ਪੰਜਾਬ

punjab

ਬਿਜਲੀ ਚੋਰੀ ਖ਼ਿਲਾਫ਼ ਛਾਪਾ ਮਾਰਨ ਗਈ ਵਿਭਾਗ ਦੀ ਟੀਮ ਨਾਲ ਕੁੱਟਮਾਰ, ਜੇਈ ਹੋਏ ਜ਼ਖਮੀ

By

Published : Aug 27, 2022, 7:39 AM IST

Updated : Aug 27, 2022, 1:44 PM IST

ਰੂਪਨਗਰ ਦੇ ਪਿੰਡ ਸੈਫਲਪੁਰ ਦੇ ਵਸਨੀਕ ਦੇ ਘਰ ਵਿੱਚ ਛਾਪਾ ਮਾਰਨ ਗਏ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਇਸ ਦੌਰਾਨ ਜ਼ਖਮੀ ਜੇਈ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।

JE injured in clash during raid against electricity theft
ਬਿਜਲੀ ਚੋਰੀ ਖ਼ਿਲਾਫ਼ ਛਾਪਾ ਮਾਰਣ ਗਏ ਵਿਭਾਗ ਦੇ ਕਰਮਚਾਰੀਆਂ ਨਾਲ ਕੁੱਟਮਾਰ, ਜੇਈ ਹੋਏ ਜ਼ਖਮੀ

ਰੂਪਨਗਰ: ਬਿਜਲੀ ਚੋਰੀ ਫੜਨ ਲਈ ਗਏ ਬਿਜਲੀ ਬੋਰਡ ਵਿਭਾਗ ਦੇ ਜੇਈ (electricity board department JE) ਨੇ ਪਿੰਡ ਸੈਫਲਪੁਰ ਦੇ ਰਹਿਣ ਵਾਲੇ (raid against electricity theft in saifalpur) ਇੱਕ 'ਤੇ ਬਿਜਲੀ ਚੋਰੀ ਕਰਨ ਅਤੇ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਹਮਲੇ ਵਿੱਚ ਜ਼ਖ਼ਮੀ ਹੋਏ ਬਿਜਲੀ ਵਿਭਾਗ ਦੇ ਜੇਈ (JE injured in clash during raid) ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਪਿੰਡ ਦੇ ਵਸਨੀਕ ਕਰਨੈਲ ਸਿੰਘ ਦੀ ਪਤਨੀ ਦਾ ਇਲਜ਼ਾਮ ਹੈ ਕਿ ਵਿਭਾਗ ਮੁਲਾਜ਼ਮਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ।

ਸਿਵਲ ਹਸਪਤਾਲ 'ਚ ਦਾਖਲ ਜੇਈ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਮੀਆਂਪੁਰ ਡਿਊਟੀ 'ਤੇ ਤਾਇਨਾਤ ਹਨ ਅਤੇ ਪਿੰਡ ਪੱਦੀ, ਬਿੰਦਰਖ, ਬਰਦਰ ਅਤੇ ਮਾਲਪੁਰ ਫੀਡਰ ਦਾ ਕੰਮ ਦੇਖਦੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਿੰਡ ਸੈਫਲਪੁਰ ਦਾ ਰਹਿਣ ਵਾਲਾ ਕਰਨੈਲ ਸਿੰਘ ਬਿਜਲੀ ਚੋਰੀ ਕਰ ਰਿਹਾ ਹੈ। ਇਸ ਨੂੰ ਲੈ ਵਿਭਾਗ ਵੱਲੋਂ ਉਸ ਦੇ ਘਰ ਰੇਡ ਕੀਤੀ ਗਈ ਹੈ। ਰੇਡ ਦੌਰਾਨ ਕਰਨੈਲ ਸਿੰਘ ਵੱਲੋਂ ਵਿਭਾਗ ਦੇ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਵਿਭਾਗ ਕਰਮਚਾਰੀਆਂ ਵੱਲੋਂ ਉਸ ਦਾ ਵਿਰੋਧ ਕਰਣ 'ਤੇ ਡੰਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਉਨ੍ਹਾਂ ਨੂੰ ਸੱਟਾਂ ਆਇਆ ਹਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਬਿਜਲੀ ਚੋਰੀ ਖ਼ਿਲਾਫ਼ ਛਾਪਾ ਮਾਰਨ ਗਈ ਵਿਭਾਗ ਦੀ ਟੀਮ ਨਾਲ ਕੁੱਟਮਾਰ, ਜੇਈ ਹੋਏ ਜ਼ਖਮੀ

ਘਟਨਾ ਦੀ ਨਿੰਦਾ ਕਰਦੇ ਹੋਏ ਯੂਨੀਅਨ ਦੇ ਸਕੱਤਰ ਸੁਰਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਮੁਲਾਜ਼ਮ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਹਨ, ਪਰ ਸਰਕਾਰ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਪਿੰਡ ਦੇ ਵਸਨੀਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਿਭਾਗ ਦੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਬਿਜਲੀ ਚੋਰੀ ਖ਼ਿਲਾਫ਼ ਛਾਪਾ ਮਾਰਨ ਗਈ ਵਿਭਾਗ ਦੀ ਟੀਮ ਨਾਲ ਕੁੱਟਮਾਰ, ਜੇਈ ਹੋਏ ਜ਼ਖਮੀ

ਦੂਸ ਪਾਸੇ ਕਰਨੈਲ ਸਿੰਘ ਦੀ ਪਤਨੀ ਹਰਕਿਰਨ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਕੰਮ ਕਰ ਰਹੀ ਸੀ ਕਿ ਅਚਾਨਕ ਵਿਭਾਗ ਦੇ ਕਰਮਚਾਰੀ ਘਰ ਵਿੱਚ ਦਾਖ਼ਲ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ 'ਤੇ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਬਿਜਲੀ ਚੋਰੀ ਨਹੀਂ ਕਰ ਰਹੇ ਅਤੇ ਮੁਲਾਜ਼ਮ ਝੂਠੇ ਦੋਸ਼ ਲਗਾ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਕੋਲ ਆ ਗਿਆ ਹੈ, ਇਸ ਮਾਮਲੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ:sidhu moosewala murder case ਵਿੱਚ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਚਲਾਨ

Last Updated :Aug 27, 2022, 1:44 PM IST

ABOUT THE AUTHOR

...view details