ਲੁਧਿਆਣਾ:ਵਿਸ਼ਵ ਭਰ ਵਿੱਚ ਨਵੀਂ ਬੀਮਾਰੀ ਮੰਕੀ ਪੌਕਸ (monkey pox) ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਨਾ ਸਿਰਫ ਵੱਖ-ਵੱਖ ਦੇਸ਼ਾਂ ਦੇ ਸਿਹਤ ਮਹਿਕਮੇ (Department of Health) ਸਗੋਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ (World Health Organization) ਨੇ ਵੀ ਇਸ ‘ਤੇ ਕਾਫ਼ੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਡਬਲਿਊ.ਐੱਚ.ਓ. (WHO) ਦੇ ਮੁਤਾਬਕ ਮੰਕੀ ਬਾਕਸ ਇੱਕ ਵਾਇਰਸ ਹੈ, ਜੋ ਆਰਥੋਪੋਡਸ ਵਾਇਰਸ ਜੀਨਸ ਦਾ ਮੈਂਬਰ ਹੈ ਮੰਕੀ ਫੋਕਸ ਹੋਣ ਨਾਲ ਮਨੁੱਖੀ ਸਰੀਰ ਅੰਦਰ ਇਸ ਦੇ ਦੋ ਤੋਂ ਚਾਰ ਹਫ਼ਤਿਆਂ ਦੇ ਅੰਦਰ ਲੱਛਣ ਵਿਖਾਈ ਦੇ ਸਕਦੇ ਹਨ।
ਫਿਲਹਾਲ ਇਸ ਦੀ ਮੌਤ ਦਰ 3 ਤੋਂ 6 ਫ਼ੀਸਦੀ ਹੀ ਦੱਸੀ ਗਈ ਹੈ। ਡਬਲਿਊ.ਐੱਚ.ਓ. (WHO) ਮੁਤਾਬਿਕ ਮੰਕੀ ਫੋਕਸ ਉਨ੍ਹਾਂ ਲੋਕਾਂ ਵਿੱਚ ਫੈਲਦਾ ਹੈ, ਜੋ ਪਹਿਲਾਂ ਤੋਂ ਹੀ ਇਸ ਨਾਲ ਪੀੜਤ ਹਨ, ਭਾਵ ਇੱਕ ਤੋਂ ਦੂਜੇ ‘ਚ ਜਾਂਦਾ ਹੈ। ਡਬਲਿਊ.ਐੱਚ.ਓ. (WHO) ਨੇ ਵੀ ਕਿਹਾ ਹੈ ਕਿ ਸਮਲੈਂਗਿਕ ਮਨੁੱਖਾਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਭਾਰਤ (India) ਦੇ ਵਿੱਚ ਹਾਲੇ ਕੁਝ ਹੀ ਮਰੀਜ਼ਾਂ ਦੀ ਇਸ ਬਿਮਾਰੀ ਨਾਲ ਪੁਸ਼ਟੀ ਹੋਈ ਹੈ। ਦਿੱਲੀ ਦੇ ਵਿੱਚ ਵੀ ਇੱਕ ਮਰੀਜ਼ ਦੀ ਮੰਕੀ ਪੋਕਸੋ ਨਾਲ ਪੁਸ਼ਟੀ ਹੋ ਚੁੱਕੀ ਹੈ, ਹਾਲਾਂਕਿ ਉਸ ਦਾ ਕੋਈ ਵਿਦੇਸ਼ੀ ਟ੍ਰੈਵਲ ਰਿਕਾਰਡ ਵੀ ਨਹੀਂ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਹ ਹਿਮਾਚਲ ਜਾ ਕੇ ਆਇਆ ਸੀ।
ਪੰਜਾਬ ਵਿੱਚ ਚੌਕਸੀ:ਸਿਹਤ ਮਹਿਕਮੇ (Department of Health) ਵੱਲੋਂ ਮੰਕੀ ਪੌਕਸ ਦੇ ਮਾਮਲੇ ਭਾਰਤ ਦੇ ਕੁਝ ਸੂਬਿਆਂ ਵਿੱਚ ਪਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਹਾਲਾਂਕਿ ਪੰਜਾਬ ਵਿੱਚ ਫਿਲਹਾਲ ਇਸ ਵਾਇਰਸ ਦਾ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਪਾਇਆ ਗਿਆ ਹੈ, ਪਰ ਸਿਹਤ ਮਹਿਕਮੇ ਵੱਲੋਂ ਹੁਣ ਤੂੰ ਹੀ ਲੋਕਾਂ ਨੂੰ ਇਹਤਿਹਾਤ ਵਰਤਣ ਲਈ ਜ਼ਰੂਰ ਕਿਹਾ ਜਾ ਰਿਹਾ ਹੈ, ਖ਼ਾਸ ਕਰਕੇ ਜੋ ਲੋਕ ਬਾਹਰੂ ਟ੍ਰੈਵਲ ਕਰਕੇ ਆ ਰਹੇ ਹਨ। ਉਨ੍ਹਾਂ ਨੂੰ ਇਕਾਂਤ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਲੁਧਿਆਣਾ ਸਿਵਲ ਸਰਜਨ (Ludhiana Civil Surgeon) ਡਾ. ਹਿਤਿੰਦਰ ਕੌਰ ਨੇ ਕਿਹਾ ਹੈ ਕਿ ਮੰਕੀ ਪੌਕਸ ਦੇ ਫਿਲਹਾਲ ਪੰਜਾਬ ਵਿੱਚ ਕਈ ਮਾਮਲੇ ਸਾਹਮਣੇ ਨਹੀਂ ਆਏ, ਪਰ ਇਸ ਨੂੰ ਲੈ ਕੇ ਜਿੰਨੇ ਵੀ ਡਾਕਟਰ ਨੇ ਉਨ੍ਹਾਂ ਨੂੰ ਲੋੜੀਂਦੀਆਂ ਗਾਈਡਲਾਈਂਸ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲੱਛਣ ਸਰੀਰ ਤੇ ਅਲਰਜੀ ਹੋਣਾ ਖਾਂਸੀ ਜ਼ੁਕਾਮ ਸਿਰਦਰਦ ਅਤੇ ਤੇਜ਼ ਬੁਖਾਰ ਆਉਣਾ ਹੈ ਅਤੇ ਜੇਕਰ ਇਸ ਤਰ੍ਹਾਂ ਦੀ ਕਿਸੇ ਵੀ ਮਰੀਜ਼ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਵਿਦੇਸ਼ਾਂ ਤੋਂ ਟ੍ਰੈਵਲ ਕਰਕੇ ਆ ਰਹੇ ਹਨ ਅਤੇ ਜਿਨ੍ਹਾਂ ਦੇਸਾਂ ਵਿੱਚ ਮੰਕੀ ਪੌਕਸ ਦੇ ਮਰੀਜ਼ ਮਿਲੇ ਹਨ। ਉਹ ਜ਼ਰੂਰ ਆਪਣੇ ਆਪ ਨੂੰ ਕੁਝ ਸਮੇਂ ਲਈ ਏਕਾਂਤਵਾਸ ਵਿੱਚ ਰੱਖਣ ਤਾਂ ਜੋ ਉਹ ਇਸ ਵਾਇਰਸ ਦੇ ਖ਼ਤਰੇ ਤੂੰ ਹੁਰਾਂ ਨੂੰ ਬਚਾ ਸਕਣ। ਉਨ੍ਹਾਂ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਡਬਲਿਊ.ਐੱਚ.ਓ. ਦੀਆਂ ਗਾਈਡਲਾਈਂਸ ਮੁਤਾਬਿਕ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।