ਪੰਜਾਬ

punjab

ਮੰਡੀਆਂ ਦੇ ਖਰਾਬ ਪ੍ਰਬੰਧਾਂ ਤੋਂ ਕਿਸਾਨ ਨਿਰਾਸ਼

By

Published : Oct 1, 2022, 4:14 PM IST

1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਹੋਣ ਜਾ ਰਹੀ ਹੈ। ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਮੋਗਾ ਮੰਡੀ ਵਿੱਚ ਗਰਾਊਂਡ ਜ਼ੀਰੋ ਤੋਂ ETV BHARAT ਟੀਵੀ ਵੱਲੋ ਰਿਐਲਟੀ ਚੈੱਕ ਕੀਤਾ ਗਿਆ। poor management of Moga Mandi

poor management of Moga Mandi
poor management of Moga Mandi

ਮੋਗਾ: ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ ਇਸ ਖਰੀਦ ਨੂੰ ਲੈ ਕੇ ਦਾਣਾ ਮੰਡੀ ਮੋਗਾ ਵਿੱਚ ਈਟੀਵੀ ਭਾਰਤ ਵੱਲੋਂ ਰਿਐਲਟੀ ਚੈੱਕ ਕੀਤਾ ਗਿਆ। ਮੰਡੀ ਵਿੱਚ ਬਾਸਮਤੀ ਵੇਚਣ ਆਏ ਕਿਸਾਨਾਂ ਨੇ ਕਈ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਮੰਡੀ ਵਿੱਚ ਬਾਸਮਤੀ ਵੇਚਣ ਆਏ ਕਿਸਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਮੰਡੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੀ ਸਮੱਸਿਆ ਹੈ ਜਦੋਂ ਥੋੜ੍ਹਾ ਬਹੁਤਾ ਪਾਸੇ ਜਾਦੇ ਹਾਂ ਤਾਂ ਉਦੋਂ ਹੀ ਅਵਾਰਾ ਪਸ਼ੂ ਝੋਨੇ ਦੀਆਂ ਢੇਰੀਆਂ 'ਤੇ ਆ ਜਾਂਦੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਵਾਰ ਮੰਡੀਆਂ ਦੇ ਪੁਖਤਾ ਪ੍ਰਬੰਧ ਕਰਨ ਦੀ ਅਪੀਲ (Farmers upset with bad management in Moga Mandi) ਕੀਤੀ ਅਤੇ ਕਿਹਾ ਕਿ ਪਾਣੀ ਅਤੇ ਬਾਥਰੂਮਾਂ ,ਟੁਆਇਲਟਾ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਵੇ ।

poor management of Moga Mandi

ਉਧਰ ਜਦੋਂ ਦੂਸਰੇ ਪਾਸੇ ਮਾਰਕੀਟ ਕਮੇਟੀ ਮੋਗਾ ਦੇ ਸੈਕਟਰੀ ਸੰਦੀਪ ਸਿੰਘ ਗੋਦਾਰਾਂ ਨਾਲ 1 ਅਕਤੂਬਰ ਤੋਂ ਹੋਣ ਜਾ ਰਹੀ ਝੋਨੇ ਦੀ ਖ਼ਰੀਦ ਨੂੰ ਲੈ ਕੇ ਮੰਡੀ ਵਿੱਚ ਕੀਤੇ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਸਫ਼ਾਈ, ਪਾਣੀ ਅਤੇ ਟਾਇਲਟਾਂ ਆਦਿ ਦਾ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੂੰ ਇਸ ਵਾਰ ਵਾਟਰ ਕੂਲਰਾਂ ਰਾਹੀਂ RO ਵਾਲਾ ਪਾਣੀ ਮੁਹੱਈਆ ਕੀਤਾ ਜਾਵੇਗਾ।

ਸੈਕਟਰੀ ਸੰਦੀਪ ਸਿੰਘ ਗੋਦਾਰਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਰੋਕਥਾਮ ਲਈ 5 ਚੌਕੀਦਾਰ ਵੀ ਤਾਇਨਾਤ ਕੀਤੇ ਗਏ ਹਨ ਜੋ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰ ਕੇ ਰੱਖਣਗੇ। ਕਿ ਅਜੇ ਬਾਸਮਤੀ ਹੀ ਮੰਡੀ 'ਚ ਆਈ ਹੈ ਜੋ 3000 ਤੋਂ ਲੈ ਕੇ 35 ਸੌ ਤੱਕ ਵਿਕ ਰਹੀ ਹੈ ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ :-CM ਮਾਨ ਦੀ ਪਤਨੀ ਤੇ ਮਾਂ ਦਾ ਵਿਰੋਧ, ਕਾਰ ਦਾ ਕੀਤਾ ਘਿਰਾਓ

ABOUT THE AUTHOR

...view details