ਪੰਜਾਬ

punjab

ਸੁਣੋ: ਡਰੋਨ ਹਮਲਿਆਂ ਦੀ ਕਹਾਣੀ, ਬਾਰਡਰਾਂ 'ਤੇ ਵਸਦੇ ਲੋਕਾਂ ਦੀ ਜੁਬਾਨੀ

By

Published : Jul 17, 2021, 11:17 AM IST

Updated : Jul 17, 2021, 1:15 PM IST

ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੰਡੋ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਕਈ ਵਾਰ ਡਰੋਨ ਦੇਖੇ ਗਏ। ਸਥਾਨਕ ਲੋਕ ਹਰ ਸਮਾਂ ਸੁਚੇਤ ਰਹਿੰਦੇ ਹਨ। ਜੰਮੂ ਵੱਲ ਬੋਰਡਰ ਫਾਇਰਿੰਗ ਹੋਣ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਹੁੰਦੀ ਹੈ। ਫਿਰ ਵੀ ਲੋਕ ਸੁਚੇਤ ਹੋ ਕੇ ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨਾਂ ਦੇ ਨਾਲ ਹਰ ਵਕਤ ਖੜ੍ਹੇ ਰਹਿੰਦੇ ਹਨ।

ਡਰੋਨ ਹਮਲਿਆਂ ਦੀ ਕਹਾਣੀ, ਬਾਰਡਰ 'ਤੇ ਵਸਦੇ ਲੋਕਾਂ ਦੀ ਜੁਬਾਨੀ
ਡਰੋਨ ਹਮਲਿਆਂ ਦੀ ਕਹਾਣੀ, ਬਾਰਡਰ 'ਤੇ ਵਸਦੇ ਲੋਕਾਂ ਦੀ ਜੁਬਾਨੀ

ਪਠਾਨਕੋਟ : ਇੰਡੋ-ਪਾਕਿ ਸਰਹੱਦ ਦੇ ਕੰਢੇ ਵੱਸੇ ਪਿੰਡਾਂ ਦੇ ਲੋਕ ਹਰ ਵੇਲੇ ਪਾਕਿਸਤਾਨ ਵੱਲੋਂ ਹੋ ਰਹੀ ਗਤੀਵਿਧੀ 'ਤੇ ਨਜ਼ਰ ਰੱਖਦੇ ਹਨ। ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਹਰਕਤ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਹੁੰਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਬੀ.ਐਸ.ਐਫ ਅਤੇ ਪੁਲਿਸ ਨੂੰ ਦਿੱਤੀ ਜਾਂਦੀ ਹੈ। ਲੋਕ ਨਿਡਰ ਹੋ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਪਰ ਜੇ ਗੱਲ ਪਾਕਿਸਤਾਨ ਵਾਲੇ ਪਾਸਿਓਂ ਗਤੀਵਿਧੀਆਂ ਦੀ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪਠਾਨਕੋਟ ਤੇ ਬਮਿਆਲ ਸੈਕਟਰ ਦੇ ਵਿੱਚ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ।

ਪਠਾਨਕੋਟ ਇਲਾਕਾ ਨਿਵਾਸੀਆਂ ਦਾ ਹਾਲ

ਇਹ ਦੂਨ ਗਤੀਵਿਧੀਆਂ ਪਿਛਲੇ ਕੁਝ ਸਮੇਂ ਤੋ ਜ਼ਿਆਦਾ ਹੋਈਆਂ ਹਨ। ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਮਨਾਂ ਵਿੱਚ ਵੀ ਕਿਤੇ ਨਾ ਕਿਤੇ ਅਸ਼ੰਕਾ ਨਜ਼ਰ ਆ ਰਹੀ ਹੈ ਪਰ ਉਸਦੇ ਬਾਵਜੂਦ ਵੀ ਲੋਕ ਹਰ ਵੇਲੇ ਸੁਚੇਤ ਹਨ। ਜਿਹੜੇ ਪਿੰਡ ਜੰਮੂ ਦੇ ਨਾਲ ਲੱਗਦੇ ਹਨ ਤੇ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਜੰਮੂ ਵਾਲੇ ਪਾਸੇ ਕਿਸੇ ਗਤੀਵਿਧੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਲੋਕਾਂ ਦੇ ਵਿੱਚ ਥੋੜ੍ਹੀ ਤਪਸ਼ ਤਾਂ ਬਣਦੀ ਹੈ ਪਰ ਲਗਾਤਾਰ ਨਿਡਰ ਹੋ ਕੇ ਪੁਲਿਸ ਅਤੇ ਬੀ.ਐਸ.ਐਫ ਦਾ ਸਹਿਯੋਗ ਕਰਦੇ ਹਨ।

ਡਰੋਨ ਹਮਲਿਆਂ ਦੀ ਕਹਾਣੀ, ਬਾਰਡਰ 'ਤੇ ਵਸਦੇ ਲੋਕਾਂ ਦੀ ਜੁਬਾਨੀ

ਪੰਜਾਬ ਪੁਲਿਸ ਤੇ ਬੀ.ਐਸ.ਐਫ ਅਲਰਟ

ਪਾਕਿਸਤਾਨ ਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਸਮੇਂ-ਸਮੇਂ 'ਤੇ ਐਸੇ ਮਾਮਲੇ ਕਈ ਸੈਕਟਰਾਂ 'ਚ ਸਾਹਮਣੇ ਆਉਂਦੇ ਹਨ ਅਤੇ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਤੜਕਸਾਰ ਬੀ.ਐਸ.ਐਫ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜ਼ ਸੁਣੀ ਜਾਣ ਤੋਂ ਬਾਅਦ ਫਾਇਰ ਵੀ ਕੀਤੇ ਜਾਣ ਦੀ ਸੂਚਨਾ ਹੈ। ਉਥੇ ਹੀ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਜਦ ਕਰੀਬ ਇਕ ਮਹੀਨੇ ਪਹਿਲਾ ਜੰਮੂ 'ਚ ਹੋਏ ਧਮਕੀਆਂ ਤੋਂ ਬਾਅਦ ਗੁਰਦਸਪੂਰ ਵਿਖੇ ਪੰਜਾਬ ਪੁਲਿਸ ਮੁਖੀ ਅਤੇ ਬੀ.ਐਸ.ਐਫ ਆਲਾ ਅਧਕਾਰੀਆਂ ਦੀ ਵੀ ਅਹਿਮ ਮੀਟਿੰਗ ਪਿਛਲੇ ਦਿਨਾਂ 'ਚ ਹੋ ਚੁੱਕੀ ਹੈ | ਗੁਰਦਾਸਪੁਰ 'ਚ 29 ਜੂਨ ਨੂੰ ਡੀ.ਜੀ.ਪੀ ਪੰਜਾਬ ਪੁਲਿਸ ਦਿਨਕਰ ਗੁਪਤਾ ਹੋਰਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਬੀ.ਐਸ.ਐਫ ਦੇ ਅਧਕਾਰੀਆਂ ਵਿੱਚਕਾਰ ਆਪਸੀ ਤਾਲਮੇਲ ਬਣਾਉਣ 'ਤੇ ਗੱਲਬਾਤ ਕੀਤੀ ਗਈ ਸੀ।

ਡਰੋਨ ਹਮਲਿਆਂ ਦੀ ਕਹਾਣੀ, ਬਾਰਡਰ 'ਤੇ ਵਸਦੇ ਲੋਕਾਂ ਦੀ ਜੁਬਾਨੀ

ਡਰੋਨਾਂ ਰਾਹੀਂ ਹੁੰਦੀ ਹੈ ਹਥਿਆਰਾਂ ਦੀ ਤਸਕਰੀ: ਪੰਜਾਬ ਡੀਜੀਪੀ

27 ਜੂਨ ਨੂੰ ਜੰਮੂ ਸਥਿਤ ਏਅਰ ਫੋਰਸ ਬੇਸ 'ਤੇ ਡਰੋਨ ਹਮਲੇ ਮਗਰੋਂ ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਉੱਚ ਪੱਧਰੀ ਮੀਟਿੰਗ ਮਗਰੋਂ ਕਿਹਾ ਸੀ ਕਿ ਸਤੰਬਰ 2019 ਵਿੱਚ, ਇਹ ਪਹਿਲੀ ਵਾਰ ਸੀ ਕਿ ਹਥਿਆਰਾਂ ਦੀ ਤਸਕਰੀ ਲਈ ਅੰਮ੍ਰਿਤਸਰ ਵਿੱਚ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਡਰੋਨ ਨਾਲ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਕਸਰ ਕੀਤੀ ਜਾ ਰਹੀ ਸੀ ਅਤੇ ਹੁਣ ਜੰਮੂ ਵਿਚ ਡਰੋਨਾਂ ਦੀ ਵਰਤੋਂ ਨਾਲ ਅੱਤਵਾਦੀ ਹਮਲੇ ਨੇ ਸੁਰੱਖਿਆ ਸਬੰਧੀ ਹੋਰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ।” ਉਹਨਾਂ ਅੱਗੇ ਕਿਹਾ ਕਿ ਬੀਐਸਐਫ, ਪੰਜਾਬ ਪੁਲਿਸ ਅਤੇ ਸੂਬੇ ਦੇ ਲੋਕਾਂ ਵੱਲੋਂ ਪਿਛਲੇ 20 ਮਹੀਨਿਆਂ ਦੌਰਾਨ 60 ਤੋਂ ਵੱਧ ਡਰੋਨ ਉੱਡਦੇ ਵੇਖੇ ਗਏ ਹਨ।

ਇਹ ਵੀ ਪੜ੍ਹੋ:ਚੋਣਾਂ ਦੌਰਾਨ ਅੱਤਵਾਦੀ ਹਮਲਿਆਂ ਦਾ ਖ਼ਤਰਾ

Last Updated : Jul 17, 2021, 1:15 PM IST

ABOUT THE AUTHOR

...view details