ਪੰਜਾਬ

punjab

Ludhiana court complex: ਲੁਧਿਆਣਾ ਕਚਹਿਰੀ ਕੰਪਲੈਕਸ 'ਚ ਦੋ ਗੁੱਟਾਂ 'ਚ ਹੋਈ ਖੂਨੀ ਝੜਪ, ਇਕ ਨੌਜਵਾਨ ਜ਼ਖਮੀ

By ETV Bharat Punjabi Team

Published : Sep 30, 2023, 10:31 PM IST

ਲੁਧਿਆਣਾ 'ਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਹੋ ਗਏ ਜਦੋਂ ਕੋਰਟ ਕੰਪਲੈਕਸ ਦੌਰਾਨ ਦੋ ਧਿਰਾਂ ਆਪਸ 'ਚ ਭੀੜ ਗਈਆਂ। ਇਸ ਝੜਪ 'ਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਕੀ ਹੈ ਪੂਰਾ ਮਾਮਲਾ ਪੜ੍ਹੋ ਰਿਪੋਰਟ...

Ludhiana court complex: ਲੁਧਿਆਣਾ ਕਚਹਿਰੀ ਕੰਪਲੈਕਸ 'ਚ ਦੋ ਗੁੱਟਾਂ 'ਚ ਹੋਈ ਖੂਨੀ ਝੜਪ,  ਇਕ ਨੌਜਵਾਨ ਜ਼ਖਮੀ
Ludhiana court complex: ਲੁਧਿਆਣਾ ਕਚਹਿਰੀ ਕੰਪਲੈਕਸ 'ਚ ਦੋ ਗੁੱਟਾਂ 'ਚ ਹੋਈ ਖੂਨੀ ਝੜਪ, ਇਕ ਨੌਜਵਾਨ ਜ਼ਖਮੀ

Ludhiana court complex: ਲੁਧਿਆਣਾ ਕਚਹਿਰੀ ਕੰਪਲੈਕਸ 'ਚ ਦੋ ਗੁੱਟਾਂ 'ਚ ਹੋਈ ਖੂਨੀ ਝੜਪ, ਇਕ ਨੌਜਵਾਨ ਜ਼ਖਮੀ

ਲੁਧਿਆਣਾ: ਲੁਧਿਆਣਾ ਦੀ ਕੋਰਟ ਕੰਪਲੈਕਸ (Ludhiana court complex)'ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪੇਸ਼ੀ ਭੁਗਤਣ ਆਈਆਂ ਦੋ ਧਿਰਾਂ 'ਚ ਹੱਥੋਪਾਈ ਹੋਣ ਲੱਗ ਗਈ।ਇਸ ਝੜਪ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਸਰਜੀਕਲ ਬਲੇਡਾਂ ਅਤੇ ਕੜੇ ਨਾਲ ਹਮਲਾ ਕੀਤਾ ਗਿਆ। ਇਸ ਲੜਾਈ 'ਚ ਚਿਰਾਗ ਨਾਮ ਦਾ ਨੌਜਵਾਨ ਜ਼ਖਮੀ ਹੋਇਆ ਹੈ। ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੀਰਜ ਚੌਧਰੀ ਨੇ ਦੱਸਿਆ ਕਿ ਕੋਰਟ ਕੰਪਲੈਕਸ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ। ਜਿੱਥੇ ਦੋਵੇਂ ਧੜੇ ਪੇਸ਼ੀ ਲਈ ਆਏ ਸਨ, ਉਕਤ ਨੌਜਵਾਨ ਖਿਲਾਫ ਪਹਿਲਾਂ ਹੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੈ। ਪੁਲਿਸ ਨੇ ਦੱਸਿਆ ਕਿ ਇਹ ਕੋਰਟ 'ਚ ਵਕੀਲ ਦੇ ਚੇਂਬਰ 'ਚ ਜਾ ਰਹੇ ਸਨ ਜਦੋਂ ਇਹ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਦੋਵਾਂ ਗੁਟਾਂ ਵਿਚਾਲੇ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ। ਜੇਲ੍ਹ 'ਚ ਵੀ ਇਨ੍ਹਾਂ ਦੇ ਵਿਚਕਾਰ ਰੰਜਿਸ਼ ਚੱਲ ਰਹੀ ਸੀ।

ਚਿਰਾਗ ਨੂੰ ਮੁੜ ਭੇਜਿਆ ਜੇਲ੍ਹ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਿਵਲ ਹਸਪਤਾਲ ਇਲਾਜ ਤੋਂ ਬਾਅਦ ਮੁਲਜ਼ਮ ਨੂੰ ਮੁੜ ਤੋਂ ਜੇਲ੍ਹ ਭੇਜ ਦਿੱਤਾ ਹੈ। ਕਾਬਲੇਗ਼ੌਰ ਹੈ ਕਿ ਕੋਰਟ ਦੇ ਅੰਦਰ ਹਰ ਵਕਤ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਇਸ ਤਰਾਂ ਲੜਾਈ ਹੋਣਾ ਅਤੇ ਬਲੇਡ ਨਾਲ ਇੱਕ ਦੂਜੇ 'ਤੇ ਹਮਲਾ ਕਰਨਾ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜੇ ਕਰਦਾ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਦੂਜੀ ਪਾਰਟੀ ਦੇ ਕੁਝ ਮੈਂਬਰ ਜ਼ਰੂਰ ਮੌਕੇ ਤੋਂ ਫ਼ਰਾਰ ਹੋ ਗਏ। ਜਿੰਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details