ਪੰਜਾਬ

punjab

Patiala Farmer Protest: ਕਿਸਾਨਾਂ 'ਤੇ ਪੁਲਿਸ ਦਾ ਵੱਡਾ ਐਕਸ਼ਨ; ਧਰਨਾ ਚੁਕਾਇਆ, ਡੱਲੇਵਾਲ ਸਣੇ ਕਿਸਾਨ ਆਗੂ ਹਿਰਾਸਤ 'ਚ ਲਏ

By

Published : Jun 13, 2023, 10:27 AM IST

Updated : Jun 13, 2023, 3:54 PM IST

ਮੁੱਖ ਮੰਤਰੀ ਦੀ ਜਵਾਬ ਤਲਬੀ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਕਿਸਾਨਾਂ 'ਤੇ ਪ੍ਰਸਾਸ਼ਨ ਨੇ ਕਰਵਾਈ ਕਰਦੇ ਹੋਏ ਕਿਸਾਨਾਂ ਨੂੰ ਹਿਰਾਸਤ ਕਰ ਲਿਆ ਹੈ। ਇਸ ਦੇ ਨਾਲ ਹੀ, ਕਿਸਾਨਾਂ ਜਾ ਧਰਨਾ ਵੀ ਚੁਕਾ ਦਿੱਤਾ ਹੈ।

Patiala Farmer Protest
ਪਟਿਆਲਾ 'ਚ ਪਾਵਰਕਾਮ ਦਫ਼ਤਰ ਘੇਰੀ ਬੈਠੇ ਕਿਸਾਨਾਂ 'ਤੇ ਪੁਲਿਸ ਦਾ ਵੱਡਾ ਐਕਸ਼ਨ

ਕਿਸਾਨਾਂ 'ਤੇ ਪੁਲਿਸ ਦਾ ਵੱਡਾ ਐਕਸ਼ਨ; ਧਰਨਾ ਚੁਕਾਇਆ

ਪਟਿਆਲਾ:ਪਟਿਆਲਾ ਪਾਵਰਕਾਮ ਦੇ ਦਫ਼ਤਰ ਬਾਹਰ ਪਿਛਲੇ 6 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਇਸੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲਵਾਲ ਨੇ ਕੁੱਝ ਹੋਰ ਕਿਸਾਨ ਮਰਨ ਵਰਤ 'ਤੇ ਬੈਠੇ ਹੋਏ ਸਨ 'ਤੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਅਤੇ ਮੁੱਖ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਬਿਆਨ ਦਿੰਦੇ ਆਖਿਆ ਕਿ ਜੇਕਰ ਸਾਡੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜ ਦੇ ਹਨ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਿਆਲਾ ਪੁਲਿਸ ਹੋਵੇਗੀ।

ਕਿਸਾਨਾਂ 'ਤੇ ਕਦੋਂ ਹੋਈ ਕਾਰਵਾਈ: ਕਾਬਲੇਜ਼ਿਕਰ ਹੈ ਕਿ ਕਿਸਾਨਾਂ 'ਤੇ ਕਾਰਵਾੀ ਪੁਲਿਸ ਨੇ ਸਵੇਰੇ ਤੜਕਸਾਰ ਹੀ ਕਰ ਦਿੱਤੀ। ਕਿਸਾਨਾਂ ਅਤੇ ਪੁਲਿਸ ਵਿਚਕਾਰ ਖਿੱਚਧੋਹ ਹੋਈ । ਜਾਣਕਾਰੀ ਮੁਤਾਬਿਕ ਸਵੇਰੇ 3 ਵਜੇ ਤੋਂ ਹੀ ਪੁਲਿਸ ਨੇ ਕਿਸਾਨਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਕਿਸਾਨ ਜਦੋਂ ਤੱਕ ਕੁਝ ਸਮਝ ਪਾਉਂਦੇ ਉਦੋਂ ਤੱਕ ਧਰਨੇ ਵਾਲੀ ਥਾਂ 'ਤੇ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੋ ਚੁੱਕੀ ਸੀ। ਕਿਸਾਨ ਆਗੂ ਡੱਲੇਵਾਲ ਵੱਲੋਂ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਗਿਆ । ਜਿਸ ਪਿੱਛੋਂ ਤੁਰੰਤ ਪੁਲਿਸ ਹਰਕਤ ਵਿੱਚ ਆਈ ਅਤੇ ਧਰਨੇ ਨੂੰ ਜਬਰੀ ਚੁੱਕਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪਟਿਆਲਾ ਪੁਲਿਸ ਦੀ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਪਟਿਆਲਾ ਪ੍ਰਸ਼ਾਸਨ ਦੀ ਜਵਾਬ ਤਲਬੀ ਮਗਰੋਂ ਦੇਖਣ ਨੂੰ ਮਿਲੀ ਹੈ।

ਕਿਸ ਜੱਥੇਬੰਦੀ ਨੇ ਅਤੇ ਕਿਉਂ ਲਾਇਆ ਸੀ ਧਰਨਾ: ਯੂਨਾਈਟਡ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਇਹ ਧਰਨਾ ਲਾਇਆ ਗਿਆ ਸੀ। ਇਹ ਜੱਥੇਬੰਦੀ ਪਿਛਲੇ 6 ਦਿਨਾਂ ਤੋਂ ਪਾਵਰਕਾਮ ਦਾ ਮੁੱਖ ਦਫ਼ਤਰ ਘੇਰੀ ਬੈਠੀ ਸੀ। ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਦਰਨਾ ਲਗਾਇਆ ਗਿਆ ਸੀ। ਇਸ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗ ਨਹੀਂ ਮੰਨ ਲੈਂਦੀ।

ਕਿਸਾਨਾਂ ਦੀਆਂ ਅਹਿਮ ਮੰਗਾਂ: ਕਿਸਾਨਾਂ ਵੱਲੋਂ ਆਪਣੀਆਂ ਮੁੱਖ ਮੰਗਾਂ ਵਿੱਚੋਂ ਪ੍ਰੀਪੇਡ ਮੀਟਰਾਂ ਦਾ ਫੈਸਲਾ ਵਾਪਸ ਕਰਵਾਉਣਾ ਸਭ ਨੂੰ ਅਹਿਮ ਮੰਗ ਹੈ। ਇਸ ਤੋਂ ਇਲਾਵਾ ਬਿਨਾਂ ਕਿਸੇ ਸ਼ਰਤ ਤੋਂ 300 ਯੂਨਿਟ ਤੱਕ ਬਿਜਲੀ ਦਾ ਬਿੱਲ ਮੁਆਫ਼ ਕੀਤਾ ਜਾਵੇ। ਖੇਤੀ ਲਈ ਵਰਤੀ ਜਾਂਦੀ ਮੋਟਰਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਹੱਈਆ ਕਰਵਾਈ ਜਾਵੇ ਅਤੇ ਇਸ ਦੇ ਨਾਲ ਹੀ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ।

Last Updated : Jun 13, 2023, 3:54 PM IST

ABOUT THE AUTHOR

...view details