ਪੰਜਾਬ

punjab

ਰਾਕੇਸ਼ ਟਿਕੈਤ ਦੀ ਪੰਜਾਬ ਫੇਰੀ...ਕੇਂਦਰ ਸਰਕਾਰ ਦੇ ਕਈ ਫੈਸਲਿਆਂ 'ਤੇ ਜੰਮ ਕੇ ਵਰ੍ਹੇ ਟਿਕੈਤ

By

Published : Jun 23, 2022, 7:14 AM IST

ਦੇਸ਼ ਦੇ ਕਿਸਾਨੀ ਅੰਦੋਲਨ ਨੂੰ ਲੀਡ ਕਰਨ ਵਾਲੇ ਆਗੂ ਰਾਕੇਸ਼ ਟਿਕੈਤ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਗੁਰੂ ਘਰ ਦੇ ਵਿਚ ਨਤਮਸਤਕ ਹੋ ਕੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ।

ਰਾਕੇਸ਼ ਟਿਕੈਤ ਦੀ ਪੰਜਾਬ ਫੇਰੀ
ਰਾਕੇਸ਼ ਟਿਕੈਤ ਦੀ ਪੰਜਾਬ ਫੇਰੀ

ਰੂਪਨਗਰ: ਦੇਸ਼ ਦੇ ਕਿਸਾਨੀ ਅੰਦੋਲਨ ਨੂੰ ਲੀਡ ਕਰਨ ਵਾਲੇ ਆਗੂ ਰਾਕੇਸ਼ ਟਿਕੈਤ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਗੁਰੂ ਘਰ ਦੇ ਵਿਚ ਨਤਮਸਤਕ ਹੋ ਕੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਅਰਦਾਸ ਕਰਨਗੇ ਅਤੇ ਇਸੇ ਦੇ ਚੱਲਦਿਆਂ ਜਿੱਥੇ ਉਹ ਹਰਿਮੰਦਰ ਸਾਹਿਬ ਵਿਖੇ ਜਾ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਸਨ, ਉੱਥੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ ਹਨ।

ਉਨ੍ਹਾਂ ਕਿਹਾ ਦੇਸ਼ ਦੇ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਅਤੇ ਉਸ ਵੱਡੇ ਅੰਦੋਲਨ ਤੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਤੇ ਜਿਸ ਦੇ ਲਈ ਸਾਰੇ ਲੋਕਾਂ ਨੇ ਤੇ ਖ਼ਾਸ ਤੌਰ ਤੇ ਗੁਰੂਘਰਾਂ ਦੀ ਸੰਗਤ ਨੇ ਵੱਡਾ ਸਹਿਯੋਗ ਦਿੱਤਾ ਜਿਸਦੇ ਕਰਕੇ ਕਿਸਾਨਾਂ ਨੂੰ ਵੱਡੀ ਸਫਲਤਾ ਮਿਲੀ।

ਉਨ੍ਹਾਂ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਨਿਕਲ ਰਹੇ ਹਨ ਜਿਥੇ ਉਹ ਕਿਸਾਨੀ ਮਸਲਿਆਂ ਨੂੰ ਲੈ ਕੇ ਉਥੋਂ ਦੀ ਸਰਕਾਰ ਦੇ ਨਾਲ ਅਤੇ ਉਥੋਂ ਦੇ ਸਥਾਨਕ ਕਿਸਾਨਾਂ ਦੇ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰਨਗੇ ਅਤੇ ਗੱਲਬਾਤ ਰਸਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਗਨੀਪਥ ਬਾਰੇ ਬਿਆਨ: ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ, ਉਨ੍ਹਾਂ ਕਿਹਾ ਕਿ ਚਾਰ ਸਾਲ ਵਾਸਤੇ ਕੋਈ ਨੌਕਰੀ ਨਹੀਂ ਹੁੰਦੀ ਦੇਸ਼ ਦੇ ਨੌਜਵਾਨ ਸੁਨਹਿਰੀ ਭਵਿੱਖ ਦੇ ਲਈ ਫੌਜ ਦੇ ਵਿੱਚ ਜਾਣ ਦੇ ਬਾਰੇ ਸੋਚਦੇ ਨੇ ਪ੍ਰੰਤੂ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਗ਼ਲਤ ਫ਼ੈਸਲਾ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਆਉਣ ਵਾਲੀ 24 ਤਰੀਕ ਨੂੰ ਉਹ ਨੌਜਵਾਨਾਂ ਦੇ ਨਾਲ ਮਿਲਕੇ ਅਗਨੀਪੱਥ ਸਕੀਮ ਦਾ ਪੂਰਨ ਤੌਰ 'ਤੇ ਵਿਰੋਧ ਕਰਨਗੇ, ਉਨ੍ਹਾਂ ਕਿਹਾ ਕਿ ਇਕ ਰਾਜਨੀਤਕ ਫ਼ੈਸਲਾ ਹੈ ਅਤੇ ਇਸ ਸੰਬੰਧੀ ਕੇਵਲ ਰਾਜਨੇਤਾਵਾਂ ਨੂੰ ਬਿਆਨ ਦੇਣੇ ਚਾਹੀਦੇ ਹਨ ਅਤੇ ਭਾਰਤ ਦੀਆਂ ਤਿੰਨੋਂ ਫੌਜਾਂ ਦੇ ਮੁਖੀਆਂ ਨੂੰ ਇਸ ਦੇ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।

ਰਾਕੇਸ਼ ਟਿਕੈਤ ਦੀ ਪੰਜਾਬ ਫੇਰੀ

ਉਨ੍ਹਾਂ ਕਿਹਾ ਕਿ ਜਿਥੇ ਜਿਥੇ ਵੀ ਫ਼ੌਜਾਂ ਨੇ ਅਜਿਹੀ ਦਖ਼ਲਅੰਦਾਜ਼ੀ ਕੀਤੀ ਉਥੇ ਤਖ਼ਤੇ ਪਲਟ ਹੋਏ ਹਨ। ਟਿਕੈਤ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਫ਼ੈਸਲੇ ਸਰਕਾਰ ਦੇ ਵੱਲੋਂ ਲਈ ਜਾ ਰਹੇ ਹਨ, ਉਹ ਇਕ ਤਾਨਾਸ਼ਾਹੀ ਹੀ ਅਜਿਹੇ ਫ਼ੈਸਲੇ ਲੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਕੋਰੀਆ ਦੇ ਮਾਡਲ ਨੂੰ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਸਰਕਾਰਾਂ ਧਰਮ ਦੇ ਆਧਾਰ 'ਤੇ ਨਹੀਂ ਸੰਵਿਧਾਨ ਦੇ ਆਧਾਰ ਤੇ ਚੱਲਦੀਆਂ ਹਨ, ਇਸ ਦੇਸ਼ ਦੇ ਵਿੱਚ ਹਰ ਵਿਅਕਤੀ ਨੂੰ ਆਪਣੇ ਅਨੁਸਾਰ ਪੂਜਾ ਪਾਠ ਕਰਨ ਦੀ ਆਜ਼ਾਦੀ ਹੈ, ਉਸਦੇ ਉੱਤੇ ਕੁਝ ਥੋਪਿਆ ਨਹੀਂ ਜਾ ਸਕਦਾ।

ਫ਼ਸਲਾਂ ਦੀ ਐੱਮਐੱਸਪੀ:ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਵਿੱਚ ਫ਼ਸਲਾਂ ਦੀ ਐੱਮਐੱਸਪੀ ਨਹੀਂ ਮਿਲ ਰਹੀ ਹੈ, ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜ਼ਮੀਨਾਂ ਦੇ ਰੇਟ ਲਗਾਤਾਰ ਵੱਧ ਰਹੇ ਹਨ ਪਰੰਤੂ ਕਿਸਾਨਾਂ ਨੂੰ ਕਿਸਾਨੀ ਤੋਂ ਫ਼ਾਇਦਾ ਬਿਲਕੁਲ ਵੀ ਨਹੀਂ ਹੋਈ, ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਜਿਹੜੀ ਐਮਐਸਪੀ ਨਿਰਧਾਰਿਤ ਕੀਤੀ ਜਾਂਦੀ ਹੈ ਕਿਸਾਨ ਨੂੰ ਉਹ ਐੱਮਐੱਸਪੀ ਨਹੀਂ ਮਿਲਦੀ ਜਿਸ ਕਰਕੇ ਕਿਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ। ਮੂੰਗੀ ਦੀ ਦਾਲ ਅਤੇ ਪੰਜਾਬ ਸਰਕਾਰ ਵੱਲੋਂ ਐਮਐਸਪੀ ਦਿੱਤੇ ਜਾਣ ਦੇ ਐਲਾਨ 'ਤੇ ਬੋਲਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਵੱਡਾ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ:ਕੁਦਰਤ ਦੀ ਮਾਰ ਤੋਂ ਬਾਅਦ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ, ਝੋਨਾ ਲਗਾਉਣ ਨੂੰ ਮਜ਼ਬੂਰ ਕਿਸਾਨ

ABOUT THE AUTHOR

...view details