ਪੰਜਾਬ

punjab

ਹੁਣ ਨਿੱਜੀ ਗੱਡੀਆਂ 'ਤੇ ਪੁਲਿਸ, ਫੌਜ ਜਾਂ ਹੋਰ ਅਦਾਰਿਆਂ ਦੇ ਸਟਿੱਕਰ ਲਾਉਣ 'ਤੇ ਹੋਵੇਗੀ ਕਾਰਵਾਈ

By

Published : Dec 31, 2022, 4:31 PM IST

ਨਿੱਜੀ ਵਾਹਨਾਂ 'ਤੇ ਪੁਲਿਸ, ਆਰਮੀ ਜਾਂ ਵੀ.ਆਈ.ਪੀ ਸਟਿੱਕਰ ਲਗਾਉਣ ਵਾਲਿਆਂ ਖ਼ਿਲਾਫ਼ ਲੁਧਿਆਣਾ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਨੇ ਜਿੱਥੇ ਇਨ੍ਹਾਂ ਸਟਿੱਕਰਾਂ ਨੂੰ ਗੱਡੀਆਂ ਤੋਂ ਉਤਾਰਨ ਦੀ ਮੁਹਿੰਮ ਵਿੱਢੀ ਹੈ।

Police strict
Police strict

Police strict

ਲੁਧਿਆਣਾ:ਪੰਜਾਬ ਦੇ ਵਿੱਚ ਬੀਤੇ ਦਿਨੀਂ ਹੋਏ ਅਪਰਾਧਾਂ 'ਚ ਵੀਆਈਪੀ ਅਤੇ ਹੋਰ ਸਟਿਕਰਾਂ ਵਾਲੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਲੈਕੇ ਹੁਣ ਪੁਲਿਸ ਸਖ਼ਤ ਹੁੰਦੀ ਵਿਖਾਈ ਦੇ ਰਹੀ ਹੈ। ਲੁਧਿਆਣਾ ਪੁਲਿਸ ਨੇ 2 ਮਹੀਨੇ ਤੱਕ ਅਜਿਹੇ ਨਿੱਜੀ ਵਾਹਨਾਂ 'ਤੇ ਠੱਲ ਪਾਉਣ ਲਈ ਕਿਹਾ ਗਿਆ ਹੈ, ਇਸ ਸੰਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਪੁਲਿਸ ਨੇ ਨਿੱਜੀ ਵਾਹਨਾਂ 'ਤੇ ਪੁਲਿਸ, ਵੀ.ਆਈ.ਪੀ, ਫੌਜ ਅਤੇ ਹੋਰ ਅਦਾਰਿਆਂ ਦੇ ਸਟਿੱਕਰ (ਲੋਗੋ) ਉਤਰਵਾ ਦਿੱਤੇ ਹਨ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉੱਥੇ ਹੀ ਪੁਲਿਸ ਨੇ ਲੋਕਾਂ ਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ। ਇਸ ਦੌਰਾਨ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਬਰਾੜ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿੱਜੀ ਵਾਹਨਾਂ 'ਤੇ ਆਪਣੇ ਅਦਾਰੇ ਜਾਂ ਵੀ.ਆਈ.ਪੀ, ਪੁਲਿਸ ਅਤੇ ਆਰਮੀ ਦਾ ਲੋਗੋ ਨਾ ਲਗਾਇਆ ਜਾਵੇ।

ਉਨ੍ਹਾਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਦੇ ਖਦਸ਼ੇ ਕਾਰਨ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪਰ ਉਹ ਅਪੀਲ ਕਰਦੇ ਨੇ ਕਿ ਅਜਿਹੇ ਸਟਿੱਕਰ ਨਾ ਲਗਾਏ ਜਾਣ। ਦੂਜੇ ਪਾਸੇ ਲੁਧਿਆਣਾ ਰੇਂਜ ਆਈ ਜੀ ਡਾਕਟਰ ਕੌਸਤੁਭ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਇਸ ਸੰਬੰਧੀ ਸਮੇਂ ਸਮੇਂ 'ਤੇ ਨਿਰਦੇਸ਼ ਜਾਰੀ ਕਰਦੇ ਰਹਿੰਦੇ ਹਨ, ਤਾਂ ਜੋ ਇਹਨਾਂ ਲੋਗੋ ਦਾ ਕੋਈ ਦੁਰਵਰਤੋ ਕਰਕੇ ਕਿਸੇ ਤਰ੍ਹਾਂ ਦੇ ਜੁਰਮ ਨੂੰ ਅੰਜਾਮ ਨਾ ਦੇਵੇ। ਇਸ ਸੰਬੰਧੀ ਅਸੀਂ ਕੰਮ ਕਰ ਰਹੇ ਹਾਂ ਅਤੇ ਆਪਣੇ ਅਫ਼ਸਰਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ:ਸਾਲ 2022 ਦੌਰਾਨ ਪੰਜਾਬ ਫਰੰਟੀਅਰ ਦੇ ਬੀਐਸਐਫ ਦੇ ਜਵਾਨਾਂ ਨੇ ਫੜੇ 22 ਡਰੋਨ, 316.988 ਕਿਲੋ ਹੈਰੋਇਨ ਬਰਾਮਦ

ABOUT THE AUTHOR

...view details