ਪੰਜਾਬ

punjab

ਮਾਨਸਾ ਦੇ 2 ਪੜ੍ਹੇ ਲਿਖੇ ਨੌਜਵਾਨਾਂ ਨੇ ਸ਼ੁਰੂ ਕੀਤੀ ਆਰਗੈਨਿਕ ਖੇਤੀ

By

Published : Jun 14, 2021, 9:00 PM IST

ਮਾਨਸਾ : ਮਾਨਸਾ ਦੇ ਦੋ ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਆਰਗੈਨਿਕ ਖੇਤੀ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਸਬਜ਼ੀਆਂ ਦੀ ਪਨੀਰੀ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਬੀਐਸਸੀ ਐਗਰੀਕਲਚਰ ਕੀਤੀ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਪੈਸਟੀਸਾਈਡ ਤੋਂ ਮੁਕਤ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸ਼ੁੱਧ ਸਬਜ਼ੀਆਂ ਮਿਲ ਸਕਣ।

ਇਹ ਨੌਜਵਾਨ ਸਾਂਭ ਰਹੇ ਆਪਣੀ ਜੁੰਮੇਵਾਰੀ, ਕਰ ਰਹੇ ਆਰਗੈਨਿਕ ਖੇਤੀ

ਉਨ੍ਹਾਂ ਦੱਸਿਆ ਕਿ ਅੱਜ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਕਿਉਂਕਿ ਅੱਜ ਸਬਜ਼ੀਆਂ ਤੇ ਐਨੀ ਜ਼ਿਆਦਾ ਪੈਸਟੀਸਾਈਡ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜੋ ਕਿ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਸਬਜ਼ੀਆਂ ਤੇ ਨਿੰਮ ਲੱਸੀ ਦੇਸੀ ਅੱਕ ਆਦਿ ਦਾ ਛਿੜਕਾਅ ਕਰਦੇ ਹਨ ਤਾਂ ਕਿ ਬਿਨਾਂ ਪੈਸਟੀਸਾਈਡ ਤੋਂ ਸਬਜ਼ੀਆਂ ਤਿਆਰ ਕੀਤੀਆਂ ਜਾ ਸਕਣ ਅਤੇ ਲੋਕਾਂ ਦੀ ਸਿਹਤ ਤੇ ਵੀ ਕੋਈ ਮਾੜਾ ਅਸਰ ਨਾ ਹੋਵੇ।

ਬੀਐੱਸਸੀ ਐਗਰੀਕਲਚਰ ਨੌਜਵਾਨ ਰਜਨੀਸ਼ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਗਈ ਹੈ। ਜਿਸ ਦੇ ਵਿੱਚ ਪਿਆਜ਼ ਤੋਂ ਲੈ ਕੇ ਧਨੀਏ ਤੱਕ ਹਰ ਸਬਜ਼ੀ ਦੀ ਪਨੀਰੀ ਅਤੇ ਸਬਜ਼ੀ ਤਿਆਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਬਜ਼ੀਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਟੀਸਾਈਡ ਦਾ ਛਿੜਕਾਅ ਨਹੀਂ ਕੀਤਾ ਜਾਂਦਾ ਅਤੇ ਇਨ੍ਹਾਂ ਉਪਰ ਸਿਰਫ਼ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ ਦੇਸੀ ਬੈਕਟੀਰੀਆ ਦਾ ਹੀ ਛਿੜਕਾਅ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਲੋਕ ਪੈਸਟੀਸਾਈਡ ਦੇ ਛਿੜਕਾਅ ਵਾਲੀਆਂ ਸਬਜ਼ੀਆਂ ਖਾ ਕੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਗੈਨਿਕ ਖੇਤੀ ਸ਼ੁਰੂ ਕਰਨਗੇ ਅਤੇ ਉਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੈਸਟੀਸਾਈਡ ਦਾ ਛਿੜਕਾਅ ਨਹੀਂ ਕਰਨਗੇ ਅਤੇ ਲੋਕਾਂ ਨੂੰ ਸ਼ੁੱਧ ਸਬਜ਼ੀਆਂ ਮੁਹੱਈਆ ਕਰਵਾਉਣਗੇ।

ਇਹ ਵੀ ਪੜ੍ਹੋ:BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ

ਉਨ੍ਹਾਂ ਵੱਲੋਂ ਹਰ ਪ੍ਰਕਾਰ ਦੀ ਸਬਜ਼ੀ ਤਿਆਰ ਕੀਤੀ ਗਈ ਹੈ ਅਤੇ ਇਨ੍ਹਾਂ ਸਬਜ਼ੀਆਂ ਨੂੰ ਬਾਜ਼ਾਰ ਤੱਕ ਵੀ ਪਹੁੰਚਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਵੱਲੋਂ ਇਸ ਕੰਮ ਨੂੰ ਹੋਰ ਵੀ ਵਧਾਇਆ ਜਾਵੇਗਾ।

ABOUT THE AUTHOR

...view details