਸ ਵੱਲੋਂ ਕੁੱਤੇ ਨੂੰ ਪਾਲਿਆ ਜਾਂਦਾ ਹੈ ਇਸ ਨਸਲ ਦੇ ਕੁੱਤੇ ਵੱਲੋਂ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਇਸ ਨਸਲ ਦੇ ਕੁੱਤਿਆਂ ਵੱਲੋਂ ਲਗਾਤਾਰ ਹਮਲੇ ਜਾਰੀ ਹਨ।

ABOUT THE AUTHOR

...view details