ਪੰਜਾਬ

punjab

ਕਠੂਆ ਜਬਰ-ਜਨਾਹ ਮਾਮਲੇ 'ਚ 6 ਦੋਸ਼ੀਆਂ ਨੂੰ ਸਜ਼ਾ ਦਾ ਐਲਾਨ

By

Published : Jun 10, 2019, 8:57 AM IST

Updated : Jun 10, 2019, 7:26 PM IST

ਕਠੂਆ 'ਚ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਅਤੇ ਕਤਲ ਮਾਮਲੇ 'ਚ ਅੱਜ ਪਠਾਨਕੋਟ ਵਿੱਚ ਇੱਕ ਵਿਸ਼ੇਸ਼ ਅਦਾਲਤ 'ਚ ਫ਼ੈਸਲਾ ਸੁਣਾਇਆ ਗਿਆ। ਅਦਾਲਤ ਨੇ ਇਸ ਮਾਮਲੇ 'ਚ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਸੱਤਵੇਂ ਮੁਲਜ਼ਮ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ।

ਫ਼ੋਟੋ

ਪਠਾਨਕੋਟ: ਜੰਮੂ ਕਸ਼ਮੀਰ ਦੇ ਕਠੂਆ 'ਚ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿਚ ਪਠਾਨਕੋਟ ਦੀ ਅਦਾਲਤ ਨੇ ਪਿੰਡ ਦੇ ਮੁਖੀ ਸੰਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਦੋ ਵਿਸ਼ੇਸ਼ ਪੁਲਿਸ ਅਫ਼ਸਰਾਂ ਦੀਪਕ ਖਜੁਰੀਆ, ਸੁਰਿੰਦਰ ਵਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਆਨੰਦ ਦੱਤਾ ਨੂੰ ਦੋਸ਼ੀ ਠਹਿਰਾਇਆ ਹੈ। ਦੁਪਹਿਰ ਤਿੰਨ ਵਜੇ ਤੱਕ ਦੋਸ਼ੀਆਂ ਲਈ ਸਜ਼ਾ ਦਾ ਐਲਾਨ ਹੋ ਸਕਦਾ ਹੈ। ਪੁਲਿਸ ਨੇ ਸਾਂਝੀ ਰਾਮ, ਪਰਵੇਜ਼ ਕੁਮਾਰ ਅਤੇ ਦੀਪਕ ਖਜੂਰੀਆ ਨੂੰ 25 ਸਾਲਾਂ ਦੀ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਤੇ ਬਾਕੀ 3 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ।

ਕਠੂਆ ਜਬਰ-ਜਨਾਹ ਮਾਮਲੇ 'ਚ 6 ਮੁਲਜ਼ਮ ਦੋਸ਼ੀ ਕਰਾਰ

ਲਗਭਗ ਇੱਕ ਸਾਲ ਤੱਕ ਚੱਲੇ ਇਸ ਕੇਸ ਨੂੰ ਸੁਪਰੀਮ ਕੋਰਟ ਵੱਲੋਂ ਖੁਦ ਮੋਨੀਟਰ ਕੀਤਾ ਜਾ ਰਿਹਾ ਸੀ। ਇਸ ਕੇਸ ਵਿੱਚ ਹੁਣ ਤੱਕ114 ਗਵਾਹ ਕੋਰਟ ਵਿੱਚ ਪੇਸ਼ ਕੀਤੇ ਗਏ ਸਨ ਤੇ ਹੁਣ ਅਦਾਲਤ ਵੱਲੋਂ ਇਸ 'ਤੇ ਅੰਤਮ ਫ਼ੈਸਲਾ ਲਿਆ ਗਿਆ।

ਜ਼ਿਕਰੋਯਗ ਹੈ ਕਿ ਇਸ ਮਾਮਲੇ 'ਚ 8 ਦੋਸ਼ੀ ਸਨ ਅਤੇ ਉਨ੍ਹਾਂ ਵਿਰੁੱਧ ਪੰਦਰਾਂ ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਇਸ ਦੇ ਮੁਤਾਬਕ ਪਿਛਲੇ ਸਾਲ 10 ਜਨਵਰੀ ਨੂੰ ਅਗਵਾ ਕੀਤੀ ਗਈ ਅੱਠ ਸਾਲਾ ਬੱਚੀ ਨੂੰ ਕਠੂਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੰਦਿਰ 'ਚ ਬੰਧਕ ਬਣਾ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਦੱਸ ਦਈਏ ਕਿ ਇਸ ਮਾਮਲੇ 'ਚ ਤਿੰਨ ਜੂਨ ਨੂੰ ਹੋਈ ਸੁਣਵਾਈ ਦੌਰਾਨ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਉਸ ਸਮੇਂ ਜ਼ਿਲ੍ਹਾਂ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ 10 ਜੂਨ ਨੂੰ ਇਸ ਮਾਮਲੇ 'ਤੇ ਫ਼ੈਸਲਾ ਸੁਣਾਇਆ ਜਾ ਸਕਦਾ ਹੈ।

Intro:Body:

 


Conclusion:
Last Updated :Jun 10, 2019, 7:26 PM IST

ABOUT THE AUTHOR

...view details