ਪੰਜਾਬ

punjab

ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 8

By

Published : Mar 13, 2020, 2:09 PM IST

ਅਸੀਂ ਜਿਉਂਦੇ ਅਣਖ ਦੇ ਨਾਲ ਪ੍ਰੋਗਰਾਮ ਤਹਿਤ ਅੱਜ ਅਸੀਂ ਮਾਨਸਾ ਦੇ ਪਿੰਡ ਭੈਣਾ ਬਾਘਾ ਵਿਖੇ ਪਹੁੰਚੇ, ਜਿੱਥੋ ਕਿਸਾਨ ਗੌਰਾ ਸਿੰਘ ਹੋਰਨਾਂ ਕਿਸਾਨਾਂ ਲਈ ਪ੍ਰੇਰਕ ਬਣ ਰਿਹਾ ਹੈ।

jionde anakh de nal
ਫ਼ੋਟੋ

ਮਾਨਸਾ: ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਦੇ ਮਾਮਲਿਆਂ ਨੂੰ ਆਏ ਦਿਨ ਚੁੱਕਿਆ ਜਾਂਦਾ ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਲੱਖਾਂ ਹੀ ਕਿਸਾਨ ਅਜਿਹੇ ਵੀ ਨੇ ਜੋ ਜ਼ਮੀਨ ਦੇ ਛੋਟੇ ਟੁਕੜੇ ਉੱਤੇ ਖੇਤੀ ਦੇ ਨਾਲ-ਨਾਲ ਹੋਰ ਛੋਟੇ ਕਾਰੋਬਾਰ ਕਰ ਕੇ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਆਪਣੀ ਖ਼ਾਸ ਪ੍ਰੋਗਰਾਮ ਜਿਉਂਦੇ ਨੇ ਅਣਖ ਦੇ ਨਾਲ ਰਾਹੀਂ ਮਿਲਾਉਣ ਜਾ ਰਹੇ ਹਾਂ, ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਰਹਿਣ ਵਾਲੇ ਕਿਸਾਨ ਗੌਰਾ ਸਿੰਘ ਤੇ ਉਸ ਦੇ ਸਾਥੀਆਂ ਨਾਲ ਜੋ ਕਿ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਬਣ ਰਹੇ ਹਨ।

ਉਹ ਜੋ ਜਿਉਂਦੇ ਨੇ ਅਣਖ ਦੇ ਨਾਲ।

ਕਿਸਾਨ ਗੌਰਾ ਸਿੰਘ ਵਲੋਂ ਬਦਲਵੀਂ ਖੇਤੀ ਅਪਣਾ ਕੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਗਈ ਹੈ। ਇਸ ਪਿੰਡ 'ਚੋਂ ਇਸ ਕਿਸਾਨ ਨੇ 350 ਏਕੜ ਦੇ ਕਰੀਬ ਸ਼ਿਮਲਾ ਮਿਰਚ, ਮਟਰ ਅਤੇ ਖਰਬੂਜੇ ਦੀ ਖੇਤੀ ਸ਼ੁਰੂ ਕੀਤੀ ਹੈ। ਇਹ ਕਿਸਾਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਨੂੰ ਪਹਿਲ ਦੇ ਰਹੇ ਹਨ।

ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 4 ਤੋਂ 5 ਏਕੜ ਵਿੱਚ ਸ਼ਿਮਲਾ ਮਿਰਚ ਲਗਾਈ ਗਈ ਹੈ ਅਤੇ ਇਸ ਦੀ ਗੋਡੀ ਵੀ ਉਹ ਖੁਦ ਆਪ ਹੀ ਕਰਦੇ ਹਨ। ਇਸ ਤੋਂ ਬਾਅਦ ਸ਼ਿਮਲਾ ਮਿਰਚ ਦੀ ਤੁੜਵਾਈ ਸ਼ੁਰੂ ਹੋ ਜਾਵੇਗੀ। ਹੁਣ 5-7 ਸਾਲਾਂ ਤੋਂ ਭੈਣੀ ਬਾਘਾ ਚੋਂ ਸ਼ਿਮਲਾ ਮਿਰਚ ਦੀ ਵੱਡੇ ਪੱਧਰ 'ਤੇ ਕਾਸ਼ਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸ਼ੁਰੂ ਚੋਂ ਮਲੇਰਕੋਟਲਾ ਵਿੱਚ ਉਹ ਸ਼ਿਮਲਾ ਮਿਰਚ ਲੈ ਕੇ ਜਾਂਦੇ ਸਨ ਅਤੇ ਜਿਨ੍ਹਾਂ ਕੁ ਰੇਟ ਮਿਲਦਾ ਸੀ, ਵਪਾਰੀਆਂ ਨੂੰ ਦੇ ਕੇ ਵਾਪਿਸ ਆ ਜਾਂਦੇ ਸਨ, ਪਰ ਹੁਣ 5-6 ਸਾਲਾਂ ਤੋਂ ਦਿੱਲੀ, ਆਗਰਾ, ਬੀਕਾਨੇਰ, ਲਖਨਊ ਤੇ ਸ੍ਰੀਨਗਰ ਆਦਿ ਦੇ ਵਪਾਰੀ ਉਨ੍ਹਾਂ ਦੇ ਖੇਤਾਂ ਚੋਂ ਆ ਕੇ ਖ਼ੁਦ ਸ਼ਿਮਲਾ ਮਿਰਚ ਲੈ ਕੇ ਜਾਂਦੇ ਹਨ ਤੇ ਇਸ ਦਾ ਮੁਨਾਫ਼ਾ ਵੀ ਵਧੀਆ ਮਿਲ ਜਾਂਦਾ ਹੈ।

ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਸ਼ਿਮਲਾ ਮਿਰਚ ਦੀ ਕਾਸ਼ਤ ਦੇ ਲਈ ਪਾਣੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੀਆ ਹੋਣੀ ਚਾਹੀਦੀ ਹੈ ਅਤੇ ਫਿਰ ਸਬਜ਼ੀਆਂ ਦੀ ਕਾਸ਼ਤ ਵੀ ਵਧੀਆ ਹੁੰਦੀ ਹੈ। ਕਿਸਾਨ ਨੇ ਹੋਰ ਵੀ ਕਿਸਾਨਾਂ ਨੂੰ ਕਿਹਾ ਕਿ ਉਹ ਕਣਕ, ਝੋਨੇ ਅਤੇ ਨਰਮੇ ਦੇ ਫ਼ਸਲੀ ਚੱਕਰ ਚੋਂ ਨਿਕਲ ਕੇ ਜੇਕਰ ਸਬਜ਼ੀਆਂ ਦੀ ਕਾਸ਼ਤ ਕਰਨ ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤਰ ਅਰਸ਼ਦੀਪ ਸਿੰਘ ਵੀ ਪੜਾਈ ਦੇ ਨਾਲ-ਨਾਲ ਖੇਤੀ ਵਿੱਚ ਪੂਰਾ ਸਾਥ ਦੇ ਰਿਹਾ ਹੈ। ਉੱਥੇ ਹੀ ਕਿਸਾਨ ਮਹਿੰਦਰ ਸਿੰਘ ਨੇ ਕਿਹਾ ਕਿ ਭੈਣੀ ਬਾਘਾ ਵਲੋਂ ਕਰੀਬ 350 ਏਕੜ ਜ਼ਮੀਨ ਉੱਤੇ ਸ਼ਿਮਲਾ ਮਿਰਚ, ਮਟਰ ਅਤੇ ਖਰਬੂਜ਼ੇ ਦੀ ਕਾਸ਼ਤ ਕੀਤੀ ਗਈ ਹੈ ਤੇ ਕਿਸਾਨਾਂ ਵੱਲੋਂ ਬਦਲਵੀਂ ਖੇਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਸ਼ਿਕਾਇਤ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫ਼ਸਲੀ ਚੱਕਰ ਚੋਂ ਕੱਢਣ ਲਈ ਤਾਂ ਕਹਿੰਦੀ ਹੈ, ਪਰ ਕਿਸਾਨਾਂ ਦੀ ਬਾਂਹ ਨਹੀਂ ਫੜਦੀ ਅਤੇ ਨਾ ਹੀ ਕਿਸਾਨਾ ਨੂੰ ਸਬਜ਼ੀਆਂ ਦੀ ਕਾਸ਼ਤ 'ਤੇ ਸਬਸਿਡੀ ਦਿੱਤੀ ਜਾਂਦੀ ਹੈ।

ਜਿੱਥੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਫ਼ਸਲੀ ਚੱਕਰ ਚੋਂ ਨਿਕਲਣ, ਉੱਥੇ ਹੀ, ਸਰਕਾਰ ਦਾ ਇਸ ਖੇਤੀ ਵਿੱਚ ਕਿਸਾਨਾਂ ਦੀ ਬਾਂਹ ਫੜਣਾ ਵੀ ਫਰਜ਼ ਹੈ, ਤਾਂ ਕਿ ਹੋਰ ਕਿਸਾਨ ਵੀ ਬਦਲਵੀਂ ਖੇਤੀ ਨੂੰ ਅਪਣਾ ਸਕਣ।

ਇਹ ਵੀ ਪੜ੍ਹੋ: ਬਿਜਲੀ ਤੋਂ 'ਸੱਖਣਾ' ਕੈਪਟਨ ਦਾ ਸਮਾਰਟ ਸਕੂਲ

ABOUT THE AUTHOR

...view details