ਪੰਜਾਬ

punjab

Paddy Procurement in Punjab: ਪੰਜਾਬ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਭਲਕੇ ਮੁੱਖ ਮੰਤਰੀ ਮਾਨ ਕਰਨਗੇ ਰਸਮੀ ਉਦਘਾਟਨ

By ETV Bharat Punjabi Team

Published : Oct 2, 2023, 9:02 AM IST

Paddy Procurement in Punjab: 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। 3 ਅਕਤੂਬਰ ਯਾਨੀ ਕੱਲ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਮੰਡੀ ਵਿੱਚ ਇਸ ਖਰੀਦ ਦਾ ਰਸਮੀ ਤੌਰ 'ਤੇ ਉਦਘਾਟਨ ਕਰਨਗੇ। (Purchase of paddy starts from October 1st)

Government purchase of paddy has started in Punjab, started from October 1st in Khanna Dana Mandi
ਪੰਜਾਬ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਖੰਨਾ ਦਾਣਾ ਮੰਡੀ ਤੋਂ ਹੋਈ ਸ਼ੁਰੂਆਤ

ਭਲਕੇ ਖੰਨਾ ਮੰਡੀ ਜਾਣਗੇ ਮੁੱਖ ਮੰਤਰੀ ਮਾਨ

ਖੰਨਾ/ਲੁਧਿਆਣਾ :ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੂਬੇ 'ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਨੇ ਪਹਿਲੀ ਢੇਰੀ ਖਰੀਦੀ। ਸਰਕਾਰੀ ਭਾਅ 2203 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਲੀ ਲੱਗੀ। ਸੀਐਮ ਭਗਵੰਤ ਮਾਨ 3 ਅਕਤੂਬਰ ਨੂੰ ਖੰਨਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਰਸਮੀ ਉਦਘਾਟਨ ਕਰਨ ਜਾਣਗੇ, ਪਰ ਇਸਦੇ ਨਾਲ ਹੀ ਸਰਕਾਰ ਦੇ ਹੁਕਮ ਹਨ ਕਿ ਝੋਨੇ ਦੀ ਖਰੀਦ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਿਆ ਜਾਵੇ। ਜਿਸ ਕਾਰਨ ਖੰਨਾ ਮੰਡੀ ਵਿੱਚ ਖਰੀਦ ਸ਼ੁਰੂ ਕਰਵਾ ਦਿੱਤੀ ਗਈ।

ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰ ਸ਼ੁਰੂ ਵਿੱਚ ਹੀ ਫ਼ਸਲ ਬਹੁਤ ਵਧੀਆ ਆ ਰਹੀ ਹੈ। ਉਮੀਦ ਹੈ ਕਿ ਬੰਪਰ ਫਸਲ ਹੋਵੇਗੀ। ਸੀਐਮ ਭਗਵੰਤ ਮਾਨ 3 ਅਕਤੂਬਰ ਨੂੰ ਆਉਣਗੇ ਅਤੇ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਮਿਲਣਗੇ। ਉਨ੍ਹਾਂ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ। ਪ੍ਰਧਾਨ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

20 ਹਜ਼ਾਰ ਕੁਇੰਟਲ ਝੋਨੇ ਦੀ ਆਮਦ : ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਖੰਨਾ ਮੰਡੀ ਵਿੱਚ ਕਰੀਬ 20 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ। ਪਨਗਰੇਨ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। 17 ਫੀਸਦੀ ਤੋਂ ਘੱਟ ਨਮੀ ਵਾਲਾ ਝੋਨਾ ਬਿਨਾਂ ਕਿਸੇ ਰੁਕਾਵਟ ਦੇ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫ਼ਸਲ ਨੂੰ ਸੁਕਾ ਕੇ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਰਾਤ ਨੂੰ ਮੰਡੀ ਵਿੱਚ ਨਾ ਰਹਿਣਾ ਪਵੇ।

ਪਹਿਲੇ ਦਿਨ 8563 ਕੁਇੰਟਲ ਝੋਨੇ ਦੀ ਖਰੀਦ ਹੋਈ :ਖੰਨਾ ਮੰਡੀ ਵਿੱਚ ਹੁਣ ਤੱਕ ਕੁੱਲ 15706 ਕੁਇੰਟਲ ਝੋਨੇ ਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਪਹਿਲੇ ਦਿਨ ਹੀ 8563 ਕੁਇੰਟਲ ਝੋਨਾ ਖਰੀਦਿਆ ਗਿਆ। ਜਦੋਂਕਿ ਵਪਾਰੀਆਂ ਵੱਲੋਂ ਪਹਿਲਾਂ 1706 ਕੁਇੰਟਲ ਝੋਨਾ ਖਰੀਦਿਆ ਗਿਆ ਸੀ। ਕੁੱਲ 10269 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਹਿਲੀ ਅਕਤੂਬਰ ਨੂੰ ਪਨਗਰੇਨ ਨੇ 3500 ਟਨ, ਮਾਰਕਫੈੱਡ ਨੇ 1500, ਪਨਸਪ ਨੇ 1500, ਵੇਅਰਹਾਊਸ ਨੇ 1500 ਅਤੇ ਵਪਾਰੀਆਂ ਨੇ 2269 ਟਨ ਝੋਨੇ ਦੀ ਖਰੀਦ ਕੀਤੀ।

ABOUT THE AUTHOR

...view details