ਪੰਜਾਬ

punjab

ਮਾਲ ਗੱਡੀਆਂ ਦੀ ਐਂਟਰੀ ਬੰਦ ਕਰ ਸਰਕਾਰੀ ਖਜ਼ਾਨੇ ਨੂੰ ਘਾਟਾ ਪਾ ਰਹੀ ਮੋਦੀ ਸਰਕਾਰ: ਕਿਸਾਨ ਆਗੂ

By

Published : Nov 3, 2020, 8:26 AM IST

ਮੋਗਾ ਰੇਲਵੇ ਸਟੇਸ਼ਨ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਪੰਜਾਬ ਵਿੱਚ ਬੰਦ ਕਰਕੇ ਮੋਦੀ ਸਰਕਾਰ ਸਰਕਾਰੀ ਖ਼ਜ਼ਾਨੇ ਨੂੰ ਹੀ ਘਾਟਾ ਪਾ ਰਹੀ ਹੈ

ਮਾਲ ਗੱਡੀਆਂ ਦੀ ਐਂਟਰੀ ਬੰਦ ਕਰ ਸਰਕਾਰੀ ਖਜ਼ਾਨੇ ਨੂੰ ਘਾਟਾ ਪਾ ਰਹੀ ਮੋਦੀ ਸਰਕਾਰ: ਕਿਸਾਨ ਆਗੂ
ਮਾਲ ਗੱਡੀਆਂ ਦੀ ਐਂਟਰੀ ਬੰਦ ਕਰ ਸਰਕਾਰੀ ਖਜ਼ਾਨੇ ਨੂੰ ਘਾਟਾ ਪਾ ਰਹੀ ਮੋਦੀ ਸਰਕਾਰ: ਕਿਸਾਨ ਆਗੂ

ਮੋਗਾ: ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਮੋਗਾ ਰੇਲਵੇ ਸਟੇਸ਼ਨ 'ਤੇ ਧਰਨਾ 33 ਵੇਂ ਦਿਨ ਵੀ ਜਾਰੀ ਹੈ। ਇਸ ਧਰਨੇ ਵਿੱਚ ਬੀਜੇਪੀ ਕਿਸਾਨ ਮੋਰਚਾ ਸੈੱਲ ਦੇ ਸਾਬਕਾ ਪੰਜਾਬ ਪ੍ਰਧਾਨ ਤਰਲੋਚਨ ਸਿੰਘ ਗਿੱਲ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨਾਂ ਦੀ ਹਮਾਇਤ ਕਰਦਿਆਂ ਸਾਬਕਾ ਬੀਜੇਪੀ ਨੇਤਾ ਤਰਲੋਚਨ ਸਿੰਘ ਗਿੱਲ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੋਦੀ ਸਰਕਾਰ ਪੰਜਾਬ 'ਚ ਮਾਲ ਗੱਡੀਆਂ ਦੀ ਐਂਟਰੀ 'ਤੇ ਪਾਬੰਦੀ ਲਾ ਕੇ ਸਰਕਾਰੀ ਖ਼ਜ਼ਾਨੇ ਨੂੰ ਹੀ ਘਾਟਾ ਪਾ ਰਹੀ ਹੈ ਜਦਕਿ ਅਜਿਹਾ ਕਰਨ ਨਾਲ ਪੰਜਾਬ 'ਚ ਕਿਸਾਨਾਂ ਨੂੰ ਖਾਦ ਦੀ ਪਰੇਸ਼ਾਨੀ ਨਹੀਂ ਆਵੇਗੀ।

ਮਾਲ ਗੱਡੀਆਂ ਦੀ ਐਂਟਰੀ ਬੰਦ ਕਰ ਸਰਕਾਰੀ ਖਜ਼ਾਨੇ ਨੂੰ ਘਾਟਾ ਪਾ ਰਹੀ ਮੋਦੀ ਸਰਕਾਰ: ਕਿਸਾਨ ਆਗੂ

ਹਰਿਆਣਾ ਦੇ ਰਸਤੇ ਟਰੱਕਾਂ ਦੇ ਜ਼ਰੀਏ ਪੰਜਾਬ ਆਵੇਗੀ ਖਾਦ
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ 'ਚ ਕਿਸਾਨਾਂ ਨੂੰ ਮਾਲ ਗੱਡੀਆਂ ਬੰਦ ਹੋਣ ਕਰਕੇ ਖਾਦ ਦੀ ਕਿੱਲਤ ਪੇਸ਼ ਨਹੀਂ ਆਵੇਗੀ, ਕਿਉਂਕਿ ਕਿਸਾਨਾਂ ਕੋਲ ਪਹਿਲਾਂ ਹੀ ਜ਼ਰੂਰਤ ਦੇ ਮੁਤਾਬਕ 80 ਫ਼ੀਸਦ ਦੇ ਕਰੀਬ ਖਾਦ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਖਾਦ ਬਾਹਰੋਂ ਮੰਗਵਾਉਣੀ ਪਈ ਤਾਂ ਟਰੱਕਾਂ ਦੇ ਜ਼ਰੀਏ ਹਰਿਆਣਾ ਦੇ ਰਸਤੇ ਤੋਂ ਪੰਜਾਬ ਵਿੱਚ ਖਾਦ ਮੰਗਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜਿਹੇ ਤਰੀਕੇ ਨਾਲ ਕਿਸਾਨਾਂ ਨੂੰ ਖਾਦ ਥੋੜ੍ਹੀ ਮਹਿੰਗੀ ਮਿਲੇਗੀ ਪਰ ਕਿਸਾਨ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਨਹੀਂ ਝੁਕਣਗੇ।

ਸਰਕਾਰੀ ਖਜ਼ਾਨੇ ਨੂੰ ਘਾਟਾ ਪਾ ਰਹੀ ਮੋਦੀ ਸਰਕਾਰ
ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਮਾਲ ਗੱਡੀਆਂ ਪੰਜਾਬ ਵਿੱਚ ਬੰਦ ਕਰਕੇ ਮੋਦੀ ਸਰਕਾਰ ਸਰਕਾਰੀ ਖ਼ਜ਼ਾਨੇ ਨੂੰ ਹੀ ਘਾਟਾ ਪਾ ਰਹੀ ਹੈ ਕਿਉਂਕਿ ਮਾਲ ਗੱਡੀਆਂ ਤੋਂ ਹੋਣ ਵਾਲੀ ਕਰੋੜਾਂ ਰੁਪਏ ਦੀ ਕਮਾਈ ਲੋਕਾਂ ਦੀ ਭਲਾਈ ਲਈ ਹੀ ਵਰਤੀ ਜਾਂਦੀ ਹੈ ਪਰ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕਰੋੜਾਂ ਰੁਪਏ ਕਰਕੇ ਸਰਕਾਰ ਇੱਕ ਤਰ੍ਹਾਂ ਦਾ ਦੇਸ਼ ਧ੍ਰੋਹੀ ਕੰਮ ਕਰ ਰਹੀ ਹੈ।

ABOUT THE AUTHOR

...view details